District and Sessions Judge Tarn Taran organized a medical camp at Sub Jail Patti.
Publish Date : 09/06/2023
ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਤਰਨ ਤਾਰਨ, ਵੱਲੋਂ ਸਬ ਜੇਲ੍ਹ ਪੱਟੀ ਵਿਖੇ ਮੈਡੀਕਲ ਕੈਂਪ ਦਾ ਆਯੋਜਨ ਕਰਵਾਇਆ ਗਿਆ।
ਤਰਨ ਤਾਰਨ, : 08 ਜੂਨ
ਸ਼੍ਰੀਮਤੀ ਪ੍ਰਿਆ ਸੂਦ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ, ਦੇ ਨਾਲ ਸ਼੍ਰੀਮਤੀ ਪ੍ਰਤਿਮਾ ਅਰੋੜਾ, ਚੀਫ ਜੁਡੀਸ਼ੀਅਲ ਮੈਜੀਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਅਤੇ ਸ਼੍ਰੀਮਤੀ ਸ਼ਿਲਪਾ, ਚੀਫ ਜੁਡੀਸ਼ੀਅਲ ਮੈਜੀਸਟ੍ਰੇਟ, ਤਰਨ ਤਾਰਨ ਵੱਲੋਂ ਸਬ ਜੇਲ੍ਹ ਪੱਟੀ ਵਿਖੇ ਮਿਤੀ 15.05.2023 ਨੂੰ ਦੌਰਾ ