Close

Deputy Commissioner approves applications for subsidy on machinery under SAMAM scheme

Publish Date : 12/06/2025

ਡਿਪਟੀ ਕਮਿਸ਼ਨਰ ਨੇ ਸਮੈਮ ਸਕੀਮ ਅਧੀਨ ਮਸ਼ੀਨਰੀ ‘ਤੇ ਸਬਸਿਡੀ ਲਈ ਅਪਲਾਈ ਹੋਈਆ ਅਰਜ਼ੀਆ ਨੂੰ ਦਿੱਤੀ ਮਨਜ਼ੂਰੀ

ਤਰਨ ਤਾਰਨ, 09 ਜੂਨ:

ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ ਆਈ. ਏ. ਐੱਸ. ਦੀ ਪ੍ਰਧਾਨਗੀ ਹੇਠ ਅੱਜ ਜਿਲ੍ਹਾ ਪੱਧਰੀ ਕਾਰਜਕਾਰੀ ਕਮੇਟੀ ਮੈਬਰਾਂ ਵੱਲੋ ਸਮੈਮ ਸਕੀਮ ਅਪਲਾਈ ਹੋਈਆ ਅਰਜ਼ੀਆ ਨੂੰ ਮਨਜ਼ੂਰੀ ਦਿੱਤੀ ਗਈ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਹਰਪਾਲ ਸਿੰਘ ਪੰਨੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਅਕਤੀਗਤ ਸ਼੍ਰੇਣੀ ਹੇਠ ਅਪਲਾਈ ਹੋਈਆ ਕੁੱਲ 25 ਮਸ਼ੀਨਾਂ ਦੀਆਂ ਅਰਜ਼ੀਆਂ ਨੂੰ ਪ੍ਰਵਾਨਗੀ ਦਿੱਤੀ ਗਈ।
ਗਰਾਮ ਪੰਚਾਇਤਾਂ ਅਤੇ ਐਫ. ਪੀ. ਓ. ਅਧੀਨ ਅਪਲਾਈ ਹੋਈਆ ਸਾਰੀਆਂ ਅਰਜ਼ੀਆਂ ਨੂੰ ਡਿਪਟੀ ਕਮਿਸ਼ਨਰ ਵੱਲੋ ਪ੍ਰਵਾਨਗੀ ਦਿੱਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਸਾਨਾ ਨੂੰ ਅਪੀਲ ਕੀਤੀ, ਕਿ ਮਸ਼ੀਨਰੀ ਦੀ ਖਰੀਦ ਸਮੇਂ ਸਿਰ ਕਰਕੇ ਸਬਸਿਡੀ ਦਾ ਲਾਭ ਲਿਆ ਜਾਵੇ।