Close

Curfew will be enforced in the entire district from 9 pm to 5 am – District Magistrate

Publish Date : 12/04/2021
DC Sir
ਸਮੁੱਚੇ ਜਿਲ੍ਹੇ ਵਿੱਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਦਾ ਕਰਫਿਊ ਰਹੇਗਾ ਲਾਗੂ-ਜ਼ਿਲ੍ਹਾ ਮੈਜਿਸਟਰੇਟ
ਵਿਆਹ ਸਮਾਗਮਾਂ, ਸ਼ੋਕ ਸਮਾਗਮਾਂ ਵਿੱਚ ਇਮਾਰਤ ਦੇ ਅੰਦਰ 50 ਵਿਅਕਤੀ ਅਤੇ ਇਮਾਰਤ ਤੋਂ ਬਾਹਰ 100 ਵਿਅਕਤੀਆਂ ਦੀ ਗਿਣਤੀ ਸੀਮਤ
ਤਰਨ ਤਾਰਨ, 09 ਅਪ੍ਰੈਲ :
ਜ਼ਿਲਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਵੱਲੋਂ ਅਡੀਸ਼ਨਲ ਚੀਫ ਸੈਕਟਰੀ ,ਗ੍ਰਹਿ ਮਾਮਲੇ ਤੇ ਨਿਆ ਵਿਭਾਗ ਪੰਜਾਬ ਸਰਕਾਰ ਤੋਂ ਪ੍ਰਾਪਤ  ਹਦਾਇਤਾਂ ਦੀ ਪਾਲਣਾ ਕਰਦਿਆਂ ਜਿਲ੍ਹੇ ਵਿੱਚ ਧਾਰਾ 144 ਤਹਿਤ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ।ਇਹ ਪਾਬੰਦੀਆਂ 30 ਅਪ੍ਰੈਲ 2021 ਤੱਕ ਜਾਰੀ ਰਹਿਣਗੀਆਂ।
ਜ਼ਿਲਾ ਮੈਜਿਸਟਰੇਟ ਤਰਨ ਤਾਰਨ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਜਿਲ੍ਹੇ ਦੇ ਸਾਰੇ ਵਿੱਦਿਅਕ ਅਦਾਰੇ 30 ਅਪ੍ਰੈਲ ਤੱਕ ਬੰਦ ਰਹਿਣਗੇ, ਜਦ ਕਿ ਉਨ੍ਹਾਂ ਦਾ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਹਾਜ਼ਰ ਸਾਰੇ ਦਫਤਰੀ ਕੰਮਾਂ ਵਾਲੇ ਦਿਨ ਹਾਜ਼ਰ ਰਹਿਣਗੇ।ਸਾਰੇ ਮੈਡੀਕਲ ਅਤੇ ਨਰਸਿੰਗ ਕਾਲਜ ਖੁੱਲ੍ਹੇ ਰਹਿਣਗੇ।
ਜਿਲ੍ਹੇ ਵਿੱਚ ਸਾਰੀਆਂ ਰਾਜਨੀਤਿਕ ਰੈਲੀਆਂ /ਇਕੱਠਾਂ ਤੇ ਪੂਰਨ ਪਾਬੰਦੀ ਹੋਵੇਗੀ।ਇਕੱਠਾਂ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸੰਚਾਲਕ ਅਤੇ ਭਾਗੀਦਾਰ, ਇਕੱਠ ਜਾਂ ਰੈਲੀਆਂ ਕਰਨ ਵਾਲੇ ਸਥਾਨ ਦੇ ਮਾਲਕਾਂ, ਟੈਂਟ ਹਾਊਸ ਦੇ ਮਾਲਕਾਂ ਖਿਲਾਫ ਆਪਦਾ ਪ੍ਰਬੰਧਨ ਤੇ ਮਹਾਂਮਾਰੀ ਐਕਟ ਅਧੀਨ ਕਾਰਵਾਈ ਹੋਵੇਗੀ ਅਤੇ  ਅਜਿਹੀਆਂ ਥਾਵਾਂ ਨੂੰ 3 ਮਹੀਨੇ ਤੱਕ ਸੀਲ ਕਰ ਦਿੱਤਾ ਜਾਵੇਗਾ।
