Close

Deputy Commissioner and S. S. P. Arrived at the Civil Hospital today for the second dose of the Covid-19 vaccine

Publish Date : 10/03/2021
DC
ਡਿਪਟੀ ਕਮਿਸ਼ਨਰ ਅਤੇ ਐੱਸ. ਐੱਸ. ਪੀ. ਨੇ ਅੱਜ ਸਿਵਲ ਹਸਪਤਾਲ ਪਹੁੰਚ ਕੇ ਲਈ ਕੋਵਿਡ-19 ਸਬੰਧੀ ਵੈਕਸੀਨ ਦੀ ਦੂਜੀ ਡੋਜ਼ 
ਜ਼ਿਲ੍ਹੇ ਵਿੱਚ 60 ਸਾਲ ਤੋਂ ਉੱਪਰ ਅਤੇ 45 ਤੋਂ 59 ਸਾਲ ਦੇ ਕੋਮੋਰਬਿਡ ਕਡੀਸ਼ਨ ਵਾਲੇ ਵਿਅਕਤੀਆਂ ਲਈ ਵੈਕਸੀਨੇਸ਼ਨ ਡਰਾਈਵ ਸ਼ੁਰੂ-ਡਿਪਟੀ ਕਮਿਸ਼ਨਰ
ਤਰਨ ਤਾਰਨ, 02 ਮਾਰਚ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਅਤੇ ਐੱਸ. ਐੱਸ. ਪੀ. ਤਰਨ ਤਾਰਨ ਸ੍ਰੀ ਧਰੁਮਨ ਐੱਚ. ਨਿੰਬਾਲੇ ਤੋਂ ਇਲਾਵਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਤਰਨ ਤਾਰਨ ਦੇ ਹੋਰ ਅਧਿਕਾਰੀਆਂ ਨੇ ਅੱਜ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਪਹੁੰਚ ਕੇ ਕੋਵਿਡ-19 ਸਬੰਧੀ ਵੈਕਸੀਨ ਦੀ ਦੂਜੀ ਡੋਜ਼ ਲਈ।
ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਵੈਕਸੀਨੇਸ਼ਨ ਜ਼ਰੂਰੀ ਹੈ ਤੇ ਇਸ ਸੰਬੰਧੀ ਫੈਲੀਆਂ ਅਫ਼ਵਾਹਾਂ ਤੋਂ ਲੋਕਾਂ ਨੂੰ ਦੂਰ ਰਹਿਣਾ ਚਾਹੀਦਾ ਹੈ ।ਉਹਨਾਂ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਵੈਕਸੀਨੇਸ਼ਨ ਲਗਾਉਣ ਲਈ ਅੱਗੇ ਆਉਣ ਅਤੇ ਸਿਹਤ ਵਿਭਾਗ ਦੀ ਗਾਈਡਲਾਈਨਜ਼ ਦੀ ਪਾਲਣਾ ਕਰਨ ਤਾਂ ਜੋ ਕਿ ਰਲ-ਮਿਲ ਕੇ ਇਸ ਮਹਾਂਮਾਰੀ ‘ਤੇ ਕਾਬੂ ਪਾਇਆ ਜਾ ਸਕੇ । 
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 60 ਸਾਲ ਤੋਂ ਉੱਪਰ ਅਤੇ 45 ਤੋਂ 59 ਸਾਲ ਦੇ ਕੋਮੋਰਬਿਡ ਕਡੀਸ਼ਨ ਵਾਲੇ ਵਿਅਕਤੀਆਂ ਲਈ ਵੈਕਸੀਨੇਸ਼ਨ ਡਰਾਈਵ ਸ਼ੁਰੂ ਹੋ ਗਈ ਹੈ। ਉਹਨਾਂ ਦੱਸਿਆ ਕਿ ਅੱਜ 10 ਵਿਅਕਤੀਆਂ ਦਾ ਕੋਵਿਡ ਟੀਕਾਕਰਨ ਕੀਤਾ ਗਿਆ।
