Close

Department of Industry and Commerce run by Punjab for the convenience of industrialists Various schemes are going on – General Manager District Industries Center

Publish Date : 12/05/2022
1

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਉਦਯੋਗ ਅਤੇ ਕਮਰਸ ਵਿਭਾਗ ਪੰਜਾਬ ਵੱਲੋਂ ਉਦਯੋਗਪਤੀਆਂ ਦੀ ਸਹੂਲਤ ਲਈ ਚਲਾਈਆਂ
ਜਾ ਰਹੀਆਂ ਹਨ ਵੱਖ-ਵੱਖ ਸਕੀਮਾਂ-ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ
ਤਰਨ ਤਾਰਨ, 10 ਮਈ :
ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ ਤਰਨ ਤਾਰਨ ਸ੍ਰੀ ਭਗਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਦਯੋਗ ਅਤੇ ਕਮਰਸ ਵਿਭਾਗ ਪੰਜਾਬ ਵੱਲੋਂ ਉਦਯੋਗਪਤੀਆਂ ਦੀ ਸਹੂਲਤ ਲਈ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ।
ਉਹਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਨ ਯੋਜਨਾਂ ਤਹਿਤ ਬੇਰੋਜ਼ਗਾਰ ਨੌਜਵਾਨਾਂ ਨੂੰ ਨਵੇਂ ਉਦਯੋਗ ਸਥਾਪਿਤ ਕਰਨ ਤੋਂ ਇਲਾਵਾ ਘਰੇਲੂ ਉਦਯੋਗਾਂ ਨੂੰ ਸਥਾਪਿਤ ਕਰਨ ਲਈ ਭਾਰਤ ਸਰਕਾਰ ਵਲੋਂ ਚਲਾਈ ਜਾ ਰਹੀ ਸਕੀਮ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਨ ਯੋਜਨਾਂ ਤਹਿਤ ਬੈਂਕ ਤੋਂ ਕਰਜ਼ੇ ਦੀ ਸਹੂਲਤ ਪ੍ਰਾਪਤ ਹੈ । ਇਸ ਸਕੀਮ ਅਧੀਨ ਕੁੱਲ ਪੋ੍ਰਜੈਕਟ ਲਾਗਤ ਉਪਰ 15% ਤੋਂ 35% ਤੱਕ ਸਬਸਿਡੀ ਦੀ ਸਹੂਲਤ ਦਿੱਤੀ ਜਾਂਦੀ ਹੈ। ਇਹ ਸਕੀਮ ਆਨਲਾਇਨ ਹੈ ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਲਘੂ ਫੂਡ ਪ੍ਰੋਸਸਿੰਗ ਇਕਾਈਆਂ ਸਕੀਮ ਤਹਿਤ ਜਿਲ੍ਹੇ ਵਿੱਚ ਪਹਿਲਾਂ ਤੋਂ ਚਲ ਰਹੇ ਫੂਡ ਪ੍ਰੋਸਸਿੰਗ ਯੂਨਿਟਾਂ ਦਾ ਵਿਸਥਾਰ ਕਰਨ ਲਈ ਕਰਜ਼ੇ ਦੀ ਸਹੂਲਤ ਪ੍ਰਾਪਤ ਹੈ।ਇਹ ਸਕੀਮ ਬੈਂਕ ਰਾਹੀਂ ਮਹੱਈਆ ਕਰਵਾਈ ਜਾਂਦੀ ਹੈ । ਇਸ ਸਕੀਮ ਅਧੀਨ ਕਰਜ਼ੇ ਦੀ ਹੱਦ 01 ਕਰੋੜ ਰੁਪਏ ਹੈ ਅਤੇ 35% (ਵੱਧ ਤੋਂ ਵੱਧ 10 ਲੱਖ ਰੁਪਏ) ਜੋ ਕਿ ਕਰੈਡਿਟ ਲਿੰਕਡ ਕੈਪੀਟਲ ਸਬਸਿਡੀ ਤੌਰ ਤੇ ਪ੍ਰਾਪਤ ਕੀਤੀ ਜਾ ਸਕਦੀ ਹੈ।ਇਸ ਵਿੱਚ ਪ੍ਰੋਜੈਕਟ ਲਾਗਤ ਦਾ 10% ਸਬੰਧਤ ਉਮਦੀਵਾਰ ਵੱਲੋਂ ਪਾਇਆ ਜਾਂਦਾ ਹੈ ।
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਵੀ ਉਦਯੋਗ ਨੀਤੀ 2017 ਤਹਿਤ ਨਵੇਂ ਉਦਯੋਗ/ਚੱਲ ਰਹੇ ਉਦਯੋਗਾਂ ਦੇ ਪਸਾਰ ਤਹਿਤ ਅਨੇਕਾਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।ਉਦਯੋਗਾਂ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਸਰਕਾਰ ਵਲੋਂ 2017 ਦੀ ਇੰਡਸਟਰੀਅਲ ਪਾਲਸੀ ਤਹਿਤ ਉਦਯੋਗਾਂ ਨੂੰ ਸਹੂਲਤ ਲਈ ਬਿਜ਼ਨਸ ਫਸਟ ਪੋਟਰਲ ਲਾਂਚ ਕੀਤਾ ਗਿਆ, ਜਿਸ ਰਾਹੀਂ ਉਦਯੋਗਪਤੀਆਂ ਨੂੰ ਆਪਣੇ ਉਦਯੋਗਾਂ ਸਬੰਧੀ ਕੋਈ ਵੀ ਕਲੀਅਰੈਂਨਸ ਲੈਣ ਲਈ ਆਨਲਾਈਨ ਅਪਲਾਈ ਕਰਨਾ ਹੁੰਦਾ ਹੈ ਅਤੇ ਆਨਲਾਈਨ ਹੀ ਉਹਨਾਂ ਨੁੂੰ ਕਲੀਅਰੈਂਨਸ ਮਿਲ ਜਾਂਦੀ ਹੈ ਅਤੇ ਇਸ ਪਾਲਸੀ ਤਹਿਤ ਨਵੇਂ ਉਦਯੋਗ/ਚਲ ਰਹੇ ਉਦਯੋਗਾਂ ਦੇ ਪਸਾਰ ਲਈ ਹੇਠ ਲਿਖੀਆਂ ਸਹੂਲਤਾਂ ਦਿੱਤੀਆ ਜਾਂਦੀਆਂ ਹਨ।
