Close

DEO Elementary helds meeting with BPEOs

Publish Date : 11/05/2021
DEEO

ਡੀਈਓ ਐਲੀਮੈਂਟਰੀ ਵੱਲੋਂ ਬੀਪੀਈਓਜ ਨਾਲ ਮੀਟਿੰਗ

– ਦਾਖਲਾ ਮੁਹਿੰਮ ਅਤੇ ਸਮਾਰਟ ਸਕੂਲਾਂ ਦੀ ਬਿਹਤਰੀ ਸਬੰਧੀ ਕੀਤੀ ਚਰਚਾ

ਤਰਨਤਾਰਨ, 11 ਮਈ – ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਿਆਰੀ ਅਤੇ ਗੁਣਾਤਮਕ ਸਿੱਖਿਆ ਦੇਣ ਦੇ ਨਾਲ ਨਾਲ ਸਕੂਲਾਂ ਦੀ ਦਿੱਖ ਸੁਧਾਰਨ ਲਈ ਵੱਖ-ਵੱਖ ਚਲਾਈਆਂ ਜਾ ਰਹੀਆਂ ਮੁਹਿੰਮਾਂ ਰਾਹੀ ਭਰਪੂਰ ਯਤਨ ਕੀਤੇ ਜਾ ਰਹੇ ਹਨ। ਇਹਨਾਂ ਚੱਲ ਰਹੇ ਪ੍ਰੋਜੈਕਟਾਂ ਦਾ ਮੁਲਾਂਕਣ ਕਰਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਸ਼੍ਰੀ ਰਾਜੇਸ਼ ਕੁਮਾਰ ਵੱਲੋਂ ਜਿਲ੍ਹਾ ਤਰਨਤਾਰਨ ਦੇ ਸਮੂਹ ਬਲਾਕ ਐਲੀਮੈਂਟਰੀ ਸਿੱਖਿਆ ਅਫਸਰਾਂ ਨਾਲ ਜ਼ਿਲ੍ਹਾ ਹੈਡਕੁਆਰਟਰ ਵਿਖੇ ਮੀਟਿੰਗ ਰੱਖੀ ਗਈ।

ਇਸ ਦੌਰਾਨ ਡੀਈਓ ਐਲੀਮੈਂਟਰੀ ਤਰਨਤਾਰਨ ਵੱਲੋਂ ਹਰ ਬਲਾਕ ਨਾਲ ਸਬੰਧਤ ਬੀਪੀਈਓਜ ਕੋਲੋਂ ਚੱਲ ਰਹੇ ਕੰਮਾਂ ਦੀ ਵਿਸਥਾਰਿਤ ਚਰਚਾ ਕਰ ਰਿਪੋਰਟ ਲਈ ਗਈ।ਇਸ ਤੋਂ ਇਲਾਵਾ ਡੀਈਓ ਰਾਜੇਸ਼ ਕੁਮਾਰ ਵੱਲੋਂ ਬੀਪੀਈਓਜ ਵੱਲੋਂ ਸਕੂਲਾਂ ਦੇ ਵਿਕਾਸ ਨੂੰ ਲੈ ਕੇ ਆ ਰਹੀਆਂ ਮੁਸਕਲਾਂ ਨੂੰ ਸੁਣਦਿਆਂ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ।
ਉਹਨਾਂ ਨੇ ਸਮੂਹ ਬੀਪੀਈਓਜ ਨੂੰ ਦਾਖ਼ਲਾ ਮੁਹਿੰਮ ਵਿੱਚ ਬਿਹਤਰ ਪ੍ਰਦਰਸ਼ਨ ਲਈ ਉਹਨਾਂ ਦੀ ਹੌਂਸਲਾ ਅਫਜ਼ਾਈ ਕੀਤੀ।ਡੀਈਓ ਰਾਜੇਸ਼ ਕੁਮਾਰ ਨੇ ਇਸ ਮੌਕੇ ਬੀਪੀਈਓ ਸਾਹਿਬਾਨ ਨੂੰ ਸਕੂਲੀ/ ਦਫ਼ਤਰੀ ਕੰਮ ਕਾਜ ਮੌਕੇ ਅਤੇ ਦਾਖ਼ਲਾ ਮੁਹਿੰਮ ਦਾ ਪ੍ਰਚਾਰ ਕਰਦਿਆਂ ਕੋਵਿਡ 19 ਤੋਂ ਬਚਾਅ ਲਈ ਦੱਸੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਬੀਪੀਈਓਜ ਨੇ ਦੱਸਿਆ ਕਿ ਮੌਜੂਦਾ ਸ਼ੈਸ਼ਨ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਪ੍ਰਾਪਤ ਕਰ ਰਹੇ ਹਨ।ਡੀਈਓ ਐਲੀਮੈਂਟਰੀ ਤਰਨਤਾਰਨ ਸ਼੍ਰੀ ਰਾਜੇਸ਼ ਕੁਮਾਰ ਵੱਲੋਂ ਸਮੂਹ ਬੀਪੀਈਓਜ ਨੂੰ ਇਸ ਮੌਕੇ ਦਾਖ਼ਲਾ ਮੁਹਿੰਮ ਤਹਿਤ ਲੋਕਾਂ ਵਿੱਚ ਸਰਕਾਰੀ ਸਕੂਲਾਂ ਪ੍ਰਤੀ ਜਾਗਰੂਕਤਾ ਲਿਆਉਣ ਲਈ ਪੈਂਫਲਿਟ ਵੰਡਣ ਲਈ ਮੁਹੱਈਆ ਕਰਵਾਏ।
ਇਸ ਮੌਕੇ ਸ਼੍ਰੀ ਮਤੀ ਅਨੂਰੂਪ ਬੇਦੀ ਬੀਪੀਈਓ ਗੰਡੀਵਿੰਡ ਅਤੇ ਵਲਟੋਹਾ, ਸ਼੍ਰੀ ਜਸਵਿੰਦਰ ਸਿੰਘ ਬੀਪੀਈਓ ਚੋਹਲਾ ਸਾਹਿਬ, ਬੀਪੀਈਓ ਨੌਸ਼ਹਿਰਾ ਪਨੂੰਆਂ ਸ਼੍ਰੀਮਤੀ ਵੀਰਜੀਤ ਕੌਰ, ਬੀਪੀਈਓ ਮੈਡਮ ਪਰਮਜੀਤ ਕੌਰ, ਸ਼੍ਰੀ ਪ੍ਰੇਮ ਸਿੰਘ ਜਿਲ੍ਹਾ ਮੀਡੀਆ ਕੋਆਰਡੀਨੇਟਰ ਤਰਨਤਾਰਨ, ਸ਼੍ਰੀ ਨਵਦੀਪ ਸਿੰਘ ਜਿਲ੍ਹਾ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਕੋਆਰਡੀਨੇਟਰ ਤਰਨਤਾਰਨ, ਸ਼੍ਰੀ ਅਮਨਦੀਪ ਸਿੰਘ ਸਹਾਇਕ ਕੋਆਰਡੀਨੇਟਰ ਸਮਾਰਟ ਸਕੂਲ ਅਤੇ ਸ਼੍ਰੀ ਅਨੂਪ ਸਿੰਘ ਮੈਣੀ ਸਹਾਇਕ ਕੋਆਰਡੀਨੇਟਰ ਪੜ੍ਹੋ ਪੰਜਾਬ ਹਾਜ਼ਰ ਸਨ।