Discussions held to prepare District Action Plan for the financial year 2025-26 under the scheme

ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ “ਬੇਟੀ ਬਚਾਓ, ਬੇਟੀ ਪੜਾਓ” ਦੇ ਸਬੰਧ ਵਿੱਚ ਅਹਿਮ ਮੀਟਿੰਗ
ਸਕੀਮ ਅਧੀਨ ਵਿੱਤੀ ਸਾਲ 2025-26 ਲਈ ਜਿਲ੍ਹਾ ਐਕਸ਼ਨ ਪਲਾਨ ਤਿਆਰ ਕਰਨ ਲਈ ਕੀਤਾ ਗਿਆ ਵਿਚਾਰ ਵਟਾਂਦਰਾ
ਤਰਨ ਤਾਰਨ, 10 ਜੁਲਾਈ :
ਜਿਲ੍ਹਾ ਤਰਨ ਤਾਰਨ ਅਧੀਨ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਸਕੀਮ ਬੇਟੀ ਬਚਾਓ ਬੇਟੀ ਪੜਾਓ ਦੇ ਤਹਿਤ ਸਾਲ 2025-26 ਦਾ ਜਿਲ੍ਹਾ ਐਕਸ਼ਨ ਪਲਾਨ ਤਿਆਰ ਕਰਨ ਹਿੱਤ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ ਆਈ. ਏ.ਐੱਸ. ਦੀ ਅਗਵਾਈ ਹੇਠ ਸਕੀਮ ਅਧੀਨ ਜਿਲ੍ਹਾ ਸ਼ਕਤੀ ਕਮੇਟੀ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ l ਜਿਸ ਵਿੱਚ ਸਕੀਮ ਦੀਆਂ ਗਤੀਵਿਧੀਆਂ ਨੂੰ ਜਮੀਨੀ ਪੱਧਰ ‘ਤੇ ਲਾਗੂ ਕਰਨ ਲਈ ਵੱਖ-ਵੱਖ ਵਿਭਾਗ ਜਿਵੇ ਕਿ ਸਿਹਤ, ਸਿੱਖਿਆ, ਪੁਲਿਸ ਆਦਿ ਦੇ ਨਾਲ-ਨਾਲ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਬਲਾਕਾਂ ਅਧੀਨ ਤਾਇਨਾਤ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫਸਰ ਅਤੇ ਉਹਨਾਂ ਦਾ ਸਟਾਫ ਵੀ ਸ਼ਾਮਲ ਹੋਇਆ l
ਮੀਟਿੰਗ ਦੌਰਾਨ ਜਿੱਥੇ ਬੇਟੀ ਬਚਾਓ ਬੇਟੀ ਪੜ੍ਹਾਉ ਸਕੀਮ ਦਾ ਜਿਲ੍ਹਾ ਐਕਸ਼ਨ ਪਲਾਨ ਤਿਆਰ ਕਰਨ ਲਈ ਵਿਚਾਰ-ਵਟਾਂਦਰਾ ਹੋਇਆ, ਉੱਥੇ ਹੀ ਜਿਲ੍ਹੇ ਵਿੱਚ ਚਲਾਏ ਜਾ ਰਹੇ ਪ੍ਰੋਜੈਕਟ ਹਿਫਾਜ਼ਤ ਦੇ ਬਾਰੇ ਵੀ ਸਮੂਹ ਮੈਬਰਾਂ ਨੂੰ ਮੁੜ ਤੋਂ ਜਾਣੂ ਕਰਵਾਇਆ ਗਿਆ ਅਤੇ ਸਭ ਦੀਆਂ ਜਿੰਮੇਵਾਰੀਆਂ ਪ੍ਰਤੀ ਦੱਸਿਆ ਗਿਆ।
ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰੋਗਰਾਮ ਅਫਸਰ ਤਰਨ ਤਾਰਨ ਸ਼੍ਰੀ ਰਾਹੁਲ ਅਰੋੜਾ ਵੱਲੋਂ ਦੱਸਿਆ ਗਿਆ ਕਿ ਸਕੀਮ ਦੀਆਂ ਹਦਾਇਤਾਂ ਅਤੇ ਸਕੀਮ ਮੈਨੂਅਲ ਅਧੀਨ ਗਰਾਊਂਡ ਲੈਵਲ ‘ਤੇ ਐਕਸ਼ਨ ਪਲਾਨ ਅਧੀਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਰਾਹੀਂ ਅਤੇ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਅਵੇਅਰਨੈਸ ਪ੍ਰੋਗਰਾਮਾਂ ਦਾ ਆਯੋਜਨ ਕਰਦੇ ਹੋਏ, ਜਿਆਦਾ ਤੋਂ ਜਿਆਦਾ ਸਕੀਮ ਸੰਬੰਧੀ ਜਾਗਰੂਕਤਾ ਫਲਾਉਣ ਦਾ ਟਿੱਚਾ ਹੁੰਦਾ ਹੈ ਅਤੇ ਜਿਲ੍ਹੇ ਪੱਧਰ ਤੇ ਨਵੇਂਕਲੇ ਉਪਰਾਲੇ ਅਤੇ ਯੋਜਨਾਵਾਂ ਰਾਹੀਂ ਮਹਿਲਾਵਾਂ ਅਤੇ ਲੜਕੀਆਂ ਨੂੰ ਉਹਨਾਂ ਦੇ ਹਰ ਤਰ੍ਹਾਂ ਦੇ ਹੱਕਾਂ ਤੇ ਅਧਿਕਾਰਾਂ ਅਤੇ ਸਰਕਾਰ ਰਾਹੀਂ ਦਿੱਤੀਆਂ ਜਾਂਦੀਆਂ ਸੁਵਿਧਾਵਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ ।
ਇਸ ਤੋਂ ਇਲਾਵਾ ਜਿਲ੍ਹਾ ਪ੍ਰੋਗਰਾਮ ਅਫਸਰ ਰਾਹੀਂ ਜਿਲੇ ਵਿੱਚ ਚੱਲ ਰਹੇ ਪ੍ਰੋਜੈਕਟ ਹਿਫਾਜ਼ਤ ਦੇ ਮੁੱਖ ਉਦੇਸ਼ ਬਾਰੇ ਵੀ ਜਾਣੂ ਕਰਵਾਉਂਦੇ ਹੋਏ ਦਸਿਆ ਕਿ ਇਸ ਪ੍ਰੋਜੈਕਟ ਦਾ ਮੁੱਖ ਮੱਤਵ ਔਰਤਾਂ ਅਤੇ ਲੜਕੀਆਂ ਨੂੰ ਐਮਰਜੈਂਸੀ ਹਾਲਾਤਾਂ ਵਿੱਚ ਸੁਰੱਖਿਆ ਪ੍ਰਦਾਨ ਕਰਨਾ ਹੈ ਅਤੇ ਇਸ ਪ੍ਰਤੀ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫਸਰ ਬਤੌਰ ਪ੍ਰੋਟੈਕਸ਼ਨ ਅਫਸਰ, ਸਖੀ ਵਨ-ਸਟਾਪ ਸੈਂਟਰ ਅਤੇ ਮਹਿਲਾ ਪੁਲਿਸ ਰਾਹੀਂ ਬਤੌਰ ਮਹਿਲਾ ਮਿੱਤਰ ਆਪਣੀਆਂ ਜਿੰਮੇਵਾਰੀਆਂ ਨਿਭਾਈ ਜਾਣੀਆਂ ਹਨ, ਇਨ੍ਹਾਂ ਬਾਰੇ ਵਿਸਥਾਰ ਵਿੱਚ ਸਭ ਨੂੰ ਦੱਸਿਆ ਗਿਆ।
ਇਸ ਤੋਂ ਇਲਾਵਾ “ਬੇਟੀ ਬਚਾਓ, ਬੇਟੀ ਪੜਾਓ” ਸਕੀਮ ਅਧੀਨ ਵਿੱਤੀ ਸਾਲ 2025-26 ਲਈ ਜਿਲ੍ਹਾ ਐਕਸ਼ਨ ਪਲਾਨ ਤਿਆਰ ਕਰਨ ਲਈ ਮੀਟਿੰਗ ਦੇ ਏਜੰਡੇ ਮੁਤਾਬਿਕ ਹਰ ਨੁਕਤੇ ‘ਤੇ ਬਰੀਕੀ ਨਾਲ ਹਾਜ਼ਰ ਮੈਬਰਾਂ ਰਾਹੀਂ ਵੀ ਆਪਣੇ ਵਿਚਾਰ ਰੱਖੇ ਗਏ l ਜਿਲ੍ਹਾ ਮਿਸ਼ਨ ਸ਼ਕਤੀ ਕਮੇਟੀ ਦੀ ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਤਰਨ ਤਾਰਨ ਰਾਹੀਂ ਬਤੌਰ ਚੇਅਰਮੈਨ ਜਿਲ੍ਹੇ ਦੇ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਘੱਟ ਜਨਮ ਦਰ ਵਿੱਚ ਸੁਧਾਰ ਲਿਆਉਣ ਬਾਰੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਪੱਧਰ ‘ਤੇ ਮੀਟਿੰਗ ਕਰਨ ਬਾਰੇ ਆਦੇਸ਼ ਦਿੱਤੇ ਗਏ l ਜਿਸ ਲਈ ਉਹਨਾਂ ਨੇ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਨੂੰ ਵੀ ਬਲਾਕ ਪੱਧਰ ‘ਤੇ ਇਸ ਘੱਟ ਰੇਸ਼ੋਂ ਲਈ ਬਣਦੇ ਲੋੜੀਂਦੇ ਕਦਮ ਚੁੱਕਣ ਦੇ ਆਦੇਸ਼ ਦਿੱਤੇ ਗਏ l
ਜਿਲ੍ਹਾ ਪ੍ਰੋਗਰਾਮ ਅਫਸਰ ਰਾਹੀਂ ਮੀਟਿੰਗ ਦੌਰਾਨ ਸਕੀਮ ਦੇ ਟਿੱਚਿਆਂ ਅਤੇ ਹੋਰ ਪ੍ਰਬੰਧਾਂ ਨੂੰ ਪ੍ਰਾਪਤ ਕਰਨ ਹਿੱਤ ਔਰਤਾਂ ਅਤੇ ਲੜਕੀਆਂ ਦੇ ਵਿਸ਼ੇ ਤੇ ਮਾਹਰ ਅਤੇ ਤਜਰਬੇਕਾਰ ਸਪੈਸ਼ਲਿਸਟ ਦੀ ਮੱਦਦ ਪ੍ਰਾਪਤ ਕਰਨ ਲਈ ਵੀ ਐਕਸ਼ਨ ਪਲਾਨ ਵਿੱਚ ਵੱਖਰਾ ਬੱਜਟ ਰੱਖਣ ਲਈ ਤਜ਼ਵੀਜ਼ ਪੇਸ਼ ਕੀਤੀ ਗਈ, ਜਿਸ ‘ਤੇ ਕਮੇਟੀ ਦੇ ਚੇਅਰਮੈਨ-ਕਮ-ਡਿਪਟੀ ਕਮਿਸ਼ਨਰ ਰਾਹੀਂ ਹਾਮੀ ਭਰੀ ਗਈ lਜਿਲ੍ਹਾ ਪ੍ਰੋਗਰਾਮ ਅਫਸਰ ਨੇ ਵੱਖ-ਵੱਖ ਵਿਭਾਗਾਂ ਰਾਹੀਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਸੰਬੰਧੀ ਆਰਜ਼ੀ ਤਿਆਰ ਕੀਤਾ ਜਿਲ੍ਹਾ ਐਕਸ਼ਨ ਪਲਾਨ ਵੀ ਕਮੇਟੀ ਦੀ ਇਸ ਮੀਟਿੰਗ ਦੌਰਾਨ ਪਲਾਨ ਪੇਸ਼ ਕੀਤਾ ਗਿਆ l ਜਿਸ ਲਈ ਡਿਪਟੀ ਕਮਿਸ਼ਨਰ ਤਰਨ ਤਾਰਨ ਰਾਹੀਂ ਪਲਾਨ ਚੈੱਕ ਕਰਨ ਉਪਰੰਤ ਹਾਜ਼ਰ ਵਿਭਾਗਾਂ ਨੂੰ ਸਕੀਮ ਅਧੀਨ ਉਲੇਕੇ ਜਾਣ ਵਾਲੇ ਫਾਈਨਲ ਪਲਾਨ ਡਰਾਫਟ ਮੁਤਾਬਿਕ ਉਹਨਾਂ ਦੇ ਪੱਧਰ ‘ਤੇ ਲਾਗੂ ਕਰਨ ਯੋਗ ਗਤੀਵਿਧੀਆਂ ਲਈ ਆਉਂਦੇ ਮਹੀਨਿਆਂ ਵਿੱਚ ਸਕੀਮ ਮੈਨੂਅਲ ਦੀਆਂ ਹਦਾਇਤਾਂ ਅਤੇ ਉਸ ਵਿੱਚ ਦਿੱਤੇ ਕੈਲੰਡਰ ਅਤੇ ਵਿੱਤੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਜਾਰੀ ਗਾਈਡ ਲਾਈਨਜ਼ ਮੁਤਾਬਿਕ ਬਣਦੇ ਪੁੱਖਤਾ ਕਦਮ ਚੁੱਕਣ ਬਾਰੇ ਆਦੇਸ਼ ਦਿੱਤੇ l