ਇਹਨਾਂ ਸਹੂਲਤਾਂ ਦੀ ਵਧੇਰੇ ਜਾਣਕਾਰੀ ਦੀ ਸੂਚਨਾਂ ਪੰਜਾਬ ਬਿਜਨਸ ਫਸਟ ਪੋਰਟਲ ਉੱਤੇ ਉਪਲੱਬਧ ਹੈ।ਇਹਨਾਂ ਸਹੂਲਤਾਂ ਵਿੱਚ ਸਟੈਂਪ ਡਿਊਟੀ ਤੋਂ ਛੋਟ, ਭੋਂ ਤਬਦੀਲੀ ਦੀ ਈ ਼ ਡੀ ਼ਸੀ ਤੋਂ (ਸੀ ਼ਐਲ ਼ਯੂ) ਤੋਂ ਛੋਟ, ਬਿਜਲੀ ਡਿਊਟੀ ਤੋਂ ਛੋਟ, ਜੇ ਼ਐਸ ਼ਟੀ ਤੋਂ ਛੋਟ, ਪ੍ਰੋਪਰਟੀ ਟੈਕਸ ਵਿਆਜ ਉਤੇ 5% ਤੋਂ ਛੋਟ (ਖਾਸ ਉਦਯੋਗਾਂ ਲਈ ) ਅਤੇ ਕਰਜ਼ੇ ਉੱਪਰ ਵਿਆਜ ਦਰ ਉਪਰ 5% ਦੀ ਛੋਟ ਆਦਿ ਸ਼ਾਮਿਲ ਹੈ।
ਉਹਨਾਂ ਦੱਸਿਆ ਕਿ ਵਧੀਕ ਰਜਿਸਟਰਾਰ ਆਫ ਸੋਸਾਇਟੀਜ਼ ਜਿਲ੍ਹ੍ਹਾ ਤਰਨ ਤਰਨ ਦੇ ਤੌਰ ‘ਤੇ ਇਸ ਦਫ਼ਤਰ ਵੱਲੋਂ ਇਸ ਜ਼ਿਲ੍ਹੇ ਨਾਲ ਸਬੰਧਤ ਸੋਸਾਇਟੀਆਂ ਨੂੰ ਸੋਸਾਇਟੀਜ਼ ਐਕਟ 1860 ਅਧੀਨ ਰਜਿਸਟਰਡ ਕੀਤਾ ਜਾਂਦਾ ਹੈ ਅਤੇ ਇਹ ਰਜਿਸਟ੍ਰੇਸ਼ਨਾਂ ਆਨ ਲਾਇਨ ਕੀਤੀਆ ਜਾਂਦੀਆਂ ਹਨ । ਵੱਖ ਵੱਖ ਲਾਇਨਜ਼ ਡਿਪਾਰਟਮੈਂਟ ਨਾਲ ਮਿਲ ਕੇ ਬੇਰੁਜ਼ਗਾਰ ਨੋਜਵਾਨਾਂ ਅਤੇ ਮੁਟਿਆਰਾਂ ਨੂੰ ਵੱਖ-ਵੱਖ ਤਰ੍ਹਾਂ ਦੇ ਸਕਿੱਲ ਡਿਵੈਲਪਮੈਂਟ ਕੋਰਸਾਂ/ਈ. ਡੀ. ਪੀ. ਕੋਰਸਾਂ ਪ੍ਰਤੀ ਜਾਣੂ ਕਰਵਾਇਆ ਜਾਂਦਾ ਹੈ । ਇਸ ਤੋਂ ਇਲਾਵਾ ਰਾਇਟ ਟੂ ਬਿਜ਼ਨਸ ਐਕਟ 2020 ਤਹਿਤ ਉਦਯੋਗਪਤੀ ਆਪਣਾ ਉਦਯੋਗ ਵੱਖ-ਵੱਖ ਪੂਰਵ ਪ੍ਰਵਾਨਗੀਆਂ ਲੈਣ ਤੋਂ ਪਹਿਲਾਂ ਸ਼ੁਰੂ ਕਰ ਸਕਦਾ ਹੈ ਅਤੇ ਇਸ ਐਕਟ ਅਧੀਨ ਉਦਯੋਗਪਤੀ ਆਪਣਾਂ ਕਾਰੋਬਾਰ ਸੁਰੂ ਕਰਨ ਤੋਂ ਬਾਅਦ 3 ਸਾਲ 6 ਮਹੀਨੇ ਦੇ ਸਮੇਂ ਅੰਦਰ ਲੋੜੀਂਦੀਆਂ ਪ੍ਰਵਾਨਗੀਆਂ ਪ੍ਰਾਪਤ ਕਰ ਸਕਦਾ ਹੈ।
ਉਕਤ ਸਕੀਮਾਂ ਦੀ ਵਧੇਰੇ ਜਾਣਕਾਰੀ ਲਈ ਦਫਤਰ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ ਤਰਨ ਤਾਰਨ ਕਮਰਾ ਨੰਬਰ 318-ਏ, 319 ਤੀਜ਼ੀ ਮੰਜ਼ਿਲ, ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਸੰਪਰਕ ਕੀਤਾ ਜਾ ਸਕਦਾ ਹੈ ।