DEO Elementary Tarn Taran reviews two days training of pre-primary teachers Community-verified icon
Publish Date : 05/04/2021

ਡੀਈਓ ਐਲੀਮੈਂਟਰੀ ਤਰਨਤਾਰਨ ਨੇ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀ ਦੋ ਦਿਨਾ ਟ੍ਰੇਨਿੰਗਾਂ ਦਾ ਲਿਆ ਜਾਇਜ਼ਾ
ਤਰਨਤਾਰਨ, 02 ਅਪ੍ਰੈਲ :
ਕਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਸਰਕਾਰ ਵੱਲੋਂ ਸਕੂਲ ਦਾ ਸਬੰਧ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਮੌਕੇ ਅਧਿਆਪਕ ਸਕੂਲ ਆ ਰਹੇ ਹਨ ਅਤੇ ਦਾਖ਼ਲਾ ਮੁਹਿੰਮ ਅਤੇ ਹੋਰ ਵੱਖ-ਵੱਖ ਚੱਲ ਰਹੀਆਂ ਮੁਹਿੰਮਾਂ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।
ਸਿੱਖਿਆ ਵਿਭਾਗ ਨੇ ਸਮੇਂ ਦਾ ਸਦ ਉਪਯੋਗ ਕਰਨ ਦੇ ਲਈ ਪ੍ਰੀ ਪ੍ਰਾਇਮਰੀ ਜਮਾਤ ਇੰਚਾਰਜਾਂ ਦੀ ਦੋ ਦਿਨਾ ਟ੍ਰੇਨਿੰਗਾਂ ਸ਼ੁਰੂ ਕੀਤੀਆਂ ਹੋਈਆਂ ਹਨ।ਜਿਸ ਦਾ ਜਾਇਜ਼ਾ ਲੈਣ ਸ਼੍ਰੀ ਸੁਸ਼ੀਲ ਕੁਮਾਰ ਤੁਲੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਵਿਸ਼ੇਸ਼ ਤੌਰ ਤੇ ਤਰਨਤਾਰਨ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਬਲਾਕ ਗੰਡੀਵਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਬਘਿਆੜੀ ਅਤੇ ਬਲਾਕ ਨੂਰਦੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂਰਦੀ ਵਿਖੇ ਪਹੁੰਚੇ। ਸ਼੍ਰੀ ਦਿਲਬਾਗ ਸਿੰਘ ਸੈਂਟਰ ਹੈੱਡ ਟੀਚਰ, ਸਰਕਾਰੀ ਪ੍ਰਾਇਮਰੀ ਸਕੂਲ ਪੰਜਵੜ੍ਹ ਇਸ ਮੌਕੇ ਉਹਨਾਂ ਨਾਲ ਹਾਜ਼ਰ ਸਨ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤਰਨਤਾਰਨ ਸ਼੍ਰੀ ਸੁਸ਼ੀਲ ਕੁਮਾਰ ਤੁਲੀ ਨੇ ਚੱਲ ਰਹੀਆਂ ਟ੍ਰੇਨਿੰਗਾਂ ਦੇ ਪ੍ਰਬੰਧਾਂ ਤੇ ਤਸੱਲੀ ਪ੍ਰਗਟ ਕੀਤੀ ਅਤੇ ਨਾਲ ਹੀ ਅਧਿਆਪਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਆਪਣਾ ਧਿਆਨ ਰੱਖਣ ਜਿਵੇਂ ਮਾਸਕ ਲਗਾਉਣ ਅਤੇ ਆਪਸੀ ਦੂਰੀ ਦਾ ਟ੍ਰੇਨਿੰਗਾਂ ਦੌਰਾਨ ਪਾਲਣ ਕਰਨ ਸਬੰਧੀ ਪਾਲਣ ਕਰਦੇ ਰਹਿਣ ਸਬੰਧੀ ਗੱਲਬਾਤ ਕੀਤੀ। ਪ੍ਰੀ ਪ੍ਰਾਇਮਰੀ ਟ੍ਰੇਨਿੰਗਾਂ ਨੂੰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਮੈਂਬਰਜ਼ ਦੁਆਰਾ ਵਿਭਾਗ ਵੱਲੋਂ ਜਾਰੀ ਹਦਾਇਤਾਂ ਤੋਂ ਆਏ ਅਧਿਆਪਕਾਂ ਨੂੰ ਜਾਣੂੰ ਕਰਵਾਇਆ ਅਤੇ ਨਾਲ ਹੀ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।
ਇਸ ਮੌਕੇ ਬਲਾਕ ਮਾਸਟਰ ਟ੍ਰੇਨਰ ਮਨਦੀਪ ਕੌਰ, ਗੁਰਮੀਤ ਸਿੰਘ ਅਤੇ ਟੀਮ ਮੈਂਬਰ ਮੌਜੂਦ ਸਨ।