Close

Covid vaccine administered to 6212 people during camps at various places in the district – Deputy Commissioner

Publish Date : 02/08/2021

ਜ਼ਿਲ੍ਹੇ ਵਿੱਚ ਵੱਖ-ਵੱਖ ਸਥਾਨਾਂ ‘ਤੇ ਲਗਾਏ ਗਏ ਕੈਂਪਾਂ ਦੌਰਾਨ 6212 ਲੋਕਾਂ ਨੂੰ ਲਗਾਈ ਗਈ ਕੋਵਿਡ ਸਬੰਧੀ ਵੈਕਸੀਨ-ਡਿਪਟੀ ਕਮਿਸ਼ਨਰ
28 ਦਿਨ ਪਹਿਲਾਂ ਕੋਵੈਕਸੀਨ ਦੀ ਪਹਿਲੀ ਡੋਜ਼ ਲਗਵਾ ਚੁੱਕੇ ਲਾਭਪਾਤਰੀ ਵੈਕਸੀਨ ਸੈਂਟਰਾਂ ‘ਤੇ ਜਾ ਕੇ ਆਪਣੀ ਦੂਜੀ ਡੋਜ਼ ਜ਼ਰੂਰ ਲਗਵਾਉਣ-ਜ਼ਿਲ੍ਹਾ ਟੀਕਾਕਰਨ ਅਫ਼ਸਰ
ਤਰਨ ਤਾਰਨ, 30 ਜੁਲਾਈ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਜ਼ਿਲ੍ਹਾ ਤਰਨ ਤਾਰਨ ਵਿੱਚ ਅੱਜ 97 ਵੱਖ-ਵੱਖ ਸਥਾਨਾਂ ‘ਤੇ ਵੈਕਸੀਨੇਸ਼ਨ ਦੇ ਸ਼ੈਸਨ ਲਗਾਏ ਗਏ ।
ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਅੱਜ ਵੱਖ-ਵੱਖ ਸਥਾਨਾਂ ‘ਤੇ ਲਗਾਏ ਗਏ ਕੈਂਪਾਂ ਦੌਰਾਨ 6212 ਲੋਕਾਂ ਨੂੰ ਵੈਕਸੀਨ ਦੀ ਡੋਜ਼ ਲਗਾਈ ਗਈ ਹੈ।ਉਹਨਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਦੇ ਲੋਕਾਂ ਨੂੰ 2,74,279 ਡੋਜ਼ ਕੋਵਿਡ-19 ਸਬੰਧੀ ਵੈਕਸੀਨ ਲਗਾਈ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੋਵਿਡ-19 ਤੋਂ ਬਚਾਅ ਲਈ ਹੋਰਨਾਂ ਥਾਵਾਂ ‘ਤੇ ਵੀ ਅਜਿਹੇ ਟੀਕਾਕਰਨ ਕੈਂਪ ਲਗਾਏ ਜਾਣਗੇ ।ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਜਲਦ ਹੀ 18 ਸਾਲ ਤੋਂ ਉੱਪਰ ਉਮਰ ਦੇ ਸਾਰੇ ਸਕੂਲੀ ਵਿਦਿਆਰਥੀਆਂ ਨੂੰ ਕੋਵਿਡ-19 ਸਬੰਧੀ ਟੀਕਾ ਲਗਾਇਆ ਜਾਵੇਗਾ ਅਤੇ ਟੀਕਾਕਰਨ ਮੁਹਿੰਮ ਜੰਗੀ ਪੱਧਰ ‘ਤੇ ਚਲਾਈ ਜਾਵੇਗੀ । ਇਸ ਦੇ ਮੱਦੇਨਜ਼ਰ ਕਾਲਜਾਂ ਅਤੇ ਸਕੂਲਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾਣਗੇ ।
ਇਸ ਸਬੰਧੀ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਨੇ ਦੱਸਿਆ ਕਿ ਲੋਕ ਆਪਣੇ ਘਰਾਂ ਦੇ ਨਜ਼ਦੀਕ ਮੌਜੂਦ ਟੀਕਾਕਰਨ ਸਥਾਨ ‘ਤੇ ਜਾ ਕੇ ਮੁਫ਼ਤ ਵਿੱਚ ਕੋਵਿਡ ਵੈਕਸੀਨ ਦਾ ਲ਼ਾਭ ਲੈ ਸਕਦੇ ਹਨ ।ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਜੋ ਲੋਕ ਵਿਦੇਸ਼ ਪੜ੍ਹਾਈ, ਕੰਮਕਾਜ ਲਈ ਜਾ ਰਹੇ ਹਨ, ਜਿਨ੍ਹਾਂ ਨੂੰ ਪਹਿਲੀ ਡੋਜ਼ ਲੱਗ ਚੁੱਕੀ ਹੈ, ਉਨ੍ਹਾਂ ਨੂੰ ਦੂਜੀ ਡੋਜ਼ 28 ਦਿਨ ਦੇ ਅੰਦਰ ਅੰਦਰ ਲਗਾਈ ਜਾਵੇਗੀ । ਦੂਜੀ ਡੋਜ਼ ਲਗਾਉਣ ਲਈ ਲਾਭਪਾਤਰੀ ਦੁਆਰਾ ਆਪਣਾ ਪਾਸਪੋਰਟ, ਆੱਫਰ ਲੇਟਰ, ਵੀਜ਼ੇ ਦੀ ਕਾੱਪੀ ਆਦਿ ਨਾਲ ਲੈ ਕੇ ਆਉਣ । ਇਹ ਸਹੂਲਤ ਕੇਵਲ ਪ੍ਰਦੇਸ ਜਾਣ ਵਾਲੇ ਵਿਅਕਤੀਆਂ ਨੂੰ ਹੈ ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਰਿੰਦਰਪਾਲ ਕੌਰ ਨੇ ਕਿਹਾ ਕਿ ਕੋਵੈਕਸੀਨ ਦੀ ਪਹਿਲੀ ਡੋਜ਼ ਲਗਵਾ ਚੁੱਕੇ ਲਾਭਪਾਤਰੀ, ਜਿੰਨ੍ਹਾਂ ਨੂੰ 28 ਦਿਨ ਹੋ ਚੁੱਕੇ ਹਨ, ਉਹ ਵੈਕਸੀਨ ਸੈਂਟਰਾਂ ‘ਤੇ ਜਾ ਕੇ ਆਪਣੀ ਦੂਜੀ ਡੋਜ਼ ਜਰੂਰ ਲਗਵਾਉਣ। ਉਹਨਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਦਿਨਾਂ ਵਿੱਚ ਥਾਂ-ਥਾਂ ‘ਤੇ ਵੈਕਸੀਨੇਸ਼ਨ ਦੇ ਕੈਂਪ ਲੱਗਣੇ ਹਨ, ਲੋਕੀ ਵੱਧ ਚੜ੍ਹਕੇ ਅੱਗੇ ਆਉਣ ਅਤੇ ਕੋਵਿਡ ਵੈਕਸੀਨੇਸ਼ਨ ਕਰਵਾਉਣ ।