Deputy Commissioner holds special meeting with members and employees of Self Help Group

ਡਿਪਟੀ ਕਮਿਸ਼ਨਰ ਵੱਲੋਂ ਸੈਲਫ ਹੈਲਪ ਗਰੁੱਪ ਦੇ ਮੈਂਬਰਾਂ ਅਤੇ ਕਰਮਚਾਰੀਆਂ ਨਾਲ ਕੀਤੀ ਗਈ ਵਿਸ਼ੇਸ ਮੀਟਿੰਗ
ਤਰਨ ਤਾਰਨ 13 ਜੂਨ
ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ ਆਈ ਏ ਐੱਸ ਵੱਲੋਂ ਪੰਜਾਬ ਸਰਕਾਰ ਰਾਹੀਂ ਚਲਾਏ ਜਾ ਰਹੇ ਵੱਖ ਵੱਖ ਪ੍ਰੋਗਰਾਮਾਂ ਦੀ ਕੜੀ ਵਿੱਚ ਪੰਜਾਬ ਰਾਜ ਦੇ ਗਰੀਬ ਲੋਕਾਂ ਨੂੰ ਗਰੀਬੀ ਰੇਖਾ ਵਿੱਚੋਂ ਬਾਹਰ ਕੱਢਣ ਤੇ ਉਹਨਾਂ ਨੂੰ ਸਵੈ ਨਿਰਭਰ ਬਣਾਉਣ ਦੇ ਮਨੋਰਥ ਨਾਲ ਛੋਟੀਆਂ ਉਦਯੋਗਿਕ ਇਕਾਈਆਂ ਲਾਉਣ ਦੇ ਸਬੰਧ ਵਿੱਚ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਜ਼ਿਲ੍ਹਾ ਪੈਂਡੂ ਵਿਕਾਸ ਭਵਨ ਤਰਨ ਤਾਰਨ ਤਹਿਤ ਪੰਜਾਬ ਸਟੇਟ ਰੂਰਲ ਲਾਇਵਲੀਹੂਡ ਜੋ ਕਿ ਸੈਲਫ ਹੈਲਪ ਗਰੁੱਪਜ਼ ਨਾਲ ਜੁੜਿਆ ਹੋਇਆ ਹੈ, ਉਨ੍ਹਾਂ ਦੇ ਸੈਲਫ ਹੈਲਪ ਗਰੁੱਪ ਮੈਂਬਰਾਂ ਅਤੇ ਕਰਮਚਾਰੀਆਂ ਨਾਲ ਵਿਸ਼ੇਸ ਮੀਟਿੰਗ ਕੀਤੀ ਗਈ ।
ਇਸ ਮੌਕੇ ਤੇ ਸ੍ਰੀ ਸੰਜੀਵ ਕੁਮਾਰ ਵਧੀਕ ਡਿਪਟੀ ਕਮਿਸ਼ਨਰ (ਆਰ. ਡੀ), ਸ. ਕਰਨਵੀਰ ਸਿੰਘ (ਪੀ.ਸੀ.ਐਸ) ਅਸਿਸਟੈਂਟ ਕਮਿਸ਼ਨਰ (ਜਨਰਲ) ,ਸ੍ਰੀ ਅਭਿਨਵ ਡੀ .ਡੀ .ਪੀ .ਓ ਤਰਨ ਤਾਰਨ, ਸ. ਸਰਬਜੀਤ ਸਿੰਘ ਸੈਕਟਰੀ ਰੈੱਡ ਕਰਾਸ ਤਰਨ ਤਾਰਨ, ਬੀ. ਈ. ਓ ਡੀ. ਆਈ. ਸੀ. ਤਰਨ ਤਾਰਨ, ਗੁਰਪ੍ਰੀਤ ਕੌਰ ਡਿਸਟ੍ਰਿਕ ਪ੍ਰੋਗਰਾਮ ਮੈਨੇਜਰ ਪੀ. ਐਸ. ਆਰ. ਐਲ. ਐਮ, ਦਲਜੀਤ ਸਿੰਘ ਡੀ. ਐਫ. ਐਮ, ਸੁਖਵੰਤ ਕੌਰ ਆਈ. ਪੀ. ਆਰ. ਪੀ, ਕੁਲਵਿੰਦਰ ਕੌਰ ਸੀ. ਐਲ. ਐੱਫ, ਅਤੇ ਹੋਰ ਕਰਮਚਾਰੀ ਸ਼ਾਮਲ ਹੋਏ।
ਸਰਕਾਰ ਦੇ ਇਨ੍ਹਾਂ ਉਪਰਾਲਿਆਂ ਨੂੰ ਅਮਲੀ ਰੂਪ ਦੇਣ ਦੇ ਮਨੋਰਥ ਨਾਲ ਇਸ ਮੀਟਿੰਗ ਵਿੱਚ ਮੁੱਢਲੇ ਤੌਰ ਤੇ ਪਹਿਲੇ ਫੇਜ਼ ਵਿੱਚ ਚਾਰ ਸਥਾਪਿਤ ਕੀਤੇ ਜਾ ਰਹੇ ”ਸੈਂਟਰ ਆਫ ਐਕਸੀਲੈਂਸ” ਜਿਨ੍ਹਾਂ ਵਿੱਚ ਪਿੰਡ ਸ਼ੇਰੋਂ ਬਲਾਕ ਨੌਸ਼ਹਿਰਾ ਪੰਨੂਆਂ ਜੋ ਕਿ ਟ੍ਰੇਨਿੰਗ ਦੇਣ ਅਤੇ ਪ੍ਰਦਰਸ਼ਨੀਆਂ ਲਾਉਣ ਲਈ ਵਰਤਿਆ ਜਾਵੇਗਾ।
ਇਹ ਟ੍ਰੇਨਿੰਗਾਂ ਪੀ. ਐਸ. ਆਰ. ਐਲ. ਐਮ ਅਤੇ ਰੈੱਡ ਕਰਾਸ ਸੁਸਾਇਟੀ ਵੱਲੋਂ ਲੋਕਾਂ ਨੂੰ ਆਤਮ ਨਿਰਭਰ ਬਣਾਉਣ ਲਈ ਦਿੱਤੀਆਂ ਜਾਣਗੀਆਂ। ਅਲਾਦੀਨਪੁਰ ਬਲਾਕ ਤਰਨ ਤਾਰਨ ਇਸ ਸੈਂਟਰ ਵਿੱਚ ਬੇਕਰੀ ਪ੍ਰੋਡਕਟ ਅਤੇ ਹੋਰ ਫੂਡ ਪ੍ਰੋਸੈਂਸਿੰਗ ਦੇ ਕਮ ਕੀਤੇ ਜਾਣਗੇ। ਪਿੰਡ ਠੱਕਰਪੁਰਾ ਬਲਾਕ ਪੱਟੀ ਇੱਥੇ ਫੁਲਕਾਰੀ ਬਣਾਉਣ ਦੇ ਕੰਮ ਕੀਤੇ ਜਾਣਗੇ, ਭਗਵਾਨਪੁਰਾ ਬਲਾਕ ਭਿੱਖੀਵਿੰਡ ਇੱਥੇ ਕੈਂਡਲ ਮੇਕਿੰਗ ਅਤੇ ਸੋਪ ਮੇਕਿੰਗ ਦਾ ਕੰਮ ਕੀਤਾ ਜਾਣਾ ਹੈ।
ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ ਵਿੱਚ ਹਾਜਰ ਸੈਲਫ ਹੈਲਪ ਗਰੁੱਪ ਮੈਂਬਰਜ਼/ਸੀ. ਐਲ. ਐੱਫ/ਪੀ. ਐਸ. ਆਰ. ਐਲ. ਐਮ ਅਤੇ ਸਟਾਫ ਨਾਲ ਇਹ ਵਿਚਾਰ ਸਾਝਾਂ ਕੀਤਾ ਗਿਆ ਜਿਵੇਂ ਕਿ ਐਸ. ਐਚ. ਜੀ ਮੈਬਰ ਆਪਣੇ ਸਵੈ-ਰੋਜ਼ਗਾਰ ਲਈ ਇੰਟਰਲੋਨਿੰਗ ਜਾਂ ਕੁੱਝ ਹੋਰ ਵਸਤਾਂ ਆਪਣੇ ਸਵੈਂ ਨਿਰਭਰਤਾ ਲਈ ਬਣਾਉਂਦੇ ਹਨ।
