Close

Deputy Commissioner pays surprise visit to Community Health Center and Oat Clinic Khemkaran to review compliance of instructions issued under “Mission Fateh”

Publish Date : 31/07/2020
DC

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
“ਮਿਸ਼ਨ ਫਹਿਤ” ਤਹਿਤ ਜਾਰੀ ਹਦਾਇਤਾਂ ਦੀ ਪਾਲਣਾ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਵੱਲੋਂ ਕਮਿਊਨਿਟੀ ਹੈੱਲਥ ਸੈਂਟਰ ਅਤੇ ਓਟ ਕਲੀਨਿਕ ਖੇਮਕਰਨ ਦਾ ਅਚਨਚੇਤੀ ਦੌਰਾ
ਸਬ-ਤਹਿਸੀਲ ਕੰਪਲੈਕਸ ਖੇਮਕਰਨ ਦੇ ਕੰਮ-ਕਾਜ ਦਾ ਵੀ ਲਿਆ ਜਾਇਜ਼ਾ
ਖੇਮਕਰਨ (ਤਰਨ ਤਾਰਨ), 31 ਜੁਲਾਈ :
ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਮੱਦੇਨਜ਼ਰ ਸ਼ੁਰੂ ਕੀਤੇ ਗਏ “ਮਿਸ਼ਨ ਫਹਿਤ” ਤਹਿਤ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਦਾ ਜਾਇਜ਼ਾ ਲੈਣ ਲਈ ਅੱਜ ਕਮਿਊਨਿਟੀ ਹੈੱਲਥ ਸੈਂਟਰ ਅਤੇ ਓਟ ਕਲੀਨਿਕ ਖੇਮਕਰਨ ਦਾ ਅਚਨਚੇਤੀ ਦੌਰਾ ਕੀਤਾ।ਇਸ ਮੌਕੇ ਐੱਸ. ਡੀ. ਐੱਮ. ਪੱਟੀ ਸ੍ਰੀ ਰਾਜੇਸ਼ ਸ਼ਰਮਾ ਅਤੇ ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਅਰਵਿੰਦਰਪਾਲ ਸਿੰਘ ਵੀ ਉਹਨਾਂ ਦੇ ਨਾਲ ਸਨ।
ਇਸ ਮੌਕੇ ਉਹਨਾਂ ਐੱਸ. ਐੱਮ. ਓ. ਖੇਮਕਰਨ ਡਾ. ਇੰਦਰ ਮੋਹਨ ਗੁਪਤਾ ਨੂੰ ਆਦੇਸ਼ ਦਿੱਤੇ ਕਿ ਕੋਵਿਡ-19 ਦੇ ਮੱਦੇਨਜ਼ਰ ਕਮਿਊਨਿਟੀ ਹੈੱਲਥ ਸੈਂਟਰ ਵਿੱਚ ਆਉਣ ਵਾਲੇ ਮਰੀਜ਼ਾਂ ਦਰਮਿਆਨ ਸਮਾਜਿਕ ਦੂਰੀ ਦਾ ਵਿਸ਼ੇਸ ਖਿਆਲ ਰੱਖਿਆ ਜਾਵੇ।ਉਹਨਾਂ ਕਿਹਾ ਕਿ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦੇ ਬੈੱਡਾਂ ਵਿੱਚ ਵੀ ਲੋੜੀਂਦਾ ਫਾਸਲਾ ਰੱਖਿਆ ਜਾਵੇ ਤਾਂ ਜੋ ਉਹਨਾਂ ਵਿੱਚ ਸਮਾਜਿਕ ਦੂਰੀ ਦੀ ਵਿਵਸਥਾ ਕਾਇਮ ਰਹਿ ਸਕੇ।ਉਹਨਾਂ ਹਸਪਤਾਲ ਦੇ ਸਮੂਹ ਸਟਾਫ਼ ਨੂੰ ਹਦਾਇਤ ਕੀਤੀ ਕਿ ਰਾਜ ਸਰਕਾਰ ਵੱਲੋਂ ਕਰੋਨਾ ਵਾਇਰਸ ਨੂੰ ਲੈ ਕੇ ਜਾਰੀ, ਸਮਾਜਿਕ ਦੂਰੀ ਦੀ ਵਿਵਸਥਾ, ਮਾਸਕ ਪਹਿਨਣਾ ਅਤੇ ਵਾਰ-ਵਾਲ ਹੱਥ ਧੋਣਾ ਆਦਿ ਸਾਵਧਾਨੀਆਂ ਨੂੰ ਅਪਣਾਇਆ ਜਾਵੇ ਅਤੇ ਹੋਰਨਾ ਲੋਕਾਂ ਨੂੰ ਵੀ ਪ੍ਰੇਰਿਤ ਕੀਤਾ ਜਾਵੇ।
