Close

CSC E-Governance will provide free fiber internet service to government agencies – Deputy Commissioner

Publish Date : 04/08/2020
DC

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਸੀ. ਐੱਸ. ਸੀ. ਈ-ਗਵਰਨੈਂਸ ਵੱਲੋਂ ਸਰਕਾਰੀ ਸੰਸਥਾਵਾਂ ਨੂੰ ਦਿੱਤੀ ਜਾਵੇਗੀ ਮੁਫਤ ਫਾਇਬਰ ਇੰਟਰਨੇਟ ਸੇਵਾ-ਡਿਪਟੀ ਕਮਿਸ਼ਨਰ
10 ਐੱਮ. ਬੀ. ਦੀ ਸਪੀਡ ਨਾਲ ਦਿੱਤਾ ਜਾਵੇਗਾ ਅਨਲਿਮਟਿਡ ਡਾਟਾ
ਤਰਨ ਤਾਰਨ, 03 ਅਗਸਤ :
ਕੋਵਿਡ-19 ਨੂੰ ਧਿਆਨ ਵਿਚ ਰੱਖਦੇ ਹੋਏ ਬਹੁਤ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਕੰਮ-ਕਾਜ ਆਨਲਾਈਨ ਕੀਤੇ ਜਾ ਰਹੇ ਹਨ। ਇਸ ਲਈ ਇੰਟਰਨੇਟ ਦੀ ਲੋੜ ਨੂੰ ਦੇਖਦੇ ਹੋਏ ਸੀ. ਐੱਸ. ਸੀ. ਈ-ਗਵਰਨੈਂਸ ਵੱਲੋਂ ਜਿਲ੍ਹਾ ਤਰਨਤਾਰਨ ਦੇ ਬਲਾਕ ਭਿੱਖੀਵਿੰਡ ਦੀਆਂ 74, ਗੰਡੀਵਿੰਡ ਦੀਆਂ 46, ਨੌਸ਼ਹਿਰਾ ਪਨੂੰਆ ਦੀਆਂ 46 ਅਤੇ ਖਡੂਰ ਸਾਹਿਬ ਦੀਆਂ 75 ਗਰਾਮ ਪੰਚਾਇਤਾਂ ਕਵਰ ਕੀਤੀਆਂ ਗਈਆ ਹਨ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਇਥੇ ਸਰਕਾਰੀ ਸੰਸਥਾਵਾਂ ਨੂੰ ਮੁਫਤ ਫਾਇਬਰ ਇੰਟਰਨੇਟ ਸੇਵਾ ਦਿੱਤੀ ਜਾਵੇਗੀ। ਜਿਸ ਵਿਚ 10 ਐੱਮ. ਬੀ. ਦੀ ਸਪੀਡ ਨਾਲ ਅਨਲਿਮਟਿਡ ਡਾਟਾ ਦਿੱਤਾ ਜਾਵੇਗਾ। ਇਸ ਕੰਮ ਲਈ ਵਿਭਾਗ ਵੱਲੋਂ ਸਾਰੀਆਂ ਤਿਆਰੀਆਂ ਮੁੰਕਮਲ ਕਰ ਲਈਆਂ ਗਈਆ ਹਨ। ਹਰ ਗਰਾਮ ਪੰਚਾਇਤ ਵਿਚ ਸਥਾਪਤ ਕੋਈ ਵੀ 5 ਸਰਕਾਰੀ ਸੰਸਥਾਵਾਂ ਇਸ ਫਰੀ ਇੰਟਰਨੇਟ ਸੇਵਾ ਲਈ ਅਰਜੀਆ ਭੇਜ ਸਕਦੀਆਂ ਹਨ।
ਉਹਨਾਂ ਦੱਸਿਆ ਕਿ ਇਸ ਅਧੀਨ ਜਿਹੜੀਆਂ ਸੰਸਥਾਵਾਂ ਕਵਰ ਕੀਤੀਆਂ ਗਈਆ ਹਨ, ਉਹਨਾਂ ਵਿੱਚ ਪ੍ਰਾਇਮਰੀ ਸਕੂਲ, ਸੈਕੰਡਰੀ ਸਕੂਲ, ਸਰਕਾਰੀ ਕਾਲਜ, ਆਂਗਨਵਾੜੀ ਸੈਂਟਰ, ਸਰਕਾਰੀ ਰਾਸ਼ਨ ਡਿਪੋ, ਪੋਸਟ ਆਫਿਸ, ਸਰਕਾਰੀ ਹਸਪਤਾਲ/ਪ੍ਰਾਇਮਰੀ ਹੈੱਲਥ ਸੈਂਟਰ, ਪੁਲਿਸ ਸਟੇਸ਼ਨ, ਖੇਤੀਬਾੜੀ ਦਫਤਰ, ਬੀ. ਡੀ. ਪੀ. ਓ. ਦਫਤਰ, ਗਰਾਮ ਪੰਚਾਇਤ ਦਫਤਰ/ਬਿਲਡਿੰਗ ਅਤੇ ਪਬਲਿਕ ਸੈਕਟਰ ਬੈਂਕ ਸ਼ਾਮਿਲ ਹਨ।
ਇਹ ਮੁਫ਼ਤ ਇੰਟਰਨੇਟ ਸੁਵਿਧਾ ਲੈਣ ਲਈ ਇਹ ਸੰਸਥਾਵਾਂ ਜਿਲ੍ਹਾ ਮੈਨੇਜਰ, ਤਰਨਤਾਰਨ ਸ਼ਮਸ਼ੇਰ ਸਿੰਘ ਨਾਲ ਉਹਨਾਂ ਦੇ ਮੋਬਾਇਲ ਨੰਬਰ 98035-56658 ‘ਤੇ ਸੰਪਰਕ ਕਰ ਸਕਦੇ ਹਨ ਅਤੇ ਭਰੇ ਜਾਣ ਵਾਲੇ ਫਾਰਮ ਉਹਨਾਂ ਨਾਲ ਸੰਪਰਕ ਕਰਕੇ ਪ੍ਰਾਪਤ ਕੀਤੇ ਜਾ ਸਕਦੇ ਹਨ ਅਤੇ ਫਾਰਮ ਭਰਨ ਉਪਰੰਤ ਵਾਪਸ ਉਹਨਾਂ ਦੇ ਈ-ਮੇਲ ਪਤੇ „. ਤੇ ਭੇਜੇ ਜਾ ਸਕਦੇ ਹਨ। ਇਸ ਲਈ ਇਹ ਮੁਫਤ ਇੰਟਰਨੇਟ ਸੁਵਿਧਾ ਲੈਣ ਦੇ ਚਾਹਵਾਨ ਵਿਭਾਗ ਇਸ ‘ਤੇ ਤੁਰੰਤ ਕਾਰਵਾਈ ਕਰਨ ਤਾਂ ਜੋ ਉਹਨਾਂ ਦੇ ਇੰਟਰਨੇਟ ਰਾਹੀ ਕੀਤੇ ਜਾ ਰਹੇ ਕੰਮ-ਕਾਜ ਵਿਚ ਤੇਜ਼ੀ ਆ ਸਕੇ ਅਤੇ ਉਹ ਨਿਰਵਿਘਨ ਮੁਫਤ ਇੰਟਰਨੇਟ ਸੇਵਾ ਪ੍ਰਾਪਤ ਕਰ ਸਕਣ।
————–