Disability certificates issued by the government for 21 types of disabilities
ਦਫ਼ਤਰ ਜਿ਼ਲ੍ਹਾ ਲੋਕ ਸੰਪਰਕ ਅਫ਼ਸਰ, ਤਰਨਤਾਰਨ
ਸਰਕਾਰ ਵੱਲੋਂ 21 ਕਿਸਮਾਂ ਦੀ ਦਿਵਿਆਂਗਤਾ ਲਈ ਜਾਰੀ ਕੀਤਾ ਜਾਂਦੇ ਦਿਵਿਆਂਗਤਾ ਸਰਟੀਫਿਕੇਟ
ਨੇੜਲੇ ਸੇਵਾ ਕੇਂਦਰ ਜਾਂ ਵੈਬਸਾਈਟ ਜਰੀਏ ਕੀਤਾ ਜਾ ਸਕਦੇ ਅਪਲਾਈ-ਜਿ਼ਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ
ਸਰਕਾਰੀ ਸਕੀਮਾਂ ਦਾ ਲਾਹਾ ਲੈਣ ਲਈ ਦਿਵਿਆਂਗਤਾ ਸਰਟੀਫਿਕੇਟ ਲਾਜ਼ਮੀ
ਤਰਨਤਾਰਨ 10, ਜੁਲਾਈ:
ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੁਆਰਾ ਆਰ.ਪੀ.ਡਬਲਯੂ.ਡੀ. ਐਕਟ 2016 ਤਹਿਤ ਕੁੱਲ 21 ਕਿਸਮਾਂ ਦੀ ਦਿਵਿਆਂਗਤਾ ਲਈ ਦਿਵਿਆਂਗਤਾ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਹਨ। ਇਨ੍ਹਾਂ 21 ਕਿਸਮਾਂ ਵਿੱਚ ਨੇਤਰਹੀਣਤਾ, ਘੱਟ ਦ੍ਰਿਸ਼ਟੀ, ਸੁਣਨ ਵਿੱਚ ਕਮਜ਼ੋਰੀ, ਕੋੜ੍ਹ ਰੋਗ ਮੁਕਤ ਵਿਅਕਤੀ , ਸੈਰੇਬ੍ਰਲ ਪਾਲਿਸੀ, ਬੌਣਾਪਨ, ਮਾਸਪੇਸ਼ੀ ਕਮਜ਼ੋਰੀ, ਤੇਜ਼ਾਬ ਹਮਲੇ ਦਾ ਸ਼ਿਕਾਰ, ਚੱਲਣ-ਫਿਰਨ ਤੋਂ ਅਸਮਰੱਥ ,ਬੌਧਿਕ ਦਿਵਿਆਂਗਤਾ, ਮਾਨਸਿਕ ਰੋਗ, ਸਵੈਲੀਨਤਾ ਸਪੈਕਟ੍ਰਮ ਵਿਕਾਰ, ਪੁਰਾਣੀਆਂ ਤੰਤ੍ਰਿਕਾ ਪ੍ਰਸਥਿਤੀਆਂ, ਬਹੁ ਸਕੇਲੇਰੋਸਿਸ, ਪਾਰਕਿਨਸਨਜ਼ ਰੋਗ, ਹੇਮੋਫੀਲਿਆ, ਥੈਲੇਸੀਮੀਆ,ਸੱਕਲ ਕੋਸ਼ਿਕਾ ਰੋਗ, ਬੋਲਾਪਣ ਅਤੇ ਨੇਤਰਹੀਣਤਾ ਸਮੇਤ ਬਹੁ ਦਿਵਿਆਂਗਤਾਵਾਂ, ਸੰਵਾਦ ਅਤੇ ਭਾਸ਼ਾ ਦਿਵਿਆਂਗਤਾ, ਅਤੇ ਵਿਸ਼ੇਸ਼ ਸਿਖਲਾਈ ਦਿਵਿਆਂਗਤਾ ਸ਼ਾਮਿਲ ਹਨ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜਿ਼ਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਤਰਨਤਾਰਨ ਸ੍ਰੀਮਤੀ ਕਿਰਤਪ੍ਰੀਤ ਕੌਰ ਨੇ ਦੱਸਿਆ ਕਿ ਉਕਤ 21 ਸ੍ਰੇਣੀਆਂ ਵਿੱਚ ਆਉਂਦੇ ਦਿਵਿਆਂਗਜਨ, ਦਿਵਿਆਂਗਜਤਾ ਸਰਟੀਫਿਕੇਟ ਬਣਾਉਣ ਲਈ ਨੇੜੇ ਦੇ ਸੇਵਾ ਕੇਂਦਰ ਜਾਂ ਵੈਬਸਾਈਟ www.swavlambancard.gov.in, ਉੱਪਰ ਆਨਲਾਈਨ ਅਪਲਾਈ ਕਰਕੇ ਸਰਟੀਫਿਕੇਟ ਬਣਾ ਸਕਦੇ ਹਨ।
ਉਨ੍ਹਾਂ ਜਿ਼ਲ੍ਹਾ ਤਰਨਤਾਰਨ ਦੇ ਉਕਤ ਸ੍ਰੇਣੀਆਂ ਵਿੱਚ ਆਉਂਦੇ ਦਿਵਿਆਂਗਜਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਦਾ ਦਿਵਿਆਂਗਤਾ ਸਰਟੀਫਿਕੇਟ ਕਿਸੇ ਕਾਰਨ ਨਹੀਂ ਬਣਿਆ ਜਾਂ ਬਣਾਉਣ ਵਾਲਾ ਹੈ ਤਾਂ ਉਹ ਤੁਰੰਤ ਆਪਣੇ ਨਜਦੀਕੀ ਸੇਵਾ ਕੇਂਦਰ ਜਾਂ ਉਕਤ ਵੈਬਸਾਈਟ ਉੱਪਰ ਪਹੁੰਚ ਕੇ ਆਪਣਾ ਸਰਟੀਫਿਕੇਟ ਜਰੂਰ ਬਣਵਾ ਲੈਣ, ਕਿਉਂਕਿ ਇਸ ਸਰਟੀਫਿਕੇਟ ਜਰੀਏ ਹੀ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਵੱਲੋਂ ਵੱਖ ਵੱਖ ਸਰਕਾਰੀ ਸਹੂਲਤਾਂ ਦਿਵਿਆਂਗਜਨਾਂ ਨੂੰ ਸਮੇਂ ਸਮੇਂ ਉੱਪਰ ਮੁਹੱਈਆ ਕਰਵਾਈਆਂ ਜਾਂਦੀਆਂ ਹਨ।