ਮੀਟਿੰਗ ਵਿੱਚ ਇਹ ਵਿਚਾਰਿਆ ਗਿਆ ਕਿ ਹੁਣ ਸੰਗਠਨ ਦੇ ਰੂਪ ਵਿੱਚ ਛੋਟੇ ਯੂਨਿਟ ਲਗਾ ਕੇ ਜਿਸ ਵਿੱਚ ਜਿਵੇਂ ਕਿ ਬੇਕਰੀ ਪ੍ਰੋਡੱਕਟ ਆਦਿ ਕੰਮ ਸ਼ੁਰੂ ਕੀਤੇ ਜਾਣਗੇ, ਜੋ ਕਿ ਗਰੀਬ ਲੋਕਾਂ (ਐਸ. ਐਚ. ਜੀ ਮੈਬਰਜ਼) ਲਈ ਇੱਕ ਆਮਦਨ ਦਾ ਚੰਗਾ ਸਰੋਤ ਸਾਬਿਤ ਹੋ ਸਕਦੇ ਹਨ। ਇਸ ਮੌਕੇ ਮੀਟਿੰਗ ਵਿੱਚ ਹਾਜ਼ਰ ਐਸ. ਐਚ. ਜੀ ਮੈਬਰਜ਼ ਅਤੇ ਪੀ. ਐਸ. ਆਰ. ਐਲ. ਐਮ ਅਤੇ ਸਟਾਫ ਨਾਲ ਇਹ ਵਿਚਾਰਿਆ ਗਿਆ ਕਿ ਇਸ ਗੱਲ ਦਾ ਵਿਚਾਰ ਸਾਂਝਾ ਕੀਤਾ ਜਾਵੇ ਕਿ ਇਹ ਸਥਾਪਿਤ ਕੀਤੇ ਜਾਣ ਵਾਲੇ ਸੈਂਟਰ ਆਫ ਐਕਸੀਲੈਂਸ ਲਾਹੇਵੰਦ ਹੋਣਗੇ ਅਤੇ ਉਹ ਇਨ੍ਹਾਂ ਨੂੰ ਚਲਾਉਣ ਲਈ ਇਛੁੱਕ ਹਨ।
ਮੀਟਿੰਗ ਵਿੱਚ ਹਾਜ਼ਰ ਐਸ. ਐੱਚ. ਜੀ. ਮੈਂਬਰਾਂ ਵੱਲੋਂ ਮੀਟਿੰਗ ਵਿੱਚ ਬੁਲਾਉਣ ਲਈ ਧੰਨਵਾਦ ਕੀਤਾ ਅਤੇ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਨੂੰ ਸਵੈ ਨਿਰਭਰ ਬਣਾਉਣ ਲਈ ਇਹ ਛੋਟੀਆਂ ਇਕਾਈਆਂ ਲਾ ਕੇ ਉਨ੍ਹਾਂ ਦੇ ਆਮਦਨ ਦੇ ਵੱਡੇ ਸਰੋਤ ਪੈਦਾ ਕਰਨ ਦੇ ਮਨੋਰਥ ਨਾਲ ਉਹ ਪੂਰੀ ਤਰ੍ਹਾਂ ਸਹਿਮਤ ਹਨ ਅਤੇ ਉਹ ਇਨ੍ਹਾਂ ਛੋਟੀਆਂ ਇਕਾਈਆਂ ਨੂੰ ਚਲਾਉਣ ਲਈ ਪੂਰੀ ਇਮਾਨਦਰੀ ਨਾਲ ਯੋਗਦਾਨ ਪਾਉਣਗੇ। ਅਤੇ ਉਨ੍ਹਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਉਨ੍ਹਾਂ ਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਰ ਵੱਲੋਂ ਰੂਬਰੂ ਹੋ ਕੇ ਇੱਕ ਵੱਡਾ ਮੌਕਾ ਦਿੱਤਾ ਗਿਆ, ਤਾਂ ਜੋ ਕਿ ਉਹ ਆਪਣੇ ਵਿਚਾਰ ਸਾਂਝੇ ਕਰ ਸਕਣ। ਉਨ੍ਹਾਂ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਦਿੱਤੇ ਇਸ ਮੌਕੇ ‘ਤੇ ਖਰਾ ਉਤਰਿਆ ਜਾਵੇਗਾ।
ਇਸ ਮੌਕੇ ਸ੍ਰੀ ਸੰਜੀਵ ਕੁਮਾਰ ਵਧੀਕ ਡਿਪਟੀ ਕਮਿਸ਼ਨਰ (ਆਰ. ਡੀ) ਤਰਨ ਤਾਰਨ ਅਤੇ ਸ੍ਰੀ ਮਤੀ ਗੁਰਪ੍ਰੀਤ ਕੌਰ ਡੀ. ਪੀ. ਐਸ. ਐਮ. ਪੀ. ਐਸ. ਆਰ. ਐਲ. ਐਮ ਨੂੰ ਹਦਾਇਤ ਕੀਤੀ ਗਈ ਕਿ ਫਿਲਹਾਲ 100 ਇਸ ਤਰ੍ਹਾਂ ਦੇ ਐਸ. ਐਚ. ਜੀ ਮੈਂਬਰਜ਼ ਦੀ ਸ਼ਨਾਖਤ ਕੀਤੀ ਜਾਵੇ, ਜੋ ਕਿ ਕਿੱਤਾ ਮੁੱਖੀ ਕੰਮਾਂ ਵਿੱਚ ਮਾਹਿਰ ਹੋਣ ਅਤੇ ਹੋਰ ਵਧੇਰੇ ਉਪਰਾਲਿਆਂ ਦੇ ਕੰਮ ਕਰਨ ਦੇ ਇਛੁੱਕ ਹੋਣ ਜਿਨ੍ਹਾਂ ਨੂੰ ਵੱਖ ਵੱਖ ਟ੍ਰੇਨਿੰਗਾਂ ਰਾਂਹੀ ਮੁਹਾਰਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਵੱਖ ਵੱਖ ਯੂਨਿਟ ਦਾ ਮਾਰਕੀਟ ਸਰਵੇ ਕਰਨ ਦੀ ਹਦਾਇਤ ਕੀਤੀ ਗਈ, ਤਾਂ ਜੋ ਕਿ ਉਹਨਾਂ ਅਦਾਰਿਆਂ ਵਿੱਚ ਕੀਤੇ ਜਾ ਰਹੇ ਕੰਮ ਦੀ ਵਿਉਂਤ ਅਤੇ ਸਮਝ ਹਾਸਿਲ ਕੀਤੀ ਜਾ ਸਕੇ। ਇਸ ਤੋਂ ਇਲਾਵ ਗ੍ਰਾਮ ਪੰਚਾਇਤ ਮੁੰਡਾ ਪਿੰਡ ਬਲਾਕ ਚੋਹਲਾ ਸਾਹਿਬ ਨੂੰ ਵੀ ਸ਼ਾਮਲ ਕਰਨ ਦੀ ਹਦਾਇਤ ਕੀਤੀ ਗਈ । ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਕਿ ਸ਼ਾਪ-ਕਮ-ਸੇਲ ਪੁਆਇਂਟ ਖੋਲੇ ਜਾਣੇ ਹਨ। ਉਹਨਾਂ ਦੀ ਸ਼ਨਾਖਤ ਕਰ ਲਈ ਗਈ ਹੈ, ਉਹ ਦੂਸਰੇ ਫੇਜ਼ ਵਿੱਚ ਸਥਾਪਿਤ ਕੀਤੇ ਜਾਣੇ ਹਨ।