Department extends registration date for online course in “Artificial Intelligence and Data Science”
“ਆਰਟੀਫਿਸ਼ੀਅਲ ਇੰਟੈਲੀਜੈਂਸ ਐਂਡ ਡਾਟਾ ਸਾਇੰਸ” ਦੇ ਆਨ-ਲਾਈਨ ਕੋਰਸ ਲਈ ਵਿਭਾਗ ਵੱਲੋਂ ਰਜ਼ਿਸਟੇ੍ਰਸ਼ਨ ਕਰਾਉਣ ਦੀ ਮਿਤੀ ਵਿੱਚ ਕੀਤਾ ਗਿਆ ਵਾਧਾ
ਚਾਹਵਾਨ ਉਮੀਦਵਾਰ 11 ਅਗਸਤ, 2021 ਤੱਕ ਕਰਵਾ ਸਕਦੇ ਹਨ ਆਪਣੀ ਰਜ਼ਿਸਟੇ੍ਰਸ਼ਨ
ਤਰਨ ਤਾਰਨ, 05 ਅਗਸਤ :
ਪੰਜਾਬ ਸਰਕਾਰ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਆਈ.ਆਈ.ਟੀ. ਰੋਪੜ ਵੱਲੋਂ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਹਿਯੋਗ ਨਾਲ “ਆਰਟੀਫਿਸ਼ੀਅਲ ਇੰਟੈਲੀਜੈਂਸ ਐਂਡ ਡਾਟਾ ਸਾਇੰਸ” ਦੇ ਆਨ-ਲਾਈਨ ਕੋਰਸ ਸ਼ੁਰੂ ਕੀਤੇ ਗਏ ਹਨ, ਇਹਨਾ ਕੋਰਸਾਂ ਲਈ ਵਿਭਾਗ ਵੱਲੋਂ ਰਜ਼ਿਸਟੇ੍ਰਸ਼ਨ ਕਰਾਉਣ ਦੀ ਮਿਤੀ ਵਿੱਚ ਵਾਧਾ ਕੀਤਾ ਗਿਆ ਹੈ ।
ਇਹ ਜਾਣਕਾਰੀ ਦਿੰਦਿਆਂ ਸ੍ਰੀ ਪ੍ਰਭਜੋਤ ਸਿੰਘ, ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਤੇ ਟੇ੍ਰਨਿੰਗ ਅਫਸਰ, ਤਰਨ ਤਾਰਨ ਵੱਲੋ ਦੱਸਿਆ ਗਿਆ ਕਿ ਜੋ ਉਮੀਦਵਾਰ ਗਣਿਤ ਵਿਸ਼ੇ ਨਾਲ 12ਵੀਂ ਪਾਸ ਜਾਂ ਗਣਿਤ ਵਿਸ਼ੇ ਨਾਲ ਇਸ ਤੋਂ ਵੱਧ ਪੜੇ ਲਿਖੇ ਉਮੀਦਵਾਰ ਹਨ ਅਤੇ ਇਹ ਕੋਰਸ ਕਰਨ ਦੇ ਚਾਹਵਾਨ ਹਨ, ਉਹ ਉਮੀਦਵਾਰ ਰਜ਼ਿਸਟੇ੍ਰਸ਼ਨ ਕਰਵਾਉਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਕਮਰਾ ਨੰਬਰ-115 ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ, ਤਰਨ ਤਾਰਨ ਵਿੱਖੇ ਆ ਕਿ ਆਪਣੀ ਰਜ਼ਿਸਟੇ੍ਰਸ਼ਨ ਮਿਤੀ 11 ਅਗਸਤ, 2021 ਤੱਕ ਕਰਵਾ ਸਕਦੇ ਹਨ, ਵਧੇਰੇ ਜਾਣਕਾਰੀ ਲਈ ਹੈਲਪ ਲਾਈਨ ਨੰਬਰ: 77173-97013 ‘ਤੇ ਵੀ ਸੰਪਰਕ ਕਰ ਸਕਦੇ ਹਨ।