Close

Development works are being carried out in eleven villages of the district by spending rupees one crore on each village

Publish Date : 08/01/2020
dc
ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਗੁਰੂ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਜ਼ਿਲੇ ਦੇ 11 ਪਿੰਡਾਂ ਵਿੱਚ 1-1 ਕਰੋੜ ਰੁਪਏ ਖਰਚ ਕਰਕੇ ਕਰਵਾਏ ਜਾ ਰਹੇ ਹਨ ਵਿਕਾਸ ਕਾਰਜ-ਡਿਪਟੀ ਕਮਿਸ਼ਨਰ
ਤਰਨ ਤਾਰਨ, 8 ਜਨਵਰੀ :
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਜ਼ਿਲੇ ਦੇ 11 ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ 1-1 ਕਰੋੜ ਰੁਪਏ ਖਰਚ ਕਰਕੇ ਵਿਸ਼ੇਸ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ 70 ਫੀਸਦੀ ਤੋਂ ਵੱਧ ਕੰਮ ਮੁੰਕਮਲ ਹੋ ਚੁੱਕੇ ਹਨ ਅਤੇ 70 ਫੀਸਦੀ ਦੇ ਕਰੀਬ ਰਾਸ਼ੀ ਖਰਚ ਕੀਤੀ ਜਾ ਚੁੱਕੀ ਹੈ।ਇਹ ਕੰਮ ਜਲਦ ਹੀ ਮੁੰਕਮਲ ਹੋ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਵਿੱਚ ਗੁਰੂ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ 11 ਪਿੰਡ ਹਨ।ਬਲਾਕ ਚੋਹਲਾ ਸਾਹਿਬ ਵਿੱਚ ਫਤਿਆਬਾਦ, ਡੇਹਰਾ ਸਾਹਿਬ, ਲੁਹਾਰ ਅਤੇ ਕੌੜਾ ਵਿਧਾਨ, ਬਲਾਕ ਖਡੂਰ ਸਾਹਿਬ ਵਿੱਚ ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਵੈਰੋਵਾਲ ਤੇ ਜਲਾਲਾਬਾਦ ਅਤੇ ਬਲਾਕ ਭਿੱਖੀਵਿੰਡ ਵਿੱਚ ਅਮੀਂਸ਼ਾਹ, ਖਾਲੜਾ ਤੇ ਦਿਆਲਪੁਰਾ ਪਿੰਡ ਸ਼ਾਮਿਲ ਹਨ।
ਉਹਨਾਂ ਦੱਸਿਆ ਕਿ ਵਿਕਾਸ ਕਾਰਜਾਂ ਵਿੱਚ ਇੰਟਰਲਾੱਕ ਗਲੀਆਂ, ਗਲੀਆਂ-ਨਾਲੀਆਂ ਰਸਤੇ, ਪਾਰਕ, ਸੋਲਰ ਸਟਰੀਟ ਲਾਇਟਾਂ, ਗਰਾਮ ਸਭਾ ਹਾਲ ਦੀ ਰਿਪੇਅਰ, ਖੇਡ ਸਟੇਡੀਅਮ ਦੀ ਰਿਪੇਅਰ, ਪੰਚਾਇਤ ਘਰ, ਸਕੂਲਾਂ ਵਿੱਚ ਕਮਰਿਆਂ ਦੀ ਉਸਾਰੀ, ਜਿੰਮ, ਆਂਗਣਬਾੜੀ ਕੇਂਦਰ, ਸ਼ਮਸ਼ਾਨ ਘਾਟ, ਨਿਕਾਸੀ ਨਾਲੇ, ਛੱਪੜਾਂ ਦਾ ਨਵੀਨੀਕਰਨ, ਸੀਵਰੇਜ, ਬੱਸ ਅੱਡਾ, ਸੀ. ਸੀ. ਟੀ. ਵੀ. ਕੈਮਰੇ ਆਦਿ ਦੇ ਕੰਮ ਕਰਵਾਏ ਜਾ ਰਹੇ ਹਨ। ਉੁਹਨਾਂ ਦੱਸਿਆ ਕਿ ਪਿੰਡਾਂ ਵਿੱਚ ਜ਼ਿਆਦਾਤਰ ਕੰਮ ਲੱਗਭੱਗ ਮੁਕੰਮਲ ਹੋ ਗਏ ਹਨ ਅਤੇ ਬਾਕੀ ਰਹਿੰਦੇ ਕਾਰਜਾਂ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ।ਉਹਨਾਂ ਦੱਸਿਆ ਕਿ ਸਾਰੇ ਪਿੰਡਾਂ ਵਿੱਚ ਗੁਰੂਦੁਆਰਾ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਨੂੰ ਇੰਟਰਲਾਕਿੰਗ ਟਾਇਲਾਂ ਨਾਲ ਪੱਕੇ ਕਰਕੇ ਸੋਲਰ ਸਟਰੀਟ ਲਾਇਟਾਂ ਤੇ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡ ਫਤਿਆਬਾਦ ਵਿੱਚ ਇੰਟਰਲਾੱਕ ਗਲੀਆਂ, ਗਲੀਆਂ-ਨਾਲੀਆਂ ਰਸਤੇ ਪੱਕੇ ਕਰਨ, ਪਾਰਕ, ਸੋਲਰ ਸਟਰੀਟ ਲਾਇਟਾਂ ਅਤੇ ਸੀ. ਸੀ. ਟੀ. ਵੀ. ਕੈਮਰੇ ਆਦਿ ਦੇ ਕੰੰਮ, ਡੇਹਰਾ ਸਾਹਿਬ ਵਿੱਚ ਆਂਗਣਬਾੜੀ ਕੇਂਦਰ, ਸੋਲਰ ਸਟਰੀਟ ਲਾਇਟਾਂ ਅਤੇ ਸੀ. ਸੀ. ਟੀ. ਵੀ. ਕੈਮਰੇ ਆਦਿ, ਲੁਹਾਰ ਵਿੱਚ ਬੱਸ ਕਿਊ ਸੈਲਟਰ, ਪਾਰਕ, ਵਿਲੇਜ਼ ਸੈਕਟਰੀਏਟ ਆਦਿ ਦੇ ਕੰਮ ਅਤੇ ਪਿੰਡ ਕੌੜਾ ਵਿਧਾਨ ਤੇ ਅਮੀਸ਼ਾਂਹ ਦੀਆਂ ਸਾਰੀਆਂ ਗਲੀਆਂ-ਨਾਲੀਆਂ ਪੱਕੀਆਂ ਕੀਤੀ ਗਈ ਗਈਆਂ ਹਨ। ਇਸ ਤੋਂ ਇਲਾਵਾ ਖਾਲੜਾ ਪਿੰਡ ਵਿੱਚ ਸੀਵਰੇਜ ਪਾਕੇ ਸਾਰੇ ਪਿੰਡ ਗਲੀਆਂ ਪੱਕੀਆਂ ਕੀਤੀਆਂ ਜਾ ਰਹੀਆਂ ਹਨ।ਪਿੰਡ ਵੈਰੋਵਾਲ ਵਿੱਚ ਹੋਰ ਕੰਮਾਂ ਤੋਂ ਇਲਾਵਾ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ 5 ਨਵੇਂ ਕਮਰਿਆਂ ਦੀ ਉਸਾਰੀ ਕੀਤੀ ਜਾ ਰਹੀ ਹੈ।