Close

Covid-19 Vaccination Awareness Van Departs as part of Mission Fateh

Publish Date : 16/03/2021
DC Sir
ਕਰੋਨਾ ਵਾਇਰਸ ਨੰੁੂ ਠੱਲ ਪਾਉਣ ਲਈ ਮਿਸ਼ਨ ਫਤਿਹ ਤਹਿਤ ਕੋਵਿਡ-19 ਟੀਕਾਕਰਨ ਜਾਗਰੂਕਤਾ ਵੈਨ ਰਵਾਨਾ
ਤਰਨ ਤਾਰਨ, 15 ਮਾਰਚ :
ਕਰੋਨਾ ਵਾਇਰਸ ਨੰੁੂ ਠੱਲ ਪਾਉਣ ਲਈ ਮਿਸ਼ਨ ਫਤਿਹ ਤਹਿਤ ਅੱਜ ਕੋਵਿਡ-19 ਟੀਕਾਕਰਨ ਜਾਗਰੂਕਤਾ ਵੈਨ ਨੂੰ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਵੱਲੋਂ ਹਰੀ ਝੰਡੀ ਦੇ ਕੇ ਜਿਲ੍ਹੇ ਦੇ ਵੱਖ-ਵੱਖ ਸ਼ਹਿਰੀ ਸਿਹਤ ਸੰਸਥਾਵਾ ਅਤੇ ਸ਼ਹਿਰੀ ਖੇਤਰ ਜਿੱਥੇ ਕਰੋਨਾ ਦੇ ਕੇਸਾ ਦੀ ਗਿਣਤੀ ਵੱਧ ਰਹੀ ਹੈ, ਉਹਨਾਂ ਖੇਤਰਾਂ ਵੱਲ ਰਵਾਨਾ ਕੀਤਾ ਗਿਆ ।
ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਨੇ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵੈਕਸੀਨੇਸ਼ਨ ਸਬੰਧੀ ਅਫਵਾਹਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਉਹਨਾਂ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਵੈਕਸੀਨੇਸ਼ਨ ਲਈ ਅੱਗੇ ਆਉਣ ਅਤੇ ਸਿਹਤ ਵਿਭਾਗ ਗਾਈਡਲਾਈਨਜ਼ ਦੀ ਪਾਲਣਾ ਕਰਨ ਤਾ ਜੋ ਰਲ ਮਿਲ ਕੇ ਇਸ ਮਹਾਂਮਾਰੀ ‘ਤੇ ਨਕੇਲ ਕੱਸੀ ਜਾਵੇ । 
ਇਸ ਦੇ ਨਾਲ ਹੀ ਉਹਨਾਂ ਵੱਲੋਂ ਸਿਟੀਜ਼ਨ ਰਜਿਸਟ੍ਰੇਸ਼ਨ ਅਤੇ ਅਪਵਾਇੰਟਮੈਟ ਫਾਰ ਵੈਕਸੀਨੇਸ਼ਨ ਬਾਰੇ ਵੀ ਜਾਣਕਾਰੀ ਦਿੱਤੀ ਗਈ । ਉਹਨਾ ਨੇ ਕਿਹਾ ਕਿ ਰਜਿਸਟ੍ਰੇਸ਼ਨ ਵਾਸਤੇ ਲਾਭਪਾਤਰੀ ਕੋਲ ਫੋਟੋ ਆਈ. ਡੀ. ਪਰੂਫ ਹੋਣਾ ਚਾਹੀਦਾ ਹੈ ਜਿਵੇ ਕਿ ਅਧਾਰ ਕਾਰਡ, ਪੈਨ ਕਾਰਡ,  ਡਰਾਈਵਿੰਡ ਲਾਇਸੰਸ, ਵੋਟਰ ਆਈਡੀ ਆਦੀ । ਕੋਮੋਰਬਿਡ ਕਡੀਸ਼ਨ ਵਾਲੇ 45 ਤੋ 59  ਸਾਲ ਵਾਲੇ ਵਿਅਕਤੀ ਕੋਲ ਵੈਕਸੀਨੇਸ਼ਨ ਲਗਵਾਉਣ ਤੋਂ ਪਹਿਲਾ ਰਜਿਸਟਰਡ ਮੈਡੀਕਲ ਪ੍ਰੋਕਟੀਸ਼ਨਲ ਵੱਲੋ ਲਿਖਿਆ ਉਸ ਦੀ ਬਿਮਾਰੀ ਨਾਲ ਸਬੰਧਤ ਮੈਡੀਕਲ ਸਰਟੀਫਿਕੇਟ ਹੋਣਾ ਜ਼ਰੂਰੀ ਹੈ । 
ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੌਰ ਵੱਲੋ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਕਰੋਨਾ ਵਾਇਰਸ ਦੇ ਆਮ ਲੱਛਣ ਜਿਵੇ ਕਿ ਖਾਸੀ ਬੁਖਾਰ, ਥਕਾਵਟ, ਦਸਤ, ਨੱਕ ਵੱਗਣਾ, ਸਾਹ ਲੈਣ ਵਿੱਚ ਤਕਲੀਫ, ਗਲੇ ਵਿੱਚ ਖਰਾਸ਼, ਸਵਾਦ ਅਤੇ ਸੁੰਘਣ ਸ਼ਕਤੀ ਦਾ ਘਟਣਾ ਆਦਿ। ਇਸ ਦੇ ਨਾਲ ਹੀ ਉਹਨਾ ਵੱਲੋ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਕਿ ਕੱਲ ਤੱਕ ਜਿਲ੍ਹੇ ਵਿੱਚ 5192 ਫਰੰਟਲਾਈਨ ਵਰਕਰਾਂ ਨੂੰ ਕੋਵਿਡ-19 ਦੀ ਵੈਕਸੀਨ ਡੋਜ਼ ਲੱਗ ਚੁੱਕੀ ਹੈ। ਇਸ ਤੋਂ ਇਲਾਵਾ 5592 ਹੈਲਥ ਕੇਅਰ ਵਰਕਰ, 45 ਤੋ 59 ਸਾਲ ਦੇ 110 ਅਤੇ 60 ਸਾਲ ਤੋ ਉੱਪਰ ਦੀ ਸੰਖਿਆ 497 ਹੈ।
ਉਹਨਾਂ ਵੱਲੋਂ ਆਮ ਜਨਤਾ ਨੰੁ ਅਪੀਲ ਕੀਤੀ ਗਈ ਕਿ ਟੀਕਾਕਰਨ ਉਪਰੰਤ ਵੀ ਕੋਵਿਡ ਅਨਰੂਪ ਵਿਵਹਾਰਾਂ ਦੀ ਪਾਲਣਾ ਕੀਤੀ ਜਾਵੇ, ਸਹੀ ਢੰਗ ਨਾਲ ਮਾਸਕ ਪਹਿਨੋ, ਸਾਬਣ ਅਤੇ ਪਾਣੀ ਨਾਲ ਸਮੇਂ-ਸਮੇਂ ‘ਤੇ ਹੱਥ ਧੋਵੋ ਜਾ ਸੈਨੀਟਾਈਜ਼ ਕਰੋ, ਘੱਟ ਤੋ ਘੱਟ ਦੋ ਗਜ਼ ਦੀ ਦੂਰੀ ਬਣਾ ਕੇ ਰੱਖੋ, ਜੇਕਰ ਕੋਈ ਲੱਛਣ ਸਾਹਮਣੇ ਆਉਦੇ ਹਨ ਤਾਂ ਤਰੁੰਤ ਖੁਦ ਨੂੰ ਵੱਖਰਾ ਕਰੋ ਅਤੇ ਟੈਸਟ ਕਰਵਾਉ। 
ਇਸ ਮੌਕੇ ‘ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਭਾਰਤੀ , ਸੀਨੀਅਰ ਮੈਡੀਕਲ ਅਫਸਰ ਡਾ. ਸਵਰਨਜੀਤ ਧਵਨ, ਡਾ. ਕੰਵਲਜੀਤ ਸਿੰਘ, ਡਾ. ਸੁਖਬੀਰ ਕੌਰ, ਡਾ. ਇਸ਼ਾ, ਜਿਲ੍ਹਾ ਮਾਸ ਮੀਡੀਆ ਅਫਸਰ ਸੁਖਦੇਵ ਸਿੰਘ ਅਤੇ ਦਫਤਰ ਦਾ ਹੋਰ ਸਟਾਫ ਮੌਜੂਦ ਸੀ ।