Close

Deputy Commissioner Unscheduled checking of various development works going on under MGNREGA scheme at Village Moose Kalan, Ramrauni and Jhabal

Publish Date : 08/05/2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਵੱਲੋਂ ਪਿੰਡ ਮੂਸੇ ਕਲਾਂ, ਰਾਮਰੌਣੀ ਅਤੇ ਝਬਾਲ ਵਿਖੇ ਮਹਾਤਮਾਂ ਗਾਂਧੀ
ਨਰੇਗਾ ਸਕੀਮ ਅਧੀਨ ਚੱਲ ਰਹੇ ਵੱਖ ਵੱਖ ਵਿਕਾਸ ਕਾਰਜਾਂ ਦੀ ਅਚਨਚੇਤ ਚੈਕਿੰਗ
ਤਰਨ ਤਾਰਨ, 06 ਮਈ :
ਮਹਾਤਮਾਂ ਗਾਂਧੀ ਨਰੇਗਾ ਸਕੀਮ ਅਧੀਨ ਚੱਲ ਰਹੇ ਵੱਖ ਵੱਖ ਵਿਕਾਸ ਕਾਰਜਾਂ ਦੀ ਅੱਜ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਿਸ਼ੀਪਾਲ ਸਿੰਘ ਵੱਲੋਂ ਬਲਾਕ ਤਰਨ ਤਾਰਨ ਦੇ ਪਿੰਡ ਮੂਸੇ ਕਲਾਂ, ਰਾਮਰੌਣੀ ਅਤੇ ਝਬਾਲ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ।
ਨਹਿਰੀ ਵਿਭਾਗ ਅਧੀਨ ਮਨਜਿੰਦਰ ਸਿੰਘ ਜੇ. ਈ. ਅਤੇ ਸੰਦੀਪ ਕੌਰ ਏ. ਪੀ. ੳ. ਨਰੇਗਾ ਬਲਾਕ ਤਰਨ ਤਾਰਨ ਵੱਲੋਂ ਪਿੰਡ ਮੂਸੇ ਕਲਾਂ ਵਿਖੇ ਨਹਿਰੀ ਵਿਭਾਗ ਦੇ ਮਾਨੀਨਰ ਅਤੇ ਝਬਾਲ ਡਿਸਟੀ ਬਿਊਟਰੀ ਦੀ ਨਰੇਗਾ ਸਕੀਮ ਅਧੀਨ ਕੀਤੀ ਜਾ ਰਹੀ ਖਲਾਈ ਦੀ ਮੌਕਾ ਦਿਖਾਇਆ ਗਿਆ।
ਡਿਪਟੀ ਕਮਿਸ਼ਨਰ ਤਰਨ ਤਾਰਨ ਵੱਲੋ ਇਸ ਕੰਮ ਨੂੰ ਹੋਰ ਤੇਜੀ ਨਾਲ ਅਤੇ ਝੋਨੇ ਫਸਲ ਬੀਜਣ ਤੋ ਪਹਿਲਾਂ ਕਿਸਾਨਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਦੇ ਮਨੋਰਥ ਨੂੰ ਵਚਨ ਬੱਧ ਬਣਾਉਣ ਲਈ ਮੌਕੇ ਤੇ ਮੌਜੂਦ ਨਹਿਰੀ ਵਿਭਾਗ ਦੇ ਜੇ.ਈ ਅਤੇ ਏ.ਪੀ.ੳ. ਨਰੇਗਾ ਨੂੰ ਹਦਾਇਤ ਕੀਤੀ ਗਈ ਕਿ ਨਹਿਰਾਂ ਨੂੰ ਭਾਗਾਂ ਵਿੱਚ ਵੰਡਦੇ ਹੋਏ ਵੱਖ ਵੱਖ ਥਾਂਵਾਂ ਤੇ ਘੱਟੋ ਘੱਟ 50-50 ਨਰੇਗਾ ਵਰਕਰ ਲਗਾਏ ਜਾਣ।ਨਹਿਰਾਂ ਦੀ ਸਫਾਈ ਲਈ ਜਾਬ ਕਾਰਡ ਹੋਲਡਾਂ ਵੱਲੋ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ ਗਈ ਅਤੇ ਉਹਨਾ ਨੂੰ ਆਪਣੇ ਪਰਿਵਾਰ ਅਤੇ ਪਿੰਡ ਦੇ ਹੋਰ ਲੋਕਾਂ ਨੂੰ ਵੱਧ ਤੋ ਵੱਧ ਨਰੇਗਾ ਸਕੀਮ ਅਧੀਨ ਰੋਜਗਾਰ ਲੈਣ ਅਤੇ ਇਸ ਸਕੀਮ ਦਾ ਵਧੇਰੇ ਲਾਭ ਲੈਣ ਪ੍ਰੇਰਣਾ ਦਿੱਤੀ।
ਇਸ ਤੋ ਇਲਾਵਾ ਪਿੰਡ ਰਾਮਰੌਣੀ ਵਿਖੇ ਲਿੰਕ ਸੜਕ ਦੇ ਬਰਮਾਂ ਦੇ ਮਿੱਟੀ ਪਾਉਣ ਦੇ ਕੰਮ ਦਾ ਨਿਰੀਖਣ ਕੀਤਾ ਗਿਆ ਅਤੇ ਪਾਇਆ ਗਿਆ ਕਿ ਹਦਾਇਤਾਂ ਅਨੁਸਾਰ ਮੌਕੇ ਤੇ ਮਿੱਟੀ ਪਾਉਣ ਦੀ ਬਜਾਏ ਨਰੇਗਾ ਲੇਬਰ ਵੱਲੋ ਬਰਮਾਂ ਤੇ ੳੁੱਗੇ ਹੋਏ ਸਿਰਫ ਘਾਹ ਦੀ ਕਟਾਈ ਕੀਤੀ ਰਹੀ ਸੀ, ਜਿਸ ‘ਤੇ ਡਿਪਟੀ ਕਮਿਸ਼ਨਰ ਵੱਲੋ ਨਿਰਾਸ਼ਾ ਜਾਹਰ ਕੀਤੀ ਗਈ ਅਤੇ ਇਸ ਕੰਮ ਲਈ ਜਿੰਮੇਵਾਰ ਤਕਨੀਕੀ ਸਹਾਇਕ ਮਗਨਰੇਗਾ ਸੁਨੀਲ ਕੁਮਾਰ ਨੂੰ ਤਲਬ ਕਰਨ ਅਤੇ ਕੰਮ ਨੁੰ ਹਦਾਇਤਾ ਅਨੁਸਾਰ ਮਿੱਟੀ ਪਾ ਕੇ ਪੂਰੇ ਕਰਵਾਉਣ ਲਈ ਏ. ਪੀ. ੳ. ਮਗਨਰੇਗਾ ਬਲਾਕ ਤਰਨ ਤਾਰਨ ਨੂੰ ਆਦੇਸ਼ ਦਿੱਤੇ ਗਏ ਅਤੇ ਸਮੂਹ ਕਿਸਾਨਾ ਨੂੰ ਅਪੀਲ ਕੀਤੀ ਗਈ ਕਿ ਉਹਨਾਂ ਵੱਲੋ ਆਪਣੀਆਂ ਜਮੀਨਾਂ ਨਾਲ ਲਗਦੇ ਕੱਟੇ ਗਏ ਮਿੱਟੀ ਦੇ ਬਰਮ ਬਣਾਉਣ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ।