Close

Deputy Commissioner held a meeting with the heads of various departments regarding providing employment to the youth and making them self-employed.

Publish Date : 09/03/2023

ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ

ਨੌਜਵਾਨਾ ਨੂੰ ਰੋਜ਼ਗਾਰ ਮੁੱਹਈਆ ਕਰਵਾਉਣ ਅਤੇ ਸਵੈ ਰੋਜਗਾਰ ਦੇ ਕਾਬਲ ਬਣਾਉਣ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ

ਤਰਨ ਤਾਰਨ, 07 ਮਾਰਚ :

ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀ ਪਾਲ, ਆਈ.ਏ.ਐਸ,–ਕਮ-ਚੈਅਰਮੇਨ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਤਰਨ ਤਾਰਨ ਵੱਲੋ ਨੌਜਵਾਨਾ ਨੂੰ ਰੋਜ਼ਗਾਰ ਮੁੱਹਈਆ ਕਰਵਾਉਣ ਅਤੇ ਸਵੈ ਰੋਜਗਾਰ ਦੇ ਕਾਬਲ ਬਣਾਉਣ ਲਈ ਪੰਜਾਬ ਸਰਕਾਰ ਤੋਂ ਪ੍ਰਾਪਤ ਟੀਚਿਆ ਸਬੰਧੀ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਨਾਲ ਅੱਜ ਗਵਰਨਿੰਗ ਕੋਂਸਲ ਅਤੇ ਜਿਲ੍ਹਾ ਸਕਿੱਲ ਕਮੇਟੀ ਦੀ ਮੀਟਿੰਗ ਕਾਨਫੰਰਸ ਹਾਲ ਦਫਤਰ ਡਿਪਟੀ ਕਮਿਸ਼ਨਰ, ਤਰਨ ਤਾਰਨ ਵਿਖੇ ਕੀਤੀ ਗਈ।
ਜਿਸ ਵਿੱਚ ਜਿਲਾ ਰੋਜਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਜਨਰਲ ਮੈਨੇਜਰ, ਜਿਲ੍ਹਾ ਉਦਯੋਗਿਕ ਕੇਦਰ, ਜਿਲ੍ਹਾ ਲੀਡ ਬੈਂਕ ਮੈਨਜਰ, ਐਸ ਸੀ ਕਾਰਪੋਰੇਸ਼ਨ, ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਜਿਲਾ ਸਿੱਖਿਆ ਅਫਸਰ (ਸ), ਸਰਕਾਰੀ ਬਹੁਤਕਨੀਕੀ ਕਾਲਜ, ਭਿਖੀਵਿੰਡ, ਪ੍ਰਿੰਸੀਪਲ ਆਈ.ਟੀ.ਆਈਜ਼, ਕੈਂਪ ਇੰਚਾਰਜ਼ ਸੀ-ਪਾਈਟ,ਪੱਟੀ, ਬੀ.ਐਮ.ਐਮ ਪੰਜਾਬ ਹੁਨਰ ਵਿਕਾਸ ਮਿਸ਼ਨ, ਪ੍ਰਿੰਸੀਪਲ ਸ਼੍ਰੀ ਗੁਰੁ ਗੋਬਿੰਦ ਸਿੰਘ ਖਾਲਸਾ ਕਾਲਜ਼, ਸਰਹਾਲੀ, ਪ੍ਰਿੰਸੀਪਲ ਸੇਵਾ ਦੇਵੀ ਕਾਲਜ਼, ਤਰਨ ਤਾਰਨ ਹਾਜਰ ਹੋਏ।
ਮੀਟਿੰਗ ਵਿੱਚ ਮਿਤੀ 13 ਮਾਰਚ, 2023 ਤੋਂ 18 ਮਾਰਚ, 2023 ਤੱਕ ਤਰਨ ਤਾਰਨ ਜਿਲ੍ਹੇ ਵਿੱਚ ਲੱਗਣ ਵਾਲੇ ਮੈਗਾ ਰੋਜ਼ਗਾਰ ਮੇਲਿਆਂ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆਂ ਕਰਵਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਡਿਪਟੀ ਕਮਿਸ਼ਨਰ ਵੱਲੋਂ ਆਰਮੀ ਵਿੱਚ ਅਗਨੀਵੀਰ ਭਰਤੀ ਸਕੀਮ ਸੰਬਧੀ ਜਗਰੂਤਾ ਪੈਦਾ ਕਰਨ ਲਈ ਜਿਲ੍ਹਾ ਸਿੱਖਿਆ ਅਫਸਰ (ਸ) ਅਤੇ ਸਮੂਹ ਸਕੂਲਾਂ/ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਸਕੂਲਾਂ / ਕਾਲਜਾਂ ਦੇ ਨੌਜਵਾਨਾਂ ਨੂੰ ਇਸ ਸੰਬਧੀ ਜਗਰੂਕ ਕਰਨ। ਇਸ ਤੋਂ ਇਲਾਵਾ ਯੋਗ ਉਮੀਦਵਾਰ/ਲਾਭਪਾਤਰੀ ਨੂੰ ਸਰਕਾਰ ਵੱਲੋ ਚਲਾਈਆਂ ਜਾ ਰਹੀਆਂ ਵੱਖ- ਵੱਖ ਸਕੀਮਾਂ ਤਹਿਤ ਵਿੱਤੀ ਸੰਸਥਾਵਾਂ ਦੁਆਰਾ ਲੋਨ ਦੇ ਕੇ ਸਵੈ-ਰੋਜ਼ਗਾਰ ਲਈ ਪ੍ਰੇਰਿਤ ਕਰਨ ਸਬੰਧੀ ਵੀ ਵਿਚਾਰ ਵਟਾਦਰਾ ਕੀਤਾ ਗਿਆ ਅਤੇ ਉਹਨਾਂ ਵਲੋਂ ਕਿਹਾ ਗਿਆ ਕਿ ਨੋਜਵਾਨਾ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਹਰ ਸੰਭਵ ਕੋਸ਼ਿਸ ਅਤੇ ਉਪਰਾਲੇ ਕੀਤੇ ਜਾਣਗੇ।ਜਿਹੜੇ ਉਮੀਦਵਾਰਾਂ ਨੂੰ ਸਕਿਲ ਟ੍ਰੇਨਿੰਗ ਦੀ ਜਰੂਰਤ ਹੋਵੇਗੀ ਉਹਨਾਂ ਨੂੰ ਪੰਜਾਬ ਹੁਨਰ ਵਿਕਾਸ ਸਕੀਮ ਤਹਿਤ ਟ੍ਰੇਨਿੰਗ ਦਿੱਤੀ ਜਾਵੇਗੀ ਤਾ ਜੋ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਰ ਸਕਣ।
ਡਿਪਟੀ ਕਮਿਸ਼ਨਰ ਵੱਲੋਂ ਇੰਡਸਟਰੀ ਨੂੰ ਸੱਦਾ ਦਿੱਤਾ ਗਿਆ ਕਿ ਉਹ ਪੰਜਾਬ ਸਕਿੱਲ ਡਿਵੈਲਪਮੇਂਟ ਨਾਲ ਟ੍ਰੇਨਿੰਗ ਪਾਟਨਰ ਰਜ਼ਿਸਟਰਡ ਹੋਣ ਤਾਂ ਜੋ ਉਹ ਆਪਣੀ ਲੋੜ ਮੁਤਾਬਿਕ ਸਿਖਆਰਥੀਆਂ ਨੂੰ ਟ੍ਰੇਨਿੰਗ ਦੇ ਸੱਕਣ ਅਤੇ ਟ੍ਰੇਨਿੰਗ ਉਪਰੰਤ ਨਿਯੋਜਕ ਆਪਣੀ ਇੰਡਸਟਰੀ ਵਿੱਚ ਨੋਕਰੀ ਦੇ ਸੱਕਣ ਜਿਸ ਦਾ ਖਰਚਾਂ ਸਾਰਾ ਪੰਜਾਬ ਸਕਿੱਲ ਡਿਵੈਲਪਮੇਂਟ ਵੱਲੋਂ ਕੀਤਾ ਜਾਵੇਗ।
ਮੀਟਿੰਗ ਵਿੱਚ ਮੋਜੂਦ ਇੰਡਸਟਰੀ ਪ੍ਰਧਾਨ ਸ਼੍ਰੀ ਹਰਭਜਨ ਸਿੰਘ ਕੇਰੋਂ, ਖਾਲਸਾ ਸੁਪਰ ਪੇਕ, ਤਰਨ ਤਾਰਨ ਵੱਲੋਂ ਹਾਮੀ ਵੀ ਭਰੀ ਗਈ। ਉਨ੍ਹਾਂ ਅਧਿਕਾਰੀਆ ਨੂੰ ਲੋਕਲ ਇੰਡਸਟਰੀ, ਬੈਕਿੰਗ ਸੈਕਟਰ, ਸਿੱਖਿਆ ਖੇਤਰ, ਸਰਵਿਸ ਖੇਤਰ ਦੇ ਅਦਾਰਿਆ ਨਾਲ ਤਾਲਮੇਲ ਕਰਕੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਲਈ ਕਿਹਾ ਗਿਆ। ਉਹਨਾਂ ਵੱਲੋ ਅਧਿਕਾਰੀਆਂ ਦੀ ਰੋਜਗਾਰ ਮੇਲੇ ਦੇ ਸਬੰਧ ਵਿੱਚ ਡਿਊਟੀਆਂ ਦੀ ਵੰਡ ਵੀ ਕੀਤੀ ਗਈ। ਜਿਲ੍ਹਾ ਰੋਜ਼ਗਾਰ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਇਹ ਰੋਜ਼ਗਾਰ ਮੇਲੇ ਮਿਤੀ 13 ਮਾਰਚ, 2023 ਨੂੰ ਸੇਵਾ ਦੇਵੀ ਕਾਲਜ, ਤਰਨ ਤਾਰਨ, ਮਿਤੀ 15 ਮਾਰਚ, 2023 ਨੂੰ ਸ਼੍ਰੀ ਗੁਰੁ ਗੋਬਿੰਦ ਸਿੰਘ ਖਾਲਸਾ ਕਾਲਜ਼, ਸਰਹਾਲੀ ਅਤੇ ਮਿਤੀ 17 ਮਾਰਚ, 2023 ਨੂੰ ਸਰਕਾਰੀ ਆਈ. ਟੀ. ਆਈ, ਪੱਟੀ ਵਿਖੇ ਲਗਾਏ ਜਾ ਰਹੇ ਹਨ, ਰੋਜਗਾਰ ਮੇਲਿਆ ਦਾ ਸਮਾਂ ਸਵੇਰੇ 10:00 ਵਜੇ ਤੋਂ ਬਾਅਦ ਦੁਪਿਹਰ 3:00 ਵਜੇ ਤੱਕ ਹੋਵੇਗਾ। ਵਧੇਰੇ ਜਾਣਕਾਰੀ ਲਈ 77173-97013 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।