Close

Deputy Commissioner Tarn Taran held a meeting with the officials of Education Department

Publish Date : 06/05/2022

ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫਸਰ , ਤਰਨ ਤਾਰਨ

ਡਿਪਟੀ ਕਮਿਸ਼ਨਰ ਤਰਨ ਤਾਰਨ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਤਰਨ ਤਾਰਨ, 05 ਅਪ੍ਰੈਲ :

ਸਿੱਖਿਆ ਵਿਭਾਗ ਨੂੰ ਹੋਰ ਵਧੇਰੇ ਚੁਸਤ ਦਰੁਸਤ ਬਣਾਉਣ ਅਤੇ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਜਾਨਣ ਦੇ ਉਦੇਸ਼ ਨਾਲ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਮੋਨੀਸ਼ ਕੁਮਾਰ ਅਤੇ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸ੍ਰੀ ਸਕੱਤਰ ਸਿੰਘ ਬੱਲ ਵੱਲੋਂ ਜ਼ਿਲੇ ਦੇ ਸਿੱਖਿਆ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ ਕੀਤੀ ਗਈ । ਜਿਸ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਹਰਭਗਵੰਤ ਸਿੰਘ, , ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ ਸ੍ਰ ਜਗਵਿੰਦਰ ਸਿੰਘ ਅਤੇ ਸ਼ਾਮਿਲ ਹੋਏ ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਮੋਨੀਸ਼ ਕੁਮਾਰ ਵੱਲੋਂ ਆਜ਼ਾਦੀ ਕਾ ਅੰਮ੍ਰਿਤ ਮਹਾਂ ਉਤਸਵ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਨੂੰ ਆਂਧਰਾ ਪ੍ਰਦੇਸ਼ ਨਾਲ ਮਿਲ ਕੇ ਕੰਮ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਮੀਟਿੰਗ ਦੀ ਪ੍ਰੇਜ਼ਨਟੇਸ਼ਨ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਸ੍ਰੀ ਅਨੂਪ ਮੈਣੀ ਨੇ ਦਿੱਤੀ, ਜਿਸ ਵਿਚ ਉਹਨਾਂ ਨੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਚਲਾਏ ਜਾ ਰਹੇ ਵੱਖ ਵੱਖ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ ਅਤੇ ਜ਼ਿਲ੍ਹਾ ਤਰਨ ਤਾਰਨ ਦੀ ਸਿੱਖਿਆ ਸਬੰਧੀ ਸੰਪੂਰਨ ਸਥਿਤੀ ਨੂੰ ਸਪਸ਼ਟ ਕੀਤਾ ।
ਇਸ ਮੌਕੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਵੱਲੋਂ ਚਲਾਏ ਜਾ ਰਹੇ ਹਰੇਕ ਕੰਪੋਨੇਂਟ ਬਾਰੇ ਖੁੱਲ੍ਹ ਕੇ ਚਰਚਾ ਕੀਤੀ । ਉਹਨਾਂ ਆਈ ਈ ਡੀ, ਸਿਵਲ ਵਰਕਸ , ਮਿਡ ਡੇ ਮੀਲ, ਸਮਾਰਟ ਸਕੂਲ, ਕਿਤਾਬਾਂ, ਫਰਨੀਚਰ ਅਤੇ ਹੋਰ ਮੁੱਦਿਆਂ ਤੇ ਖੁੱਲ ਕੇ ਚਰਚਾ ਕੀਤੀ ਅਤੇ ਸਥਿਤੀ ਜਾਨਣ ਦੇ ਨਾਲ ਨਾਲ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਵੀ ਸੁਣਿਆ । ਜੋ ਮੁਸ਼ਕਿਲਾਂ ਮਨਰੇਗਾ ਅਧੀਨ ਹਲ ਹੋ ਸਕਦੀਆਂ ਹਨ ਉਹਨਾਂ ਨੂੰ ਹੱਲ ਕਾਰਨ ਦਾ ਭਰੋਸਾ ਦਿਵਾਇਆ ।

ਇਸ ਮੀਟਿੰਗ ਵਿਚ ਪ੍ਰਿੰਸੀਪਲ ਜਵਾਹਰ ਨਵੋਦਿਆ ਵਿਦਿਆਲਿਆ , ਪ੍ਰਿੰਸੀਪਲ ਗੌਰਮਿੰਟ ਕਾਲਜ , ਸਮੂਹ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਸਹਿਬਾਨ , ਸਮੂਹ ਸਮਗਰਾ ਦੇ ਕਰਮਚਾਰੀ ਏ ਪੀ ਸੀ ਜਨਰਲ ਨਵਨੀਤ ਕੌਰ, ਫਾਇਨਾਂਸ ਵਿਭਾਗ ਤੋਂ ਰਾਜਬੀਰ ਕੌਰ , ਕਿਤਾਬਾਂ ਦੇ ਵਿਭਾਗ ਤੋਂ ਹਰਪ੍ਰੀਤ ਸਿੰਘ ਅਤੇ ਸਮਾਰਟ ਸਕੂਲ ਕੋਆਰਡੀਨੇਟਰ ਸ੍ਰ ਅਮਨਦੀਪ ਸਿੰਘ ,ਆਈ ਈ ਡੀ ਕੰਪੋਨੇਂਟ ਇੰਚਾਰਜ ਸ੍ਰੀ ਅਨੁਜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।