Close

Controversy over location of Veroval Mosque: The commission member listened to the conversation between the two communities in Veroval

Publish Date : 02/06/2022
1

ਵੈਰੋਵਾਲ ਮਸਜਿਦ ਦੀ ਜਗ੍ਹਾ ਦਾ ਵਿਵਾਦ:
ਕਮਿਸ਼ਨ ਦੇ ਮੈਂਬਰ ਨੇ ਵੈਰੋਵਾਲ ‘ਚ ਦੋਵਾਂ ਫਿਰਕਿਆਂ ਦੀ ਸੁਣੀ ਗੱਲਬਾਤ
ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਕੋਲ ਪੁੱਜਾ ਵਿਵਾਦਿਤ ਮਾਮਲਾ
ਤਰਨ ਤਾਰਨ, 01, ਜੂਨ :

ਪਿੰਡ ਵੈਰੋਵਾਲ ਵਿਖੇ ‘ਵਕਫ’ ਨਾਲ ਸਬੰਧਿਤ ਜਗ੍ਹਾ ਤੇ ਮਾਲਕੀ ਨੂੰ ਲੈ ਕੇ ਕੀਤੇ ਜਾ ਰਹੇ ਦਾਅਵੇ ਦਾ ਮਾਮਲਾ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਕੋਲ ਪੁੱਜ ਗਿਆ ਹੈ।
ਚੇਤੇ ਰਹੇ ਕਿ ਹੀਰਾਂ ਦੇ ਦਰਬਾਰ ਅਤੇ ਕਬਰਸਥਾਨ ਨਾਲ ਬੰਧਿਤ 17 ਕਨਾਲ 7 ਮਰਲੇ ਜਗ੍ਹਾ ਨੂੰ ਲੈ ਕੇ ਸਾਂਭ ਸੰਭਾਲ ਨੂੰ ਲੈ ਕੇ ਮੁਸਲਿਮ ਸਮੁਦਾਇ ਦੇ ਕੁਲਵੰਤ ਪੁੱਤਰ ਸ੍ਰੀ ਮਹਿੰਦਸ ਵਾਸੀ ਵੈਰੋਵਾਲ ਦਾਰਾਪੁਰ ਅਤੇ ਅੰਗਰੇਜ਼ ਸਿੰਘ ਆਦਿ ਦਰਮਿਆਨ ਸ਼ੁਰੂ ਹੋਏ ਕਾਂਟੋ ਕਲੇਸ਼ ਨੂੰ ਸੁਲਝਾਉਂਣ ਲਈ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਜਨਾਬ ਲਾਲ ਹੁਸੈਨ ਪਹੁੰਚੇ ਤਾਂ ਦੋਵਾਂ ਧਿਰਾਂ ਨੂੰ ਸੁਣਿਆ ਗਿਆ।
ਮਾਮਲਾ ਮਾਲ ਮਹਿਕਮੇਂ ਦੇ ਨਾਲ ਅਤੇ ਪੁਲੀਸ ਪ੍ਰਸਾਸ਼ਨ ਨਾਲ ਸਬੰਧਿਤ ਹੋਣ ਕਰਕੇ ਕਮਿਸ਼ਨ ਦੇ ਮੈਂਬਰ ਨੇ ਨਿੱਜੀ ਤੌਰ ‘ਤੇ ਦੋਹਾਂ ਧਿਰਾਂ ਨਾਲ ਸੰਪਰਕ ਸਾਧ ਕੇ ਵਿਵਾਦਿਤ ਮਾਮਲੇ ਨੂੰ ਸਲਝਾਉਂਣ ਦੀ ਕੋਸਿਸ਼ ਕੀਤੀ,ਪਰ ਵੈਰੋਵਾਲ ਵਿਖੇ ਮੁਸਲਿਮ ਜਗ੍ਹਾ ਨੂੰ ਲੈ ਕੇ ਅਣਸੁਖਾਵੀਂ ਘਟਨਾ ਵਾਪਰਣ ਦੀ ਸੰਭਾਵਨਾ ਨੂੰ ਧਿਆਨ ‘ਚ ਰੱਖਦੇ ਹੋਏ,ਕਮਿਸ਼ਨ ਦੇ ਮਾਮਲੇ ਦੀ ਜਾਂਚ ਮਾਲ ਵਿਭਾਗ ਦੇ ਅਫਸਰ, ਤਹਿਸੀਲਦਾਰ, ਬੀਡੀਪੀਓ, ਵਕਫ ਬੋਰਡ ਦੇ ਅਫਸਰ ਅਤੇ ਐਸਡੀਐਮ ਅਧਾਰਿਤ ਐਸਆਈਟੀ ਤੋਂ ਪੜਤਾਲ ਕਰਵਾਉਂਣ ਲਈ ਡੀਸੀ ਤਰਨ ਤਾਰਨ ਨਾਲ ਪੱਤਰ ਵਿਹਾਰ ਕਰਨ ਦਾ ਦੋਵਾਂ ਨੂੰ ਭਰੋਸਾ ਦੇ ਕੇ ਹਾਲ ਦੀ ਘੜੀ ਮਾਮਲੇ ਨੂੰ ਠੰਢ੍ਹਾ ਕਰਨ ‘ਚ ਅਹਿਮ ਭੂਮਿਕਾ ਨਿਭਾਈ ਹੈ।
