Close

Cova App Covid-19 proved effective in providing factual information to the public about the epidemic: Deputy Commissioner

Publish Date : 01/07/2020
DC
ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
“ਮਿਸ਼ਨ ਫਤਿਹ”
ਕੋਵਾ ਐਪ ਕੋਵਿਡ-19 ਮਹਾਂਮਾਰੀ ਸਬੰਧੀ ਲੋਕਾਂ ਨੂੰ ਤੱਥਾਂ ’ਤੇ ਅਧਾਰਿਤ ਜਾਣਕਾਰੀ ਉਪਲੱਬਧ ਕਰਵਾਉਣ ਲਈ ਕਾਰਗਰ ਸਾਬਿਤ ਹੋਈ-ਡਿਪਟੀ ਕਮਿਸ਼ਨਰ
ਜ਼ਿਲੇ ਦੇ 1848 ਨਵੇਂ ਯੂਜਰ ਨੇ ਕੋਵਾ ਐਪ ਡਾਉਨਲੋਡ ਕਰਕੇ ਮਿਸ਼ਨ ਫਤਿਹ ਜੁਆਇਨ ਕੀਤਾ
ਕੋਵਿਡ-19 ਦੇ ਸਹੀ ਅੰਕੜੇ ਜਾਣਨ ਲਈ ਜ਼ਿਲਾ ਵਾਸੀਆਂ ਨੂੰ ਕੋਵਾ ਐਪ ਡਾਉਨਲੋਡ ਕਰਨ ਦੀ ਅਪੀਲ
ਤਰਨ ਤਾਰਨ, 1 ਜੁਲਾਈ :
ਪੰਜਾਬ ਸਰਕਾਰ ਦੀ ਕੋਵਾ ਐਪ ਕੋਵਿਡ-19 ਮਹਾਂਮਾੀ ਸਬੰਧੀ ਲੋਕਾਂ ਨੂੰ ਤੱਥਾਂ ’ਤੇ ਅਧਾਰਿਤ ਜਾਣਕਾਰੀ ਉਪਲੱਬਧ ਕਰਵਾਉਣ ਲਈ ਕਾਫੀ ਕਾਰਗਰ ਸਾਬਿਤ ਹੋ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਐਪ ਤੋਂ ਹਰ ਰੋਜ਼ ਦੇ ਕਰੋਨਾ ਵਾਇਰਸ ਤੋਂ ਪਾਜੀਟਿਵ ਮਰੀਜਾਂ ਦੇ ਅੰਕੜੇ ਵੇਖੇ ਜਾ ਸਕਦੇ ਹਨ।
ਉਨਾਂ ਦੱਸਿਆ ਕਿ ਇਸ ਐਪ ਰਾਹੀਂ ਨੇੜੇ ਦੇ ਕੋਵਿਡ-19 ਤੋਂ ਪੀੜ੍ਹਤ ਮਰੀਜ਼ ਦੀ ਦੂਰੀ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਅਤੇ ਜੇਕਰ ਅਸੀਂ ਕਿਸੇ ਸ਼ੱਕੀ ਮਰੀਜ ਦੇ ਨੇੜੇ ਵੀ ਜਾਂਦੇ ਹਾਂ ਤਾਂ ਇਹ ਸਾਨੂੰ ਸੁਚੇਤ ਕਰਦੀ ਹੈ। ਇਸ ਐਪ ਤੇ ਕੋਵਿਡ-19 ਸਬੰਧੀ ਹਰ ਸਰਕਾਰੀ ਸੂਚਨਾ ਮਿਲਦੀ ਹੈ।
