Close

Deputy Commissioner Mr. Pradeep Kumar Sakharwal and Civil Surgeon inaugurated the Anemia Free Punjab Campaign

Publish Date : 23/09/2019
dc
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਅਤੇ ਸਿਵਲ ਸਰਜਨ ਵੱਲੋਂ ਅਨੀਮੀਆ ਮੁਕਤ ਪੰਜਾਬ ਮੁਹਿੰਮ ਦਾ ਉਦਘਾਟਨ 
ਤਰਨ ਤਾਰਨ, 23 ਸਤੰਬਰ :
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੋਸ਼ਣ ਮਾਹ ਦੇ ਚੱਲਦਿਆਂ ਅੱਜ ਜਿਲ੍ਹਾ ਤਰਨ ਤਾਰਨ ਵਿੱਚ ਅਨੀਮੀਆ ਮੁਕਤ ਪੰਜਾਬ ਮੁਹਿੰਮ ਦਾ ਉਦਘਾਟਨ ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਅਤੇ ਸਿਵਲ ਸਰਜਨ ਤਰਨਤਾਰਨ ਡਾ. ਅਨੂਪ ਕੁਮਾਰ ਦੀ ਅਗਵਾਈ ਹੇਠ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਹੋਇਆ।ਇਸ ਮੌਕੇ ‘ਤੇ ਐਲ. ਐਚ. ਵੀ , ਏ. ਐਨ. ਐਮ, ਆਸ਼ਾ ਵਰਕਰ ਅਤੇ ਗਰਭਵਤੀ ਔਰਤਾ ਨੇ ਇਸ ਕੈਂਪ ਵਿੱਚ ਸ਼ਮੂਲੀਅਤ ਕੀਤੀ । 
ਇਸ ਮੋਕੇ ਡਿਪਟੀ ਕਮਿਸ਼ਨਰ ਤਰਨਤਾਰਨ ਪਰਦੀਪ ਕੁਮਾਰ ਸੱਭਰਵਾਲ ਨੇ ਕਿਹਾ ਕਿ  ਅਨੀਮੀਆ ਇਕ ਅਜਿਹੀ  ਸਮੱਸਿਆ ਹੈ, ਜਿਸ ਵਿੱਚ ਸ਼ਰੀਰ ਵਿੱਚ ਖੂਨ ਦੀ ਕਮੀ ਹੋ ਜਾਦੀ ਹੈ ਅਤੇ ਸਰੀਰਕ ਤੰਦਰੁਸਤੀ ਤੇ ਵਾਧੇ ‘ਤੇ ਮਾੜਾ ਅਸਰ ਪੈਂਦਾ ਹੈ।ਇਸ ਸੱਮਸਿਆ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵਲੋ ਨਿਰੰਤਰ ੳਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਵੱਖ ਵੱਖ ਪ੍ਰੋਗਰਾਮਾ ਜਿਵੇ ਕਿ ਏ. ਐਨ. ਸੀ. ਰਜਿਸਟ੍ਰਸ਼ਨ, ਉਪਰੰਤ ਗਰਭਵਤੀ ਔਰਤਾ ਨੂੰ ਜਣੇਪੇ ਤੋਂ ਪਹਿਲਾਂ ਅਤੇ ਬਾਅਦ ਵਿੱਚ ਆਇਰਨ ਦੀ ਗੋਲੀਆਂ ਮੁਫਤ ਦੇਣਾ, ਹਫਤਾਵਰੀ ਆਇਰਨ ਫੋਲੀਕ ਐਸਿਡ ਸਪਲੀਮੈਂਟ ਤਹਿਤ 10 ਤੋਂ 19 ਸਾਲ ਤੱਕ ਦੇ ਸਾਰੇ ਰਜਿਸਟਰਡ ਕਿਸੋਰ/ਕਿਸ਼ੋਰੀਆਂ ਨੂੰ ਆਂਗਣਵਾੜੀ ਕੇਦਰਾਂ ਵਿਖੇ 6ਵੀਂ ਤੋਂ 12ਵੀਂ ਕਲਾਸ ਤੱਕ ਦੇ ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆ ਨੂੰ ਹਫਤੇ ਵਿੱਚ ਇਕ ਵਾਰ ਆਇਰਨ ਫੋਲਿਕ ਐਸਿਡ ਦੀ ਗੋਲੀ ਖੁਆਈ ਜਾਂਦੀ ਹੈ। 
