District administration launches 24-hour helpline numbers to solve every problem of district residen
Publish Date : 27/03/2020

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹਾ ਵਾਸੀਆਂ ਦੀ ਹਰ ਸਮੱਸਿਆ ਦੇ ਹੱਲ਼ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 24 ਘੰਟੇ ਹੈੱਲਪਲਾਈਨ ਨੰਬਰ ਸ਼ੁਰੂ
ਦਿਵਿਆਂਗਜਨਾਂ ਲਈ ਵੀ ਸ਼ੂਰੂ ਕੀਤਾ ਗਿਆ ਵਿਸ਼ੇਸ ਹੈੱਲਪਲਾਈਨ ਨੰਬਰ
ਤਰਨ ਤਾਰਨ, 27 ਮਾਰਚ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਇਸ ਕਠਿਨ ਸਮੇਂ ਵਿੱਚ ਜ਼ਿਲ੍ਹਾ ਵਾਸੀਆਂ ਨੂੰ ਘਰ ਤੋਂ ਬਾਹਰ ਨਾ ਆਉਣ ਦੀ ਅਪੀਲ ਕਰਦਿਆਂ ਕਿਹਾ ਤੁਸੀਂ ਆਪਣੇ ਘਰਾਂ ਵਿੱਚ ਸੁਰੱਖਿਅਤ ਰਹੋ, ਅਸੀਂ ਤੁਹਾਢੀ ਸੇਵਾ ਲਈ ਘਰੋਂ ਬਾਹਰ ਹਾਂ।ਉਹਨਾਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਦੀ ਹਰ ਸਮੱਸਿਆ ਦੇ ਹੱਲ਼ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 24 ਘੰਟੇ ਹੈੱਲਪਲਾਈਨ ਨੰਬਰ ਸ਼ੁਰੂ ਕੀਤੇ ਗਏ ਹਨ।
ਜੇਕਰ ਕਿਸੇ ਨੰੁ ਕੋਈ ਸਮੱਸਿਆ ਆਉਂਦੀ ਹੈ ਤਾਂ ਹੇਠ ਲਿਖੇ ਕੰਟਰੋੋਲ ਰੂਮ ਨੰਬਰਾਂ ‘ਤੇ 24 ਘੰਟੇ ਸੰਪਰਕ ਕੀਤਾ ਜਾ ਸਕਦਾ ਹੈ।ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਸ਼ੁਰੂ ਕੀਤੇ ਗਏ ਜ਼ਿਲ੍ਹਾ ਪੱਧਰੀ ਕੰਟਰੋਲ ਨੰਬਰ’ਤੇ ਮਿਤੀ 23 ਮਾਰਚ ਤੋਂ 27 ਮਾਰਚ ਸ਼ਾਮ 5 ਵਜੇ ਤੱਕ ਲੱਗਭੱਗ 829 ਕਾਲਾਂ ਆਈਆਂ ਸਨ, ਜਿੰਨ੍ਹਾਂ ਦੇੇ ਤੁਰੰਤ ਨਿਪਟਾਰੇ ਲਈ ਸਬੰਧਿਤ ਅਧਿਕਾਰੀਆਂ ਨੂੰ ਸੂਚਿਤ ਕਰਕੇ ਲੋੜੀਂਦੀ ਰਾਹਤ ਪਹੁੰਚਾਈ ਗਈ ਹੈ।
