Close

Dated 27th September, 2024 to 29th September, 2024 by Punjab Fencing Association at District Mansa

Publish Date : 26/09/2024

ਫੈਨਸਿੰਗ ਦੇ ਖਿਡਾਰੀ ਤੇ ਖਿਡਾਰਨਾਂ ਸਟੇਟ ਪੱਧਰੀ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਰਾਵਾਨਾ
ਤਰਨ ਤਾਰਨ, 26 ਸਤੰਬਰ :
ਪੰਜਾਬ ਫੈਨਸਿੰਗ ਐਸੋਸੀਏਸ਼ਨ ਵੱਲੋਂ ਜਿਲ੍ਹਾ ਮਾਨਸਾ ਵਿਖੇ ਮਿਤੀ 27 ਸਤੰਬਰ, 2024 ਤੋਂ 29 ਸਤੰਬਰ, 2024 ਤੱਕ ਸਟੇਟ ਪੱਧਰੀ ਟੂਰਨਾਮੈਂਟ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸ ਵਿੱਚ ਜਿਲ੍ਹਾ ਤਰਨਤਾਰਨ ਦੇ ਫੈਨਸਿੰਗ ਗੇਮ ਦੇ ਸਿਲੈਕਟ ਹੋਏ ਖਿਡਾਰੀ ਤੇ ਖਿਡਾਰਨਾਂ ਭਾਗ ਲੈਣ ਲਈ ਅੱਜ ਰਾਵਾਨਾ ਹੋਏ।ਜਿਲ੍ਹਾ ਖੇਡ ਅਫਸਰ, ਤਰਨ ਤਾਰਨ ਸ਼੍ਰੀਮਤੀ ਸਤਵੰਤ ਕੌਰ ਅਤੇ ਸ੍ਰੀ ਬਲਜੀਤ ਸਿੰਘ ਸੀਨੀਅਰ ਸਹਾਇਕ ਤਰਨਤਾਰਨ, ਸ੍ਰੀਮਤੀ ਕੁਲਦੀਪ ਕੌਰ ਸਟੈਨੋਟਾਈਪਿਸਟ ਵੱਲੋਂ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਤਰਨ ਤਾਰਨ ਤੋਂ ਮਾਨਸਾ ਲਈ ਰਵਾਨਾ ਕੀਤਾ ਗਿਆ।