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਰਜਨ ਤਰਨਤਾਰਨ ਡਾ. ਅਨੂਪ ਕੁਮਾਰ ਨੇ ਦੱਸਿਆਂ  ਕਿ ਇਸ ਮੁਹਿੰਮ ਤਹਿਤ ਜਿਲ੍ਹਾ ਤਰਨਤਾਰਨ ਦੇ ਹਰ ਸ਼ਹਿਰ, ਹਰ ਕਸਬੇ ਤੇ ਹਰ ਪੇਂਡੂ ਖੇਤਰ ਨੂੰ ਕਵਰ ਕੀਤਾ ਜਾਵੇਗਾ। ਅਨੀਮੀਆ ਪੀੜਤ  ਗਰਭਵਤੀ ਔਰਤਾ ਨੂੰ ( ਟੀ-3) ਤਕਨੀਕ ( ਟੈਸਟ, ਟਰੀਟ, ਟਾਕ ) ਵਿਧੀ ਰਾਹੀ ਇਲਾਜ ਅਧੀਨ ਲਿਆਂਦਾ ਜਾਵੇਗਾ।ਗਰਭਵਤੀਆਂ ਨੂੰ ਆਈ. ਐਫ. ਏ ਦੀ ਲੋੜ, ਇਸ ਬਾਰੇ ਗਲਤ ਧਾਰਨਾਵਾਂ ਅਤੇ ਸਹੀ ਚੰਗੀ ਖੁਰਾਕ ਜੋ ਕਿ ਉਸ ਲਈ ਜਰੁਰੀ ਹੈ, ਬਾਰੇ ਜਾਗਰੁਕਤਾ ਕੀਤਾ ਜਾਵੇਗਾ।ਹਰ ਗਰਭਵਤੀ ਦੇ ਚੱੇੈਕ-ਅੱਪ ਉਪਰੰਤ ਜਾਣਕਾਰੀ ਅੱੈਮ. ਸੀ. ਪੀ ਕਾਰਡ ਅਤੇ ਸਬੰਧਤ ਏ. ਐੱਨ. ਐੱਮ ਦੇ ਰਜਿਸਟਰ ਵਿੱਚ ਭਰੀ ਜਾਵੇਗੀ। ਸਪੈਸ਼ਲ ਰੈਫਰਲ ਸਲਿੱਪਾਂ ਰਾਹੀ ਜੇਕਰ ਉਚੇਰੀ ਸੰਸਥਾ ਤੇ ਇਲਾਜ ਲਈ ਜਾਣ ਦੀ ਲੋੜ ਪੈਦੀ ਹੈ ਤਾਂ ਰੈਫਰ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਜਿਲ੍ਹਾ ਟੀਕਾਕਰਨ ਅਫਸਰ ਸੁਮਨ ਵਧਾਵਾਨ ਨੇ ਦੱਸਿਆ ਕਿ ਸਾਲ 2022 ਤੱਕ ਅਨੀਮੀਆ ਨੂੰ ਖਤਮ ਕਰਨ ਦਾ ਟੀਚਾ ਮਿਥਿਆ ਗਿਆ ਹੈ। ਉਹਨਾ ਕਿਹਾ ਕਿ ਅਨੀਮੀਆ ਦਾ ਮੱੁਖ ਕਾਰਨ ਘੱਟ ਪੌਸ਼ਟਿਕ ਖਾਣਾ ਅਤੇ ਆਇਰਨ ਯੁਕਤ ਭੋਜਨ ਦਾ ਸੇਵਨ ਨਾ ਕਰਨਾ ਹੈ।ਭਾਰਤ ਵਿੱਚ ਅਨੀਮੀਆ ਹਰ ਉਮਰ ਦੇ ਲੋਕਾ ਵਿੱਚ ਹੰਦਾ ਹੈ।ਗਰਭਵਤੀ ਔਰਤਾਂ  ਅਤੇ ਬੱਚਿਆ ਵਿੱਚ ਸਭ ਤੋਂ ਜਿਆਦਾ ਇਸ ਦੀ ਕਮੀ ਪਾਈ ਜਾਂਦੀ ਹੈ
ਜਿਲ੍ਹਾ ਪ੍ਰੋਗਰਾਮ ਮੈਨੇਜਰ ਲਵਲੀਨ ਕੌਰ ਨੇ ਦੱਸਿਆ ਕਿ ਸਰੀਰ ਵਿੱਚ ਖੂਨ ਦੀ ਸਹੀ ਮਾਤਰਾ ਲਈ ਆਇਰਨ ਭਰਪੂਰ ਚੀਜਾਂ ਜਿਵੇ ਕਿ ਹਰੀਆ ਪੱਤੇਦਾਰ ਸਬਜੀਆ,ਪਪੀਤਾ, ਅਮਰੂਦ,ਛੋਲੇ, ਦਾਲਾ,ਮੀਟ, ਮੱਛੀ ਦਾ ਸੇਵਨ ਕੀਤਾ ਜਾ ਸਕਦਾ ਹੈ।ਇਸ ਤੋ ਇਲਾਵਾ ਵਿਟਾਮਿਨ ਸੀ ਯੁਕਤ ਚੀਜਾਂ ਜਿਵੇ ਕਿ ਪੱਤੇਦਾਰ ਗੋਭੀ, ਨਿੰਬੂ, ਟਮਾਟਰ, ਸੰਤਰਾ, ਕਿੰਨੂ ਤਰਬੂਜ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਸ਼ਰਾਬ ਤੇ ਤੰਬਾਕੂ ਦੇ ਸੇਵਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। 
ਇਸ ਤੋ ਇਲਾਵਾ ਸਿਵਲ ਹਸਪਤਾਲ ਅਤੇ ਸਾਰੇ ਬਲਾਕਾਂ ਵਿੱਚ ਅਨੀਮੀਆ ਮੁਕਤ ਦੇ ਕੈਂਪ ਲਗਾਏ ਜਾ ਰਹੇ ਹਨ ।ਇਸ ਮੌਕੇ ‘ਤੇ ਸੀਨੀਅਰ ਮੈਡੀਕਲ ਅਫਸਰ ਤਰਨਤਾਰਨ ਡਾ. ਇੰਦਰ ਮੋਹਨ ਗੁਪਤਾ, ਆਰੂਸ਼ ਭੱਲਾ ਅਤੇ ਦਫਤਰ ਦਾ ਸਾਰਾ ਸਟਾਫ ਹਾਜ਼ਰ ਸੀ।
————