Close

Deputy Commissioner inaugurates ‘Flower Valley’ Park on his birthday and invites all officers and staff to take care of the environment

Publish Date : 27/09/2021
DC

ਡਿਪਟੀ ਕਮਿਸ਼ਨਰ ਨੇ ਜਨਮ ਦਿਨ ਮੌਕੇ ਕੀਤਾ ਫਲਾਵਰ ਵੈਲੀ’ ਪਾਰਕ ਦਾ ਉਦਘਾਟਨ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਚੌਗਿਰਦੇ ਦੀ ਸਾਂਭ-ਸੰਭਾਲ ਕਰਨ ਦਾ ਦਿੱਤਾ ਸੱਦਾ
ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਉਪਰ ਦੋ ਹੋਰ ਮੰਜ਼ਿਲਾਂ ਉਸਾਰਨ ਦੀ ਪ੍ਰਵਾਨਗੀ ਮਿਲੀ
ਤਰਨਤਾਰਨ, 24 ਸਤੰਬਰ ( )-ਡਿਪਟੀ ਕਮਿਸ਼ਨਰ ਤਰਨਤਾਰਨ ਸ. ਕੁਲਵੰਤ ਸਿਘ ਨੇ ਅੱਜ ਆਪਣਾ ਜਨਮ ਦਿਨ ਅਫਸਰ ਕਾਲੋਨੀ ਵਿਚ ਬਣੇ ਫਲਾਵਰ ਵੈਲੀ’ ਬਟਾਨੀਕਲ ਗਾਰਡਨ ਦਾ ਉਦਘਾਟਨ ਕਰਕੇ ਮਨਾਇਆ। ਸੇਰੋਂ ਖੰਡ ਮਿਲ ਦੇ ਸਾਹਮਣੇ
ਬਣ ਰਹੀ ਅਫਸਰ ਕਾਲੋਨੀਜਿਸ ਵਿਚ ਜਿਲ੍ਹਾ ਪੁਲਿਸ ਮੁਖੀ ਅਤੇ ਹੋਰਅਧਿਕਾਰੀਆਂ ਦੀ ਰਿਹਾਇਸ਼ ਬਣ ਰਹੀ ਹੈਵਿਚ ਬਣਾਏ ਗਏ ਇਸ ਪਾਰਕ ਵਿਚ 200 ਕਿਸਮ ਦੇ ਵੰਨ-ਸੁਵੰਨੇ ਬੂਟੇ ਲਗਾਏ ਗਏ ਹਨ। ਇਸ ਤੋਂ ਇਲਾਵਾ ਬੱਤਖਾਂਮੱਛੀਆਂਤਿਤਲੀਆਂ ਤੇ ਹੋਰ ਪ੍ਰਜਾਤੀਆਂ ਦਾ ਬੇਸਾਰਾ ਵੀ ਕੁਦਰਤੀ ਸਮਤੋਲ ਨੂੰ ਕਾਇਮ ਰੱਖਣ ਲਈ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ
ਕਿ ਇਸ ਥਾਂ ਉਤੇ ਅਫਸਰ ਕਾਲੋਨੀ ਬਨਾਉਣ ਦੀ ਸਹਿਮਤੀ ਸਰਕਾਰ ਵੱਲੋਂ ਦਿੱਤੀ ਜਾ ਚੁੱਕੀ ਹੈ ਅਤੇ ਇਸ ਵਾਸਤੇ ਬਕਾਇਦਾ ਪੈਸੇ ਵੀ ਆ ਗਏ ਹਨ।
            ਉਨਾਂ ਦੱਸਿਆ ਕਿ ਜਿਲ੍ਹਾ ਪੁਲਿਸ ਮੁਖੀ ਦੀ ਰਿਹਾਇਸ਼ ਤੋਂ ਇਲਾਵਾ ਚਾਰਪੰਜ ਹੋਰ ਘਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈਜੋ ਕਿ ਅਗਲੇ ਸਾਲ ਦੇ ਸ਼ੁਰੂ ਵਿਚ ਪੂਰਾ ਕਰ ਲੈਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਮੌਕੇ ਉਨਾਂ ਅਧਿਕਾਰੀਆਂ ਨਾਲ ਖੁਸ਼ੀ ਸਾਂਝੀ ਕਰਦੇ ਦੱਸਿਆ ਕਿ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਉਪਰ ਦੋ ਹੋਰ ਮੰਜ਼ਿਲਾਂ ਉਸਾਰਨ ਦੀ ਪ੍ਰਵਾਨਗੀ ਮਿਲ ਚੁੱਕੀ ਹੈ
ਅਤੇ ਛੇਤੀ ਹੀ ਇਹ ਕੰਮ ਵੀ ਸ਼ੁਰੂ ਹੋ ਜਾਵੇਗਾਜਿਸ ਨਾਲ ਹੋਰ ਦਫਤਰ ਵੀ ਇਸ ਥਾਂ ਸਿਫਟ ਹੋ ਜਾਣਗੇ ਅਤੇ ਇਕ ਹੀ ਛੱਤ ਹੇਠ ਸਾਰਾ ਪ੍ਰਬੰਧ ਹੋਵੇਗਾ।
         ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪਾਰਕ ਵਿਚ ਹਰੇਕ ਬੂਟੇ ਨਾਲ ਉਸਦਾ ਨਾਮ ਲਿਖਿਆ ਜਾ ਰਿਹਾ ਹੈਜਿਸ ਨਾਲ ਚੌਗਿਰਦੇ ਪ੍ਰਤੀ ਸਾਡੀ ਜਾਗਰੂਕਤਾ ਵਧੇਗੀ। ਉਨਾਂ ਇਸ ਮੌਕੇ ਹਾਜ਼ਰ ਜਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਰਾਜੇਸ਼ ਕੁਮਾਰ ਤੇ ਸ. ਸਤਨਾਮ ਸਿੰਘ ਨੂੰ ਹਦਾਇਤ ਕੀਤੀ ਕਿ ਉਹ ਬੱਚਿਆਂ ਨੂੰ ਵਾਤਾਵਰਣ ਦੀ ਪਾਠ-ਪੁਸਤਕਾਂ ਪੜਾਉਣ ਦੇ ਨਾਲ-ਨਾਲ ਉਨਾਂ ਨੂੰ ਸਾਡੇ ਇਲਾਕੇ ਵਿਚ ਹੁੰਦੇ ਵੇਲੇ-ਬੂਟਿਆਂ ਅਤੇ ਉਨਾਂ ਦੀ ਮਹੱਤਤਾ ਤੋਂ ਵੀ ਜਾਣੂੰ ਕਰਵਾਉਣ ਅਤੇ ਜੇਕਰ ਲੋੜ ਸਮਝਣ ਤਾਂ ਇਸ ਪਾਰਕ ਵਿਚ ਵੀ ਲੈ ਕੇ ਆਉਣ। ਡਿਪਟੀ ਕਮਿਸ਼ਨਰ ਨੇ ਇਸ ਪਾਰਕ ਨੂੰ ਨੇਪਰੇ ਚਾੜਨ ਲਈ ਵਧੀਕ ਡਿਪਟੀ ਕਮਿਸ਼ਨਰ ਸ੍ਰੀ
ਰਜਤ ਉਬਰਾਏਵਧੀਕ ਡਿਪਟੀ ਕਮਿਸ਼ਨਰ ਪਰਮਜੀਤ ਕੌਰਐਸ ਡੀ ਐਮ ਸ੍ਰੀ ਰਜਨੀਸ਼ ਅਰੋੜਾਬੀ ਡੀ ਪੀ ਓ ਤਜਿੰਦਰ ਕੁਮਾਰਲੋਕ ਨਿਰਮਾਣ ਦੇ ਅਧਿਕਾਰੀ ਸ੍ਰੀ ਨਿਰਭੈ ਸਿੰਘਸਹਾਇਕ ਮਨਿੰਦਰ ਸਿੰਘ ਤੇ ਸਮੁੱਚੀ ਟੀਮ ਦੀ ਪ੍ਰਸੰਸਾ ਕੀਤੀਜਿੰਨਾ ਨੇ ਉਜਾੜ ਥਾਂ ਨੂੰ ਸੁੰਦਰ ਪਾਰਕ ਬਨਾਉਣ ਦਾ ਕੰਮ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਪੁਲਿਸ ਮੁਖੀ ਸ੍ਰੀ ਉਪਿੰਦਰਜੀਤ ਸਿੰਘ ਘੁੰਮਣਐਸ ਪੀ ਸ੍ਰੀ ਜਗਜੀਤ ਸਿੰਘ ਵਾਲੀਆਐਸ ਡੀ ਐਮ ਸ੍ਰੀਮਤੀ ਅਨਮਜੋਤ ਕੌਰਐਸ ਡੀ ਐਮ ਸ੍ਰੀਮਤੀ ਅਲਕਾ ਕਾਲੀਆਐਸ ਡੀ ਐਮ ਸ੍ਰੀ ਅਮਨਪ੍ਰੀਤ ਸਿੰਘਜਿਲ੍ਹਾ ਮਾਲ ਅਧਿਕਾਰੀ ਸ. ਅਰਵਿੰਦਰਪਾਲ ਸਿੰਘਨਾਇਬ
ਤਹਿਸੀਲਦਾਰ ਸ੍ਰੀ ਕਰਨ ਰਿਆੜਸਿਵਲ ਸਰਜਨ ਸ੍ਰੀ ਰੋਹਿਤ ਮਹਿਤਾਖੇਤੀਬਾੜੀ ਅਧਿਕਾਰੀ ਸ. ਕੁਲਜੀਤ ਸਿੰਘ ਸੈਣੀ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।