ਇਸ ਮੌਕੇ ਉਹਨਾਂ ਓਟ ਕਲੀਨਿਕ ਦਾ ਵੀ ਜਾਇਜ਼ਾ ਲਿਆ। ਉਹਨਾਂ ਸਬੰਧਿਤ ਕਰਮਚਾਰੀਆਂ ਨੂੰ ਕਿਹਾ ਕਿ ਦਵਾਈ ਲੈਣ ਮੌਕੇ ਮਰੀਜ਼ਾਂ ਦੀ ਲਾਈਨ ਵਿੱਚ ਵੀ ਸਮਾਜਿਕ ਦੂਰੀ ਦੀ ਵਿਵਸਥਾ ਯਕੀਨੀ ਬਣਾਈ ਜਾਵੇ ਅਤੇ ਓਟ ਕਲੀਨਿਕ ਵਿੱਚ ਦਵਾਈ ਲੈਣ ਲਈ ਆਉਣ ਵਾਲੇ ਹਰ ਇੱਕ ਮਰੀਜ਼ ਦੇ ਮਾਸਕ ਜ਼ਰੂਰ ਪਹਿਨਿਆਂ ਹੋਵੇ।
ਇਸ ਮੌਕੇ ਉਹਨਾਂ ਕਮਿਊਨਿਟੀ ਹੈੱਲਥ ਸੈਂਟਰ ਦੀ ਸਾਫ਼-ਸਫ਼ਾਈ ਦਾ ਜਾਇਜ਼ਾ ਲਿਆ ਅਤੇ ਐੱਸ. ਐੱਮ. ਓ. ਨੂੰ ਸਖਤ ਹਦਾਇਤ ਕੀਤੀ ਕਿ ਹਸਪਤਾਲ ਦੀ ਸਾਫ਼-ਸਫ਼ਾਈ ਦੀ ਵਿਵਸਥਾ ਤੁਰੰਤ ਦਰੁਸਤ ਕੀਤੀ ਜਾਵੇ ਅਤੇ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸੈਂਟਰ ਦੀ ਇਮਾਰਤ ਅਤੇ ਛੱਤਾਂ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ।
ਇਸ ਤੋਂ ਪਹਿਲਾ ਡਿਪਟੀ ਕਮਿਸ਼ਨਰ ਨੇ ਸਬ-ਤਹਿਸੀਲ ਕੰਪਲੈਕਸ ਖੇਮਕਰਨ ਦਾ ਵੀ ਦੌਰਾ ਕੀਤਾ ਅਤੇ ਪਟਵਾਰ ਸਟੇਸ਼ਨ ਵਿੱਚ ਚੱਲ ਰਹੇ ਕੰਮ-ਕਾਜ ਦਾ ਜਾਇਜ਼ਾ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਨਾਇਬ ਤਹਿਸੀਲਦਾਰ ਨੰੁ ਸਬ-ਤਹਿਸੀਲ ਕੰਪਲੈਕਸ ਦੀ ਲੋੜੀਂਦੀ ਸਾਫ਼-ਸਫਾਈ ਅਤੇ ਬਰਸਾਤ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਮਿੱਟੀ ਪਾਉਣ ਦੀ ਵੀ ਹਦਾਇਤ ਕੀਤੀ ਦਾ ਜੋ ਰੋਜ਼ਾਨਾ ਕੰਮ-ਕਾਜ ਲਈ ਆਉਣ ਵਾਲੇ ਲੋਕਾਂ ਨੂੰ ਕੋਈ ਮੁਸ਼ਕਿਲ ਨਾ ਆਵੇ ਅਤੇ ਕੋਵਿਡ-19 ਦੇ ਮੱਦੇਨਜ਼ਰ ਸਬ-ਤਹਿਸੀਲ ਕੰਪਲੈਕਸ ਵਿੱਚ ਆਉਣ ਵਾਲੇ ਲੋਕਾਂ ਨੂੰ ਕੋਵਿਡ-19 ਤੋਂ ਬਚਾਅ ਲਈ ਲੋੜੀਂਦੀਆਂ ਸਾਵਧਾਨੀਆਂ ਅਪਣਾਉਣ ਪ੍ਰਤੀ ਜਾਗਰੂਕ ਕੀਤਾ ਜਾਵੇ ।
————