ਕੀ ਕਹਿਣਾ ਹੈ ਤਰਨ ਤਾਰਨ ਭਲਾਈ ਅਫਸਰ ਦਾ: ਤਹਿਸੀਲ ਭਲਾਈ ਅਫਸਰ ਖਡੂਰ ਸਾਹਿਬ ਸ੍ਰ ਮਨਜੀਤ ਸਿੰਘ ਸਰ੍ਹਾ ਨੇ ਪ੍ਰੈੱਸ ਨੂੰ ਦੱਸਿਆ ਕਿ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਸ੍ਰੀ ਲਾਲ ਹੁਸੈਨ ਨੇ ਅੱਜ ਸਥਾਨਕ ਪ੍ਰਸਾਸ਼ਨ ਦੀ ਮੌਜੂਦਗੀ ‘ਚ ਝਗੜੇ ਨਾਲ ਸਬੰਧਿਤ ਦੋਵਾਂ ਧਿਰਾਂ ਨਾਲ ਮੁਲਾਕਾਤ ਕੀਤੀ ਹੈ।ਮਾਮਲਾ ਗੰਭੀਰ ਅਤੇ ਪੇਚੀਦਾ ਹੋਣ ਕਰਕੇ ਕਮਿਸ਼ਨ ਚਾਹੁੰਦਾ ਹੈ ਕਿ ਜਾਂਚ ਕਿਸੇ ਇੱਕ ਅਫਸਰ ਨੂੰ ਸੋਂਪਣ ਦੀ ਬਜਾਏ,ਇਸ ਕੇਸ ਦੀ ਜਾਂਚ ਐਸ.ਆਈ.ਟੀ. ਤੋਂ ਕਰਵਾ ਕੇ ਮਸਲਾ ਸੁਲਝਾਅ ਲਿਆ ਜਾਵੇ ਅਤੇ ਭਾਈਚਾਰਕ ਸਾਂਝ ਵੀ ਦੋਵਾਂ ਫਿਰਕਿਆ ‘ਚ ਬਰਕਰਾਰ ਰਹੇ।
ਕਮਿਸ਼ਨ ਦੀ ਪ੍ਰਤਿਕਿਰਿਆ : ਸ੍ਰੀ ਲਾਲ ਹੁਸੈਨ ਨੇ ਕਿਹਾ ਕਿ ਵੈਰੋਵਾਲ ਵਿਵਾਦਿਤ ਮਾਮਲੇ ਦੀ ਜਾਂਚ ਐਸਆਈਟੀ ਤੋਂ ਕਵਾਉਂਣ ਲਈ ਉਹ ਮਾਣਯੋਗ ਚੇਅਰਮੈਨ ਪ੍ਰੋ ਇਮਾਨੂੰਅਲ ਨਾਹਰ ਨੂੰ ਕੇਸ ਤਿਆਰ ਕਰਕੇ ਭੇਜਣਗੇ ਤਾਂ ਕਿ ਨਿਰਪੱਖ ਜਾਂਚ ਲਈ ਰਾਹ ਪੱਧਰਾ ਹੋ ਸਕੇ।
ਇਸ ਮੌਕੇ ਪੁਲਸ ਵਿਭਾਗ ਵੱਲੋਂ ਬਲਰਾਜ ਸਿੰਘ,ਭਲਾਈ ਵਿਭਾਗ ਵੱਲੋਂ ਸ੍ਰ ਮਨਜੀਤ ਸਿੰਘ ਸਰਾਂ,ਆਰਪੀਆਈ ਦੇ ਸੂਬਾ ਕਨਵੀਨਰ ਸ੍ਰ ਸਤਨਾਮ ਸਿੰਘ ਗਿੱਲ,ਮੁਹੰਮਦ ਅਸਲਮ,ਕੁਲਵੰਤ ਅਤੇ ਪਿੰਡ ਦੇ ਪਤਵੰਤੇ ਹਾਜਰ ਸਨ।

ਫੋਟੋ ਕੈਪਸ਼ਨ:ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਲਾਲ ਹੁਸੈਨ,ਆਰਪੀਆਈ (ਏ) ਦੇ ਕਨਵੀਨਰ ਸਤਨਾਮ ਸਿੰਘ ਗਿੱਲ, ਤਹਿਸੀਲ ਭਲਾਈ ਅਫਸਰ ਸ੍ਰ ਮਨਜੀਤ ਸਿੰਘ ਸਰਾਂ,ਅੰਮ੍ਰਿਤਪਾਲ ਸਿੰਘ ਸਠਿਆਲਾ ਵੈਰੋਵਾਲ ਵਿਖੇ ਦੋਵਾਂ ਧਿਰਾਂ ਦੀ ਸੁਣਵਾਈ ਕਰਦੇ ਹੋਏ।