Close

D.C.O Punjab team held special meeting related to Census-2021

Publish Date : 27/10/2021
DC

ਜਨਗਨਣਾ-2021 ਸਬੰਧੀ ਡੀ. ਸੀ. ਓ. ਪੰਜਾਬ ਦੀ ਟੀਮ ਵਲੋਂ ਕੀਤੀ ਗਈ ਵਿਸ਼ੇਸ ਮੀਟਿੰਗ
ਤਰਨ ਤਾਰਨ, 26 ਅਕਤੂਬਰ :
ਜਨਗਨਣਾ-2021 ਸਬੰਧੀ ਜਨਗਨਣਾ ਵਿਭਾਗ ਪੰਜਾਬ ਦੀ ਟੀਮ ਵੱਲੋਂ ਇੱਕ ਵਿਸ਼ੇਸ ਮੀਟਿੰਗ ਡਿਪਟੀ ਕਮਿਸ਼ਨਰ ਤਰਨਤਾਰਨ ਸ਼੍ਰੀ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਕੀਤੀ ਗਈ ।
ਮੀਟਿੰਗ ਦੌਰਾਨ ਜ਼ਿਲੇ੍ਹ ਦੇ ਸਮੂਹ ਉਪ ਮੰਡਲ ਮੈਜਿਸਟਰੇਟ-ਕਮ-ਸਬ ਡਵੀਜਨਲ ਸੈਂਸਜ ਅਫਸਰ, ਸਮੂਹ ਤਹਿਸੀਲਦਾਰ ਅਤੇ ਨਗਰ ਪਾਲਿਕਾਵਾਂ ਦੇ ਕਾਰਜਸਾਧਕ ਅਫਸਰ-ਕਮ-ਚਾਰਜ ਅਫਸਰਾਂ ਦੀ ਹੋਣ ਵਾਲੀ ਜਨਗਨਣਾ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਇਆ ਗਿਆ।
ਉਹਨਾਂ ਦੱਸਿਆ ਕਿ ਇਹ ਜਨਗਨਣਾ ਦਾ ਕੰਮ 2020 ਵਿਚ ਸ਼ੁਰੂ ਹੋ ਚੁੱਕਾ ਸੀ ਅਤੇ ਫਰਵਰੀ 2021 ਵਿੱਚ ਮੁਕੰਮਲ ਹੋ ਜਾਣਾ ਸੀ, ਪ੍ਰੰਤੂ ਕਰੋਨਾ ਕਾਰਨ ਜਨਗਨਣਾ ਦਾ ਕੰਮ ਭਾਰਤ ਸਰਕਾਰ ਵਲੋਂ ਰੋਕ ਦਿੱਤਾ ਗਿਆ। ਹੁਣ ਭਾਰਤ ਸਰਕਾਰ ਵੱਲੋਂ ਕਿਸੇ ਸਮੇਂ ਵੀ ਜਨਗਨਣਾ ਦੀਆਂ ਤਰੀਕਾਂ ਦੀ ਘੋਸ਼ਣਾ ਕੀਤੀ ਜਾ ਸਕਦੀ ਹੈ, ਇਸ ਲਈ ਜ਼ਿਲਾ ਪ੍ਰਸਾਸਨ ਅਤੇ ਸਮੂਹ ਚਾਰਜ ਅਫਸਰਾਂ ਨੂੰ ਇਸ ਸਬੰਧੀ ਤਿਆਰੀ ਆਰੰਭ ਕਰਨ ਲਈ ਕਿਹਾ ਗਿਆ।ਇਸ ਸਮੇਂ ਇਕ ਸੰਖੇਪ ਟਰੇਨਿੰਗ ਵੀ ਦਿਤੀ ਗਈ। ਜਨਗਨਣਾ ਵਿਭਾਗ ਦੇ ਅਧਿਕਾਰੀਆਂ ਵਲੋਂ ਦੱਸਿਆ ਗਿਆ ਕਿ 1872 ਤੋਂ ਸ਼ੁਰੂ ਹੋਈ ਜਨਗਨਣਾ ਵਿਸ਼ਵ ਯੁੱਧ ਦੌਰਾਨ ਵੀ ਨਹੀਂ ਟਾਲੀ ਗਈ ਸੀ। ਸਾਲ 2021 ਦੀ ਜਨਗਨਣਾ ਦੋਰਾਨ ਪਹਿਲੀ ਵਾਰ ਮੋਬਾਈਲ ਐਪ ਰਾਹੀਂ ਕਰਨ ਦਾ ਵੀ ਪ੍ਰਵਾਧਾਨ ਰੱਖਿਆ ਗਿਆ ਹੈ। ਡਿਪਟੀ ਕਮਿਸ਼ਨਰ ਤਰਨਤਾਰਨ ਵਲੋਂ ਸਮੂਹ ਸਬ-ਡਵੀਜਨਲ ਸੈਂਸਜ ਅਫਸਰ ਅਤੇ ਚਾਰਜ ਅਫਸਰਾਂ ਨੂੰ ਜਨਗਨਣਾ ਸਬੰਧੀ ਸਰਕਾਰ ਦੇ ਅਦੇਸ਼ਾਂ ਅਨੁਸਾਰ ਆਪਣੀ ਤਿਆਰੀ ਰੱਖਣ ਦੇ ਅਦੇਸ਼ ਕੀਤੇ ਗਏ।
ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਸ਼੍ਰੀ ਲਕਸ਼ਮਨ ਸਿੰਘ, ਡਿਪਟੀ ਡਾਇਰੈਕਟਰ, ਡੀ. ਸੀ. ਓ. ਪੰਜਾਬ, ਉਪ ਮੰਡਲ ਮੈਜਿਸਟਰੇਟ ਤਰਨ ਤਾਰਨ ਸ਼੍ਰੀ ਰਜਨੀਸ਼ ਅਰੋੜਾ, ਉਪ ਮੰਡਲ ਮੈਜਿਸਟਰੇਟ, ਖਡੂਰ ਸਾਹਿਬ, ਸ਼੍ਰੀਮਤੀ ਅਨਮਜੋਤ ਕੌਰ, ਸਹਾਇਕ ਕਮਿਸ਼ਨਰ ਸ਼੍ਰੀ ਅਮਨਪ੍ਰੀਤ ਸਿੰਘ, ਉਪ-ਅਰਥ ਅਤੇ ਅੰਕੜਾ ਸਲਾਹਕਾਰ ਡਾ. ਅਮਨਦੀਪ ਸਿੰਘ, ਕਾਰਜਸਾਧਕ ਅਫਸਰ ਨਗਰ ਕੌਸਲ ਤਰਨ ਤਾਰਨ ਸ਼੍ਰੀਮਤੀ ਸ਼ਰਨਜੀਤ ਕੌਰ, ਕਾਰਜ ਸਾਧਕ ਅਫਸਰ ਸ਼੍ਰੀ ਕਮਲਜੀਤ ਸਿੰਘ, ਸ਼੍ਰੀ ਸਤਨਾਮ ਸਿੰਘ, ਜਿਲਾ ਸਿੱਖਿਆ ਅਫਸਰ ( ਸੈਕੰਡਰੀ ), ਸ੍ਰ਼ੀ ਰਜੇਸ਼ ਕੁਮਾਰ, ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ), ਡਾ. ਟੀ. ਪੀ. ਸਿੰਘ, ਡਾ. ਦੇਸ ਰਾਜ ਆਦਿ ਹਾਜ਼ਰ ਹੋਏ।