ਜਿਲ੍ਹੇ ਵਿੱਚ ਰਾਤ 9 ਵਜੇ ਤੋਂ ਲੈ ਕੇ ਸਵੇਰ 5 ਵਜੇ ਤੱਕ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਰਾਤ ਦਾ ਕਰਫਿਊ ਜਾਰੀ ਰਹੇਗਾ ਜਦਕਿ ਬੱਸਾਂ, ਟਰੇਨਾਂ ਅਤੇ ਹਵਾਈ ਜਹਾਜਾਂ ਤੋਂ ਉੱਤਰ ਕੇ ਆਪਣੀ ਮੰਜ਼ਿਲ ਵੱਲ ਜਾ ਰਹੇ ਰਾਹਗੀਰਾਂ `ਤੇ ਕੋਈ ਪਾਬੰਦੀ ਨਹੀਂ ਹੋਵੇਗੀ।ਸਮਾਜਿਕ ਇਕੱਠਾ, ਸੱਭਿਆਚਾਰਕ, ਖੇਡਾਂ ਅਤੇ ਹੋਰ ਅਜਿਹੇ ਸਮਾਗਮਾਂ ਉਤੇ ਇਕੱਠ ਕਰਨ ਦੀ ਪੂਰਨ ਪਾਬੰਦੀ ਹੋਵੇਗੀ।
ਵਿਆਹ ਸਮਾਗਮਾਂ, ਸ਼ੋਕ ਸਮਾਗਮਾਂ  ਵਿੱਚ ਇਮਾਰਤ ਦੇ ਅੰਦਰ 50 ਵਿਅਕਤੀ ਅਤੇ ਇਮਾਰਤ ਤੋਂ ਬਾਹਰ 100 ਵਿਅਕਤੀਆਂ ਦੀ ਗਿਣਤੀ ਸੀਮਤ ਰਹੇਗੀ।ਇਸੇ ਤਰ੍ਹਾਂ ਸਿਨੇਮਾਂ,ਥਿਏਟਰ, ਮਲਟੀਪਲੈਕਸ, ਮਾਲ 50 ਪ੍ਰਤੀਸ਼ਤ ਇਕੱਠ ਅਤੇ ਇਕ ਦੁਕਾਨ ‘ਤੇ 10 ਵਿਅਕਤੀਆਂ ਤੋਂ ਵਧੇਰੇ ‘ਤੇ ਪਾਬੰਦੀ ਹੋਵੇਗੀ।
ਸਾਰੇ ਸਰਕਾਰੀ ਦਫਤਰਾਂ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਵਰਚੁਅਲ ਅਤੇ ਆਨਲਾਈਨ ਤਰੀਕਿਆਂ ਦਾ ਇਸਤੇਮਾਲ ਕੀਤਾ ਜਾਵੇ।ਜਿੱਥੋਂ ਤੱਕ ਹੋ ਸਕੇ ਪਬਲਿਕ ਡੀਲਿੰਗ ਤੋਂ ਦੂਰੀ ਬਣਾ ਕੇ ਰੱਖੀ ਜਾਵੇ ਪਰ ਜਿੱਥੇ ਬਹੁਤ ਹੀ ਨਾ-ਟਾਲਣਯੋਗ ਹਾਲਾਤਾਂ ਵਿੱਚ ਸਮਾਜਿਕ ਦੂਰੀ ਬਣਾ ਕੇ ਕੰਮ ਕੀਤਾ ਜਾਵੇ।ਮਾਲ ਵਿਭਾਗ ਸਿਰਫ ਸੀਮਤ ਮੁਲਾਕਾਤਾਂ ਰਾਹੀਂ ਘੱਟ ਤੋਂ ਘੱਟ ਜਮੀਨ ਖਰੀਦ ਵੇਚ ਦਾ ਕੰਮ ਕੀਤਾ ਜਾਵੇ।
ਇਹਨਾਂ ਹੁਕਮਾਂ ਦੀ ਲਗਾਤਾਰਤਾ ਵਿੱਚ ਈ-ਕਮਰਸ ਗਤੀਵਿਧੀਆਂ ਨੂੰ ਜ਼ਰੂਰੀ ਸੇਵਾਵਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ, ਜਿੰਨ੍ਹਾਂ ਨੰੁ ਕਰਫਿਊ ਤੋਂ ਛੋਟ ਹੋਵੇਗੀ।
ਸਾਰੇ ਅਫਸਰ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਜਿਵੇਂ ਕਿ 6 ਫੁੱਟ ਦੀ ਦੂਰੀ, ਬਾਜ਼ਾਰਾ ਵਿੱਚ ਭੀੜ ਭਾੜ ਵਾਲੀਆਂ ਥਾਵਾਂ , ਮਾਸਕ ਪਾਉਣ, ਖੁੱਲ੍ਹੇ ਵਿੱਚ ਥੁੱਕਣ ਆਦਿ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨਾ ਯਕੀਨੀ ਬਣਾਉਣਗੇ।ਸਾਰੇ ਕੋਵਿਡ-19 ਪਾਜੀਟਿਵ ਆਉਣ ਮਗਰੋ ਆਪਣੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦੀ ਜਾਣਕਾਰੀ ਦੇਣਾ ਯਕੀਨੀ ਬਣਾਉਣਗੇ। ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸੈਕਸ਼ਨ 51-60 ਆਪਦਾ ਪ੍ਰਬੰਧਨ ਐਕਟ 2005 ਦੀ ਧਾਰਾ 188 ਅਧੀਨ ਭਾਰਤੀ ਦੰਡਾਵਲੀ ਤਹਿਤ ਕਾਰਵਾਈ ਕੀਤੀ ਜਾਵੇਗੀ।