Close

Department of Employment Generation, Skill Development and Training Punjab to host webinar on 15th June through Live Facebook Session

Publish Date : 13/06/2022
1

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਰਨ
ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ ਵੱਲੋਂ 15 ਜੂਨ ਨੂੰ ਲਾਈਵ ਫੈਸਬੁਕ ਸ਼ੈਸ਼ਨ ਰਾਹੀਂ ਕੀਤਾ ਜਾਵੇਗਾ ਵੈਬੀਨਾਰ ਦਾ ਆਯੋਜਨ
ਤਰਨ ਤਾਰਨ, 10 ਜੂਨ :
ਪੰਜਾਬ ਸਰਕਾਰ ਦੀ ਘਰ-ਘਰ ਰੋਜਗਾਰ ਯੋਜਨਾ ਤਹਿਤ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ ਵੱਲੋਂ ਮਿਤੀ 15 ਜੂਨ, 2022 ਨੂੰ ਇੱਕ ਵੈਬੀਨਾਰ ਦਾ ਆਯੋਜਨ ਲਾਈਵ ਫੈਸਬੁਕ ਸ਼ੈਸ਼ਨ ਰਾਹੀਂ ਕੀਤਾ ਜਾ ਰਿਹਾ ਹੈ, ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸ਼੍ਰੀ ਪ੍ਰਭਜੋਤ ਸਿੰਘ, ਜਿਲਾ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਵਲੋਂ ਦੱਸਿਆ ਗਿਆ ਕਿ ਆਨਲਾਈਨ ਵੈਬੀਨਾਰ 15 ਜੂਨ, 2022 ਨੂੰ ਸਵੇਰੇ  11 ਵਜੇ ਤੋਂ ਸੁਰੂ ਕੀਤਾ ਜਾ ਰਿਹਾ ਹੈ।
ਉੁਹਨਾਂ ਦੱਸਿਆ ਕਿ ਇਸ ਵੈਬੀਨਾਰ ਸ਼ੈਸ਼ਨ ਰਾਹੀਂ ਪ੍ਰਾਰਥੀਆਂ ਨੂੰ ਭਵਿੱਖ ਵਿੱਚ ਸਟਰਟਅੱਪ ਮਾਸਟਰ ਯੂਅਰ ਡੈਸਟਿਨੀ ਵਿੱਚ ਨੌਕਰੀ ਪਾਊਣ ਅਤੇ ਇਹਨਾਂ ਖੇਤਰਾਂ ਵਿੱਚ ਕੈਰੀਅਰ ਬਨਾਉਣ ਲਈ ਲੋਂੜੀਦੀ ਪੜਾਈ ਅਤੇ ਸਕਿੱਲ ਬਾਰੇ ਜਾਣੂ ਕਰਵਾਇਆ ਜਾਵੇਗਾ, ਜਿਸ ਨਾਲ ਪ੍ਰਾਰਥੀਆਂ ਦੇ ਕੈਰੀਅਰ ਨੂੰ ਸਹੀ ਦਿਸ਼ਾ ਮਿਲ ਸਕੇ।ਉਹਨਾਂ ਦੱਸਿਆ ਕਿ ਚਾਹਵਾਨ ਪ੍ਰਾਰਥੀ ਦਿੱਤੇ ਗਏ ਲਿੰਕ https://www.facebook.com/events/444354861023417/?ref=newsfeed `ਤੇ ਸਵੇਰੇ 11.00 ਵਜੇ  ਇਸ ਵੈਬੀਨਾਰ ਆਪਣੇ ਘਰ ਬੈਠ ਕੇ ਜਾਂ ਰੋਜਗਾਰ ਬਿਉਰੋ ਵਿੱਚ ਆ ਕੇ ਵੀ ਅਟੈਂਡ ਕਰ ਸਕਦੇ ਹਨ।
ਇਸ ਦੇ ਸਬੰਧ ਵਿੱਚ ਮੈਡਮ ਭਾਰਤੀ ਸ਼ਰਮਾਂ, ਕੈਰੀਅਰ ਕਾਂਉਸਲਰ ਵੱਲੋ ਦੱਸਿਆ ਗਿਆ ਕਿ ਭਵਿੱਖ ਵਿੱਚ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਅਜਿਹੇ ਵੈਬੀਨਾਰ ਲਗਾਤਾਰ ਆਯੋਜਤ ਕੀਤੇ ਜਾਣਗੇ ਤਾਂ ਜੋ ਚਾਹਵਾਨ ਪ੍ਰਾਰਥੀਆਂ ਨੂੰ ਯੋਗ ਅਗਵਾਈ ਦਿੱਤੀ ਜਾ ਸਕੇ। ਵਧੇਰੇ ਜਾਣਕਾਰੀ ਲਈ  77173-97013  ‘ਤੇ ਸੰਪਰਕ ਕੀਤਾ ਜਾ ਸਕਦਾ ਹੈ।