Close

Curfew imposed in Tarn Taran district from 7 pm to 5 am

Publish Date : 22/08/2020
DC
ਜ਼ਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਜ਼ਿਲ੍ਹਾ ਤਰਨ ਤਾਰਨ ਵਿੱਚ ਸ਼ਾਮ 7 ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਾਗੂ
ਜ਼ਿਲ੍ਹੇ ਦੇ 4 ਮਿਊਂਸਪਲ ਕਸਬਿਆਂ ਵਿੱਚ 31 ਅਗਸਤ, 2020 ਤੱਕ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਮੁਕੰਮਲ ਕਰਫ਼ਿਊ ਲਾਗੂ ਰਹੇਗਾ
ਦੁਕਾਨਾਂ ਅਤੇ ਮਾਲ ਸ਼ਨੀਵਾਰ ਅਤੇ ਐਤਵਾਰ ਰਹਿਣਗੇ ਬੰਦ
ਜ਼ਰੂਰੀ ਵਸਤਾਂ ਨਾਲ ਸਬੰਧਤ ਦੁਕਾਨਾਂ ਅਤੇ ਮਾਲ, ਧਾਰਮਿਕ ਸੰਸਥਾਨ, ਸਪੋਰਟਸ ਕੰਪਲੈਕਸ, ਰੈਸਟਰਾ ਅਤੇ ਸ਼ਰਾਬ ਦੇ ਠੇਕੇ ਹਫਤੇ ਦੇ ਸਾਰੇ ਦਿਨ ਸ਼ਾਮ 6:30 ਵਜੇ ਤੱਕ ਰਹਿਣਗੇ ਖੁੱਲੇ  
4 ਪਹੀਆ ਵਾਹਨਾਂ ਵਿੱਚ ਤਿੰਨ ਵਿਅਕਤੀਆਂ ਦੇ ਬੈਠਣ ਦੀ ਛੋਟ
ਸਿਆਮੀ, ਸਮਾਜਿਕ, ਧਾਰਮਿਕ ਇਕੱਠਾਂ ਉੱਪਰ ਮੁਕੰਮਲ ਰੋਕ
ਤਰਨ ਤਾਰਨ, 21 ਅਗਸਤ :
ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਵਲੋਂ ਅਨਲਾੱਕ-3 ਤਹਿਤ 31 ਅਗਸਤ ਤੱਕ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆ ਹਨ। ਉਨਾਂ ਕਿਹਾ ਕਿ ਕਰੋਨਾ ਦੇ ਵੱਧਦੇ ਕੇਸਾਂ ਕਾਰਨ ਕੁਝ ਨਵੀਆਂ ਬੰਦਸ਼ਾਂ ਲਗਾਈਆਂ ਗਈਆਂ ਹਨ, ਜਿਸ ਤਹਿਤ ਸ਼ਾਮ 7 ਵਜੇ ਤੋ ਲੈ ਕੇ ਸਵੇਰੇ 5 ਵਜੇ ਤੱਕ ਜ਼ਿਲ੍ਹੇ ਦੀਆਂ ਨਗਰ ਕੌਸਲਾਂ ਦੀਆਂ ਹੱਦਾਂ ਅੰਦਰ ਕਰਫਿਊ ਰਹੇਗਾ ਅਤੇ ਗੈਰ ਜ਼ਰੂਰੀ ਆਵਾਜਾਈ ਉੱਪਰ ਰੋਕ ਰਹੇਗੀ।
ਵੀਕਇੰਡ ਕਰਫ਼ਿਊ ਤਹਿਤ ਜ਼ਿਲ੍ਹੇ ਦੇ 4 ਮਿਊਂਸਪਲ ਕਸਬਿਆਂ ਵਿੱਚ 31 ਅਗਸਤ, 2020 ਤੱਕ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਮੁਕੰਮਲ ਕਰਫ਼ਿਊ ਲਾਗੂ ਰਹੇਗਾ।
