Close

Deputy Commissioner reviews flood protection arrangements in view of rainy season.

Publish Date : 25/04/2022
1

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨਤਾਰਨ
ਡਿਪਟੀ ਕਮਿਸ਼ਨਰ ਨੇ ਬਰਸਾਤੀ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਹੜ੍ਹਾਂ ਤੋਂ ਬਚਾਅ ਦੇ ਅਗੇਤੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਬਰਸਾਤਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਤਰਨ ਤਾਰਨ ਦੀ ਹਦੂੁਦ ਵਿੱਚ ਪੈਂਦੀਆਂ ਡਰੇਨਾਂ ਦੀ ਸਫ਼ਾਈ ਕਰਵਾਉਣ ਦੇ ਦਿੱਤੇ ਆਦੇਸ਼
ਤਰਨ ਤਾਰਨ, 23 ਅਪ੍ਰੈਲ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਮੋਨੀਸ਼ ਕੁਮਾਰ ਨੇ ਬਰਸਾਤੀ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਹੜ੍ਹਾਂ ਤੋਂ ਬਚਾਅ ਦੇ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਸਬ-ਡਵੀਜ਼ਨ ਪੱਟੀ ਦੇੇ ਦਰਿਆ ਸਤਲੁਜ ਨਾਲ ਲੱਗਦੇ ਪਿੰਡਾਂ ਦਾ ਦੌਰਾ ਕੀਤਾ।ਇਸ ਮੌਕੇ ਐਕਸੀਅਨ ਡਰੇਨੇਜ਼ ਸ੍ਰੀ ਚਰਨਜੀਤ ਸਿੰਘ, ਐੱਸ. ਡੀ. ਓ. ਸ੍ਰੀ ਗੁਰਬੀਰ ਸਿੰਘ, ਜੇ. ਈ. ਸ੍ਰੀ ਰਣਜੋਧ ਸਿੰਘ ਅਤੇ ਤਹਿਸੀਲਦਾਰ ਸ੍ਰੀ ਅਜੈ ਕੁਮਾਰ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਆਪਣੇ ਦੌਰੇ ਦੌਰਾਨ ਹਰੀਕੇ ਬੰਨ੍ਹ ਦੇ ਨਾਲ ਲੱਗਦੇ ਸਭਰਾ ਕੰਪਲੈਕਸ, ਪਿੰਡ ਸੀਤੋ ਮਹਿ ਝੁੱਗੀਆਂ ਵਿਖੇ ਪੱਟੀ ਨਾਲੇ, ਮੁੱਠਿਆਵਾਲਾ ਕੰਪਲੈਕਸ ਅਤੇ ਪਿੰਡ ਕਲਸ ਆਦਿ ਪਿੰਡਾਂ ਨੂੰ ਲੱਗਦੇ ਦਰਿਆ ਸਤਲੁਜ ਦਾ ਕੰਢਾ ਵੇਖਿਆ ਅਤੇ ਦਰਿਆ ਵੱਲੋਂ ਨਾਲ ਲੱਗਦੇ ਖੇਤਾਂ ਨੂੰ ਲਗਾਈ ਜਾ ਰਹੀ ਢਾਹ ਦਾ ਜਾਇਜ਼ਾ ਲਿਆ।
ਇਸ ਮੌਕੇ ਉਹਨਾਂ ਐਕਸੀਅਨ ਡਰਨੇਜ਼ ਨੂੰ ਹਦਾਇਤ ਕੀਤੀ ਕਿ ਉਹ ਧੁੱਸੀ ਬੰਨ ਅਤੇ ਦਰਿਆ ਸਤਲੁਜ ਨਾਲ ਲੱਗਦੇ ਨਾਜ਼ੁਕ ਸਥਾਨਾਂ ‘ਤੇ ਹੜ ਰੋਕੂ ਕੰਮਾਂ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਨ ਅਤੇ ਡਰੇਨਾਂ ਦੀ ਸਫਾਈ ਨੂੰ ਵੀ ਯਕੀਨੀ ਬਣਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਰਸਾਤੀ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਤਰਨ ਤਾਰਨ ਦੀ ਹਦੂੁਦ ਵਿੱਚ ਪੈਂਦੀਆਂ ਡਰੇਨਾਂ, ਝਬਾਲ ਡਰੇਨ, ਦੋਦਾ ਡਰੇਨ, ਸਾਹਬਾਜ਼ਪੁਰ ਡਰੇਨ, ਮੁਰਾਦਪੁਰ ਡਰੇਨ, ਨਾਰਲਾ ਲਿੰਕ ਡਰੇਨ ਅਤੇ ਸੋਹਲ ਸੀਪੇਜ਼ ਡਰੇਨ ਆਦਿ ਦੀ ਸਫ਼ਾਈ ਕਰਵਾਈ ਜਾਵੇਗਾ।ਉਹਨਾਂ ਕਿਹਾ ਹਰੀਕੇ ਬੰਨ੍ਹ ਦੇ ਨਾਲ ਲੱਗਦੇ ਸਭਰਾ ਕੰਪਲੈਕਸ ਵਿਖੇ ਬਣੇ ਸਪੱਰ ਦੀ ਮੁਰੰਮਤ ਕਰਵਾਉਣ ਲਈ ਦੀ ਡਰੇਨੇਜ਼ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਰਸਾਤਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਸੰਭਾਵੀ ਹੜਾਂ ਤੋਂ ਬਚਾਅ ਲਈ ਜਿਲਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਪੁਖਤ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਹੜ ਆਉਣ ਦੀ ਸਥਿਤੀ ਵਿੱਚ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ ।
ਉਹਨਾਂ ਕਿਹਾ ਕਿ ਬਰਸਾਤ ਤੋਂ ਪਹਿਲਾਂ-ਪਹਿਲਾਂ ਜਿੱਥੇ ਦਰਿਆ ਜ਼ਿਆਦਾ ਕੰਢੇ ਵੱਲ ਵੱਧ ਰਿਹਾ ਹੈ, ੳੱੁਥੇ ਡਰੇਨਜ਼ ਵਿਭਾਗ ਵੱਲੋਂ ਲੋੜੀਂਦੇ ਕੰਮ ਕਰਵਾਏ ਜਾਣਗੇ, ਤਾਂ ਜੋ ਜ਼ਿਆਦਾ ਮੀਂਹ ਆਉਣ ਨਾਲ ਕੰਢੇ ਨੂੰ ਖੋਰਾ ਲੱਗਣ ਤੋਂ ਬਚਾਇਆ ਜਾ ਸਕੇ।ਇਸ ਤੋਂ ਇਲਾਵਾ ਉਹਨਾਂ ਸਬੰਧਿਤ ਵਿਭਾਗਾਂ ਨੂੰ ਡਰੇਨਾਂ ਅਤੇ ਬਰਸਾਤੀ ਨਾਲਿਆਂ ਦੀ ਸਫ਼ਾਈ ਦੇ ਵੀ ਆਦੇਸ਼ ਦਿੱਤੇ।