ਇਸ ਮੌਕੇ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਨੇ ਸਿਟੀਜ਼ਨ ਰਜ਼ਿਸਟ੍ਰੇਸ਼ਨ ਅਤੇ ਅਪਵਾਇੰਟਮੈਂਟ ਫਾਰ ਵੈਕਸੀਨੇਸ਼ਨ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਓਪਨ ਸਲੋਟ ਵਿੱਚ ਵੈਕਸੀਨੇਸ਼ਨ ਸੈਂਟਰ ਜਾ ਕੇ ਆੱਨ ਦਾ ਸਪੋਟ ਰਜ਼ਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ , ਰਿਜ਼ਰਵ ਸਲੋਟ ਵਿੱਚ ਹੈੱਲਥ ਵਰਕਰਾਂ ਅਤੇ ਫਰੰਟਲਾਈਨ ਵਰਕਰਾਂ ਦੀ ਵੈਕਸੀਨੇਸ਼ਨ ਪਹਿਲਾ ਵਾਂਗ ਹੀ ਜਾਰੀ ਰਹੇਗੀ ਅਤੇ ਓਪਨ ਸਲੋਟ ਵਿੱਚ ਘਰ ਬੈਠੇ ਅਰੋਗਿਆ ਸੇਤੂ ਐਪ ਵਿੱਚ ਜਾ ਕੇ ਲਾੱਗਿਨ ਕੀਤਾ ਜਾ ਸਕਦਾ ਹੈ। ਰਜ਼ਿਸਟ੍ਰੇਸ਼ਨ ਵਾਸਤੇ ਲਾਭਪਾਤਰੀ ਕੋਲ ਫੋਟੋ ਆਈ. ਡੀ ਪਰੂਫ ਹੋਣਾ ਚਾਹੀਦਾ ਹੈ ।ਜਿਵੇਂ ਕਿ ਆਧਾਰ ਕਾਰਡ, ਪੈੱਨ ਕਾਰਡ, ਡਰਾਈਵਿੰਗ ਲਾਈਸੈਂਸ, ਵੋਟਰ ਕਾਰਡ ਆਦਿ । 
ਸਿਵਲ ਸਰਜਨ ਨੇ ਦੱਸਿਆ ਕਿ ਕੋਮੋਰਬਿਡ ਕਡੀਸ਼ਨ ਵਾਲੇ 45 ਤੋਂ 59 ਸਾਲ ਵਾਲੇ ਵਿਅਕਤੀ ਕੋਲ ਵੈਕਸੀਨੇਸ਼ਨ ਲਗਵਾਉਣ ਤੋਂ ਪਹਿਲਾ ਰਜ਼ਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਵੱਲੋਂ ਲਿਖਿਆ ਉਸ ਦੀ ਬਿਮਾਰੀ ਦੇ ਨਾਲ ਸੰਬੰਧਿਤ ਮੈਡੀਕਲ ਸਰਟੀਫਿਕੇਟ ਹੋਣਾ ਜ਼ਰੂਰੀ ਹੈ । 
ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ 11 ਸਰਕਾਰੀ ਵੈਕਸੀਨੇਸ਼ਨ ਸੈਂਟਰਾਂ ‘ਤੇ ਵੈਕਸੀਨ ਚੱਲ ਰਹੀ ਹੈ । ਇਸ ਦੇ ਨਾਲ ਹੀ ਸਿਵਲ ਸਰਜਨ ਵੱਲੋਂ ਆਯੂਸ਼ਮਾਨ ਸਰਬੱਤ ਸਿਹਤ ਬੀਮਾ ਯੋਜਨਾ ਦੇ 15 ਇੰਨਪੈੱਨਲੈੱਡ ਹਸਪਤਾਲ ਦੇ ਡਾਕਟਰਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿੱਚ ਉਨ੍ਹਾਂ ਵੱਲੋਂ ਕੋਵਿਡ-19 ਵੈਕਸੀਨੇਸ਼ਨ /ਟੀਕਾਕਰਨ  ਦੀ ਮੁਹਿੰਮ ਨੂੰ ਸ਼ੁਰੂ ਕਰਨ ਦੀ ਅਪੀਲ ਕੀਤੀ ਗਈ ਉਹਨਾਂ ਦੱਸਿਆ ਕਿ ਸਰਕਾਰ ਦੀ ਹਦਾਇਤਾਂ ਮੁਤਾਬਿਕ ਪ੍ਰਾਈਵੇਟ ਇੰਨਪੈੱਨਲਡ ਹਸਪਤਾਲ ਇੱਕ ਡੋਜ਼ ਦਾ 250 ਤੋਂ ਉੱਪਰ ਕੋਈ ਚਾਰਜ਼ ਨਹੀਂ ਲਵੇਗਾ ।