ਇਸ ਤੋਂ ਇਲਾਵਾ ਜ਼ਰੂਰੀ ਸੇਵਾਵਾਂ ਜਿਵੇਂ ਕਿ ਕੌਮੀ ਅਤੇ ਰਾਜ ਮਾਰਗਾਂ ਉੱਪਰ ਵਸਤਾਂ ਦੀ ਆਵਾਜਾਈ, ਬੱਸਾਂ, ਰੇਲ ਗੱਡੀਆਂ ਅਤੇ ਜਹਾਜਾਂ ਤੋਂ ਉੱਤਰ ਕੇ ਘਰ ਜਾਣ ਵਾਲਿਆਂ ਨੂੰ ਆਵਾਜਾਈ ਦੀ ਖੁੱਲ ਹੋਵੇਗੀ। ਜ਼ਰੂਰੀ ਸੇਵਾਵਾਂ ਜਿਵੇਂ ਕਿ ਸਿਹਤ ਨਾਲ ਸਬੰਧਿਤ, ਖੇਤੀਬਾੜੀ, ਮੱਛੀ ਪਾਲਣ, ਡੇਅਰੀ ਵਿਕਾਸ, ਬੈਂਕਾਂ ਏ. ਟੀ. ਐਮ, ਸਟਾਕ ਮਾਰਕਿਟ, ਬੀਮਾ ਕੰਪਨੀਆਂ, ਆੱਨ ਲਾਈਨ ਟੀਚਿੰਗ, ਜਨਤਕ ਸੇਵਾਵਾਂ, ਉਸਾਰੀ ਉਦਯੋਗ, ਸਰਕਾਰੀ ਅਤੇ ਨਿੱਜੀ ਅਦਾਰੇ, ਮੀਡੀਆ ਨੂੰ ਜ਼ਰੂਰੀ ਸੇਵਾਵਾਂ ਤਹਿਤ ਕੰਮ ਕਰਨ ਦੀ ਖੁੱਲ ਹੋਵੇਗੀ। ਇਸ ਤੋਂ ਇਲਾਵਾ ਯੂਨੀਵਰਸਿਟੀਆਂ, ਬੋਰਡਾਂ ਆਦਿ ਵਲੋਂ ਲਈਆਂ ਜਾਣ ਵਾਲੀਆਂ ਪ੍ਰੀੱਖਿਆਵਾਂ ਲਈ ਵਿਦਿਆਰਥੀਆਂ ਨੂੰ ਆਉਣ ਜਾਣ ਦੀ ਖੁੱਲ ਹੋਵੇਗੀ।
ਉਨਾਂ ਦੱਸਿਆ ਕਿ ਦੁਕਾਨਾਂ ਅਤੇ ਮਾਲ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮ 6:30 ਵਜੇ ਤੱਕ ਖੁੱਲੇ ਰਹਿਣਗੇ ਜਦਕਿ ਸ਼ਨੀਵਾਰ ਅਤੇ ਐਤਵਾਰ ਬੰਦ ਰਹਿਣਗੇ। ਜ਼ਰੂਰੀ ਵਸਤਾਂ ਨਾਲ ਸਬੰਧਤ ਦੁਕਾਨਾਂ ਅਤੇ ਮਾਲ, ਧਾਰਮਿਕ ਸੰਸਥਾਨ, ਸਪੋਰਟਸ ਕੰਪਲੈਕਸ, ਰੈਸਟਰਾ ਅਤੇ ਸ਼ਰਾਬ ਦੇ ਠੇਕੇ ਹਫ਼ਤੇ ਦੇ ਸਾਰੇ ਦਿਨ ਸ਼ਾਮ 6:30 ਵਜੇ ਤੱਕ ਖੁੱਲੇ ਰਹਿਣਗੇ। 
ਉਨਾਂ ਅੱਗੇ ਦੱਸਿਆ ਕਿ 4 ਪਹੀਆ ਵਾਹਨਾਂ ਵਿੱਚ ਡਰਾਇਵਰ ਸਮੇਤ ਤਿੰਨ ਵਿਅਕਤੀਆਂ ਦੇ ਬੈਠਣ ਦੇ ਖੁੱਲ ਹੋਵੇਗੀ,ਜਦਕਿ ਬੱਸਾਂ ਅਤੇ ਹੋਰ ਜਨਤਕ ਆਵਾਜਾਈ 50 ਫੀਸਦੀ ਸਮਰੱਥਾ ਨਾਲ ਚੱਲ ਸਕਣਗੀਆਂ।ਉਨਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਵਿੱਚ ਹਰ ਤਰ੍ਹਾਂ ਦੀਆਂ ਸਿਆਮੀ, ਸਮਾਜਿਕ, ਧਾਰਮਿਕ ਇਕੱਠਾਂ ਉੱਪਰ ਰੋਕ ਹੋਵੇਗੀ। ਇਸ ਤੋਂ ਇਲਾਵਾ ਧਰਨੇ-ਪ੍ਰਦਰਸ਼ਨਾਂ ਉਪੱਰ ਵੀ ਰੋਕ ਹੋਵੇਗੀ।
ਜ਼ਿਲ੍ਹੇ ਵਿਚ ਵਿਆਹ ਲਈ 30 ਅਤੇ ਅੰਤਿਮ ਰਸਮਾਂ ਸਬੰਧੀ 20 ਵਿਅਕਤੀਆਂ ਦੇ ਇਕੱਠ ਦੀ ਖੁੱਲ ਹੋਵੇਗੀ। ਉਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਨਾਂ ਹਦਾਇਤਾਂ ਦੀ ਪਾਲਨਾ ਯਕੀਨੀ ਬਣਾਉਣ ਲਈ ਮੁਕੰਮਲ ਪ੍ਰਬੰਧ ਕਰ ਲਏ ਗਏ ਹਨ ਅਤੇ ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਮਹਾਂਮਾਰੀ ਵਿਰੁੱਧ ਲੜਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣ।
————–