Close

“Coffee and Discussion” with placed candidates and employers Mr. Kulwant Singh Deputy Commissioner-cum-chairman, District Bureau of Employment and Business, Tarn Taran under Punjab Government’s Door to Door Employment Mission

Publish Date : 22/03/2021
DC Sir
ਪੰਜਾਬ ਸਰਕਾਰ ਦੇ ਘਰ ਘਰ ਰੋਜਗਾਰ ਮਿਸ਼ਨ ਤਹਿਤ ਸ਼੍ਰੀ ਕੁਲਵੰਤ ਸਿੰਘ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ, ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਤਰਨ ਤਾਰਨ, ਜੀ ਵੱਲੋ ਬਿਊਰੋ ਰਾਹੀਂ ਪਲੇਸ ਹੋਏ ਪ੍ਰਾਰਥੀਆਂ ਅਤੇ ਨਿਯੋਜਕਾਂ ਨਾਲ “ਕੌਫੀ ਐਂਡ ਡਿਸਕਸ਼ਨ 
ਤਰਨ ਤਾਰਨ 19 ਮਾਰਚ :—–ਪੰਜਾਬ ਸਰਕਾਰ ਦੇ ਘਰ ਘਰ ਰੋਜਗਾਰ ਮਿਸ਼ਨ ਤਹਿਤ ਸ਼੍ਰੀ ਕੁਲਵੰਤ ਸਿੰਘ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ, ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਤਰਨ ਤਾਰਨ, ਜੀ ਵੱਲੋ ਬਿਊਰੋ ਰਾਹੀਂ ਪਲੇਸ ਹੋਏ ਪ੍ਰਾਰਥੀਆਂ ਅਤੇ ਨਿਯੋਜਕਾਂ ਨਾਲ “ਕੌਫੀ ਐਂਡ ਡਿਸਕਸ਼ਨ ਵਿੱਦ ਡਿਪਟੀ ਕਮਿਸ਼ਨਰ ਇਨ ਡੀ.ਬੀ.ਈ.ਈ“ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਵਿੱਚ ਸ਼੍ਰੀ ਸ਼ੁਭਮ, ਵਿਕਾਸ ਅਫਸਰ ਐਲ.ਆਈ.ਸੀ., ਸ਼੍ਰੀ ਸਤਬੀਰ ਸਿੰਘ ਟੀ.ਐਮ. ਐਸ.ਬੀ.ਆਈ. ਲਾਈਫ, ਸ਼੍ਰੀ ਕੁਲਦੀਪ ਸਿੰਘ ਅਤੇ ਸ਼੍ਰੀਮਤੀ ਸ਼ਰਨਜੀਤ ਕੌਰ ਏਜਾਈਲ, ਸ਼੍ਰੀ ਗੁਰਪ੍ਰੀਤ ਸਿੰਘ, ਪੁਖਰਾਜ ਹਰਬਲ, ਸ਼੍ਰੀ ਰਜਤ ਅਰੋੜਾ, ਏਅਰਟੈਂਲ, ਸ਼੍ਰੀ ਪ੍ਰਸ਼ੋਤਮ ਲਾਲ ਫੌਰਐਵਰ ਹਰਬਲ, ਸ਼੍ਰੀ ਸਰੂਪ ਸਿੰਘ ਰਕਸ਼ਾ ਸਕਿਊਰਟੀ, ਅਤੇ ਉਹਨਾਂ ਵੱਲੋ ਪਲੇਸ ਹੋਏ ਪ੍ਰਾਰਥੀ ਸ਼ਾਮਿਲ ਹੋਏ। ਡਿਪਟੀ ਕਮਸ਼ਿਨਰ ਜੀ ਵੱਲੋ ਪਲੇਸ ਹੋਏ ਪ੍ਰਾਰਥੀਆਂ ਨੂੰ ਉਹਨਾਂ ਦੀ ਪਲੇਸਮੈਂਟ ਬਾਰੇ ਕਿ ਉਹ ਕਿਵੇਂ ਨਿਯੋਜਕਾਂ ਦੇ ਸਪੰਰਕ ਵਿੱਚ ਆਏ ਅਤੇ ਪਲੇਸ ਹੋਏ ਬਾਰੇ ਪੁੱਛਿਆ ਗਿਆ। ਪ੍ਰਾਰਥੀਆਂ ਵੱਲੋ ਦੱਸਿਆ ਗਿਆ ਕਿ ਉਹਨਾਂ ਦੀ ਚੋਣ ਰੋਜਗਾਰ ਬਿਊਰੋ ਵੱਲੋ ਲਗਾਏ ਗਏ ਰੋਜਗਾਰ ਮੇਲਿਆਂ/ਪਲੇਸਮੈਂਟ ਕੈਂਪਸ ਦੌਰਾਨ ਹੋਈ ਹੈ ਅਤੇ ਹਾਲ ਦੀ ਘੜੀ ਉਹ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਹਨ ਅਤੇ ਵਧੀਆਂ ਕਮਾਈ ਵੀ ਕਰ ਰਹੇ ਹਨ, ਜਿਸ ਲਈ ਉਹ ਰੋਜਗਾਰ ਬਿਊਰੋ ਵੱਲੋ ਦਿੱਤੀਆਂ ਜਾ ਰਹੀਆਂ ਸੇਵਾਵਾਂ ਲਈ ਧੰਨਵਾਦੀ ਵੀ ਹਨ। ਨਿਯੋਜਕਾਂ ਵੱਲੋ ਕਿਹਾ ਗਿਆ ਕਿ ਉਹ ਪੰਜਾਬ ਸਰਕਾਰ ਦੇ ਘਰ ਘਰ ਰੋਜਗਾਰ ਮਿਸ਼ਨ ਵਿੱਚ ਸਾਲ 2017 ਤੋ ਹੀ ਰੋਜਗਾਰ ਬਿਊਰੋ ਨਾਲ ਜੁੜੇ ਹੋਏ ਹਨ। 
ਸਰਕਾਰ ਵੱਲੋ ਬਹੁਤ ਹੀ ਵਧੀਆਂ ਪਲੇਟਫਾਰਮ ਉਪਲਬਦ ਕਰਵਾਇਆ ਗਿਆ ਹੈ, ਜਿਸ ਕਾਰਨ ਕੰਪਨੀਆਂ ਨੂੰ ਹਾਇਰੰਗ ਕਰਨੀ ਬਹੁਤ ਹੀ ਅਸਾਨ ਹੋ ਗਈ ਹੈ। ਬਿਊਰੋ ਵੱਲੋ ਹਰ ਸੰਭਵ ਸਹਾਇਤਾ ਦਿੱਤੀ ਜਾਂਦੀ ਹੈ। ਡਿਪਟੀ ਕਮਿਸ਼ਨਰ ਜੀ ਵੱਲੋ ਪ੍ਰਾਰਥੀਆਂ ਨੂੰ ਆਪਣੀ ਆਪਣੀ ਕੰਪਨੀ ਲਈ ਹੋਰ ਮਿਹਨਤ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਬਿਊਰੋ ਵੱਲੋ ਦਿੱਤੀਆਂ ਜਾਂ ਰਹੀਆਂ ਸੇਵਾਵਾਂ ਨੂੰ ਪਿੰਡ ਪੱਧਰ ਤੱਕ ਪਹੁੰਚਾਉਣ ਲਈ ਕਿਹਾ ਗਿਆ ਤਾਂ ਜੋ ਬੇਰੋਜਗਾਰ ਬਿਊਰੋ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਵੱਧ ਤੋ ਵੱਧ ਲਾਭ ਲੈ ਸਕਣ। ਉਹਨਾਂ ਵੱਲੋ ਸਾਰਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਗਈ। ਡਿਪਟੀ ਕਿਮਸ਼ਨਰ ਜੀ ਵੱਲੋਂ ਨਿਯੋਜਕਾਂ ਅਤੇ ਪ੍ਰਾਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਅਤੇ  ਪੰਜਾਬ ਸਰਕਾਰ ਵੱਲੋਂ 22 ਅਪ੍ਰੈਲ ਤੋ 30 ਅਪ੍ਰੈਲ 2021 ਤੱਕ ਲਗਾਏ ਜਾ ਰਹੇ ਸੱਤਵਂੇ ਰਾਜ ਪੱਧਰੀ ਮੈਗਾ ਰੋਜਗਾਰ ਮੇਲਿਆਂ ਵਿੱਚ ਵੀ ਵੱਧ ਤੋ ਵੱਧ ਬੇਰੁਜਗਾਰਾਂ ਨੂੰ ਰੋਜਗਾਰ ਮੁੱਹਈਆਂ ਕਰਵਾਉਣ ਲਈ ਕਿਹਾ ਗਿਆ ਤਾਂ ਜੋ ਜਿਲੇ ਦੇ ਬੇਰੁਜਗਾਰ ਉਮੀਦਵਾਰ ਆਪਣੇ ਪੈਰਾਂ ਤੇ ਖੜੇ ਹੋ ਸਕਣ। ਇਸ ਮੌਕੇ ਸ਼੍ਰੀ ਸੰਜੀਵ ਕੁਮਾਰ, ਜਿਲਾ ਰੋਜਗਾਰ ਅਫਸਰ ਅਤੇ ਸ਼੍ਰੀ ਹਰਮਨਦੀਪ ਸਿੰਘ, ਪਲੇਸਮੈਂਟ ਅਫਸਰ, ਹਾਜ਼ਰ ਸਨ।