ਉਨਾਂ ਦੱਸਿਆ ਕਿ ਮਿਸ਼ਨ ਫਤਿਹ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਜ਼ਿਲੇ ਦੇ 1848 ਨਵੇਂ ਯੂਜਰ ਨੇ ਇਹ ਐਪ ਡਾਉਨਲੋਡ ਕਰਕੇ ਮਿਸ਼ਨ ਫਤਿਹ ਜੁਆਇਨ ਕੀਤਾ ਗਿਆ ਹੈ ਅਤੇ ਇਸ ਮਿਸ਼ਨ ਤਹਿਤ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਸਬੰਧੀ ਫੋਟੋ ਅੱਪਲੋਡ ਕੀਤੀਆਂ ਜਾ ਰਹੀਆਂ ਹਨ।ਉਹਨਾਂ ਕਿਹਾ ਕਿ ਕੋਵਾ ਐਪ ਪੂਰੀ ਤਰਾਂ ਸੁਰੱਖਿਅਤ ਸਰਕਾਰੀ ਐਪ ਹੈ, ਜਿਸ ਤੇ ਕੋਵਿਡ-19 ਸਬੰਧੀ ਹਰ ਅਧਿਕਾਰਤ ਜਾਣਕਾਰੀ ਸਰਕਾਰ ਵੱਲੋਂ ਮੁੱਹਈਆ ਕਰਵਾਈ ਜਾਂਦੀ ਹੈ। ਇਸ ਐਪ ਰਾਹੀਂ ਲੋਕ ਈ- ਪਾਸ ਵੀ ਜਨਰੇਟ ਕਰ ਸਕਦੇ ਹਨ। ਉਨਾਂ ਦੱਸਿਆ ਕਿ ਈ-ਸੰਜੀਵਨੀ ਰਾਹੀਂ ਡਾਕਟਰਾਂ ਨਾਲ ਵਿਡੀਓ ਕਾਲ ਕਰ ਸਕਦੇ ਹਨ। ਦੂਜੇ ਰਾਜਾਂ ਤੋਂ ਆਉਣ ਵਾਲੇ ਜਾਂ ਇਕੱਠ ਦੀ ਸੂਚਨਾ ਦੇ ਸਕਦੇ ਹਨ। ਇਹ ਬਲੂਟੂੱਥ ਅਤੇ ਲੋਕੇਸ਼ਨ ਦੇ ਅਧਾਰ ‘ਤੇ ਯੂਜਰ ਨੂੰ ਕੋਵਿਡ ਦੇ ਖਤਰੇ ਤੋਂ ਸੁਚੇਤ ਕਰਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਿਸ਼ਨ ਫਤਿਹ ਯੋਧਾ ਮੁਕਾਬਲੇ ਵਿਚ ਭਾਗ ਲੈਣ ਲਈ ਸਭ ਤੋਂ ਪਹਿਲਾਂ ਆਪਣੇ ਮੋਬਾਇਲ ਫੋਨ ’ਤੇ ਕੋਵਾ ਐਪ ਡਾਊਨਲੋਡ ਕੀਤੀ ਜਾਵੇ ਅਤੇ ਫਿਰ ਕੋਵਾ ਐਪ ਰਾਹੀਂ ਮਿਸ਼ਨ ਫਤਿਹ ਨਾਲ ਜੁੜਨ ਅਤੇ ਕੋਵਾ ਐਪ ਮੁਕਾਬਲੇ ਲਈ ਆਪਣਾ ਨਾਮ ਰਜਿਸਟਰ ਕੀਤਾ ਜਾਵੇ। ਉਨਾਂ ਕਿਹਾ ਕਿ ਕੋਵਾ ਐਪ ’ਤੇ ਰਜਿਸਟਰੇਸ਼ਨ ਕਰਨ ਵਾਲੇ ਵਿਅਕਤੀ ਰੋਜ਼ਾਨਾ ਸਾਵਧਾਨੀਆਂ ਵਰਤਣ ਜਿਵੇਂ ਮਾਸਕ ਪਾਉਣਾ, ਹੱਥ ਧੋਣਾ, ਸਮਾਜਿਕ ਦੂਰੀ ਆਦਿ ਇਹ ਸਭ ਗਤੀਵਿਧੀਆਂ ਤੁਹਾਡੇ ਕੋਵਾ ਐਪ ਵਿਚ ਅੰਕ ਜੋੜਨ ਲਈ ਸਹਾਈ ਹੋਣਗੀਆਂ।
ਡਿਪਟੀ ਕਮਿਸ਼ਨਰ ਨੇ ਸਭ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਬਿਮਾਰੀ ਸਬੰਧੀ ਸਹੀ ਅੰਕੜੇ ਜਾਣਨ ਲਈ ਆਪਣੇ ਮੋਬਾਇਲ ਤੇ ਕੋਵਾ ਐਪ ਜਰੂਰ ਡਾਉਨਲੋਡ ਕਰਨ। ਉਨਾਂ ਦੱਸਿਆ ਕਿ ਇਸ ਤੋਂ ਬਿਨਾਂ ਮੋਬਾਇਲ ਨੰਬਰ 94653- 39933 ਤੇ ਮਿਸ ਕਾਲ ਕਰਕੇ ਵੀ ਮਿਸ਼ਨ ਫਤਿਹ ਨਾਲ ਜੁੜਿਆ ਜਾ ਸਕਦਾ ਹੈ।
—————