ਜ਼ਿਲ੍ਹਾ ਪ੍ਰਸ਼ਾਸਨ ਦਾ ਹੈੱਲਪ ਲਾਈਨ ਨੰਬਰ 01852-224115 ਅਤੇ 01852 222181, ਸਿਹਤ ਵਿਭਾਗ ਦਾ ਹੈੱਲਪਲਾਈਨ ਨੰਬਰ 01852-385115, ਪਲਿਸ ਵਿਭਾਗ ਦੇ ਹੈੱਲਪਲਾਈਨ ਨੰਬਰ 01852-226550, 77197-16223 ਤੇ 77197-16229, ਇਸ ਤੋਂ ਇਲਾਵਾ ਦੁੱਧ ਦੀ ਸਪਲਾਈ ਲਈ, ਸਹਾਇਕ ਕਮਿਸ਼ਨਰ ਫੂਡ (ਸ਼ਹਿਰੀ ਖੇਤਰ) 98146-68700, ਏ. ਐੱਸ. ਐੱਫ਼. ਓ. (ਸ਼ਹਿਰੀ ਖੇਤਰ) 84270-03935 ਅਤੇ ਡਿਪਟੀ ਡਾਇਰੈਕਟਰ ਡੇਅਰੀ (ਦਿਹਾਤੀ ਖੇਤਰ) 81465-53318, ਫਲ ਅਤੇ ਸਬਜ਼ੀਆਂ ਲਈ ਸੈਕਟਰੀ ਮਾਰਕੀਟ ਕਮੇਟੀ ਤਰਨ ਤਾਰਨ ਰਕੇਸ਼ ਕੁਮਾਰ 98724-90977, ਭਿੱਖੀਵਿੰਡ, ਜਸਮੇਲ ਸਿੰਘ, 83607-09735, ਝਬਾਲ, ਸਤਨਾਮ ਸਿੰਘ 94634-46261, ਹਰੀਕੇ , ਅਮਰਦੀਪ ਸਿੰਘ 70095-42156, ਖਡੂਰ ਸਾਹਿਬ, ਹਰਪਿੰਦਰ ਸਿੰਘ 98888-02680, ਖੇਮਕਰਨ, ਅਮਰਦੀਪ ਸਿੰਘ 70095-42156, ਨੌਸ਼ਹਿਰਾ ਪੰਨੂਆਂ, ਰਾਜਪਾਲ ਸਿੰਘ 98728-02272, ਪੱਟੀ ਰਾਜਪਾਲ ਸਿੰਘ 98728-02272, ਕਰਿਆਨਾ ਲਈ ਡੀ. ਐੱਫ. ਐੱਸ. ਸੀ. ਦਫ਼ਤਰ 01852-223738/39 ਅਤੇ ਏ. ਐੱਫ਼ ਐੱਸ. ਓ. ਤਰਨ ਤਾਰਨ ਨਵਦੀਪ ਸਿੰਘ 98157-84884, ਏ. ਐੱਫ਼ ਐੱਸ. ਓ. ਖਡੂਰ ਸਾਹਿਬ ਕਵਲਜੀਤ ਸਿੰਘ 85690-00083, ਏ. ਐੱਫ਼ ਐੱਸ. ਓ. ਪੱਟੀ ਅਮਨਦੀਪ ਸਿੰਘ 98145-49033, ਏ. ਐੱਫ਼ ਐੱਸ. ਓ. ਭਿੱਖੀਵਿੰਡ ਵਿਪਨ ਸ਼ਰਮਾ 98772-31744 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦਿਵਿਆਂਗਜਨਾਂ ਲਈ ਵੀ ਵਿਸ਼ੇਸ ਹੈੱਲਪਲਾਈਨ ਨੰਬਰ ਸ਼ੂਰੂ ਕੀਤਾ ਗਿਆ ਹੈ। ਜ਼ਿਲ੍ਹੇ ਦਾ ਕੋਈ ਵੀ ਦਿਵਿਆਂਗਜਨ ਆਪਣੀ ਕਿਸੇ ਵੀ ਮੁਸ਼ਕਿਲ ਦੇ ਹੱਲ ਲਈ ਮਨਮੀਤ ਸਿੰਘ 94633-33264 ਅਤੇ ਅਰਵਿੰਦਰ ਸਿੰਘ 90417-19928 ਨਾਲ ਮੋਬਾਇਲ ਨੰਬਰ ‘ਤੇ ਸੰਪਰਕ ਕਰ ਸਕਦਾ ਹੈ।
ਇਸ ਤੋਂ ਸਬ-ਡਵੀਜ਼ਨ ਪੱਧਰ ‘ਤੇ ਵੀ ਹੈੱਲਪਲਾਈਨ ਨੰਬਰ ਸ਼ੂਰੂ ਕੀਤੇ ਗਏ ਹਨ।ਸਬ-ਡਵੀਜ਼ਨ ਤਰਨ ਤਾਰਨ ਲਈ 01852-222555, ਸਬ-ਡਵੀਜ਼ਨ ਪੱਟੀ ਤੇ ਭਿੱਖਵਿੰਡ 01851-244990 ਅਤੇ ਸਬ-ਡਵੀਜ਼ਨ ਖਡੂਰ ਸਾਹਿਬ ਲਈ 01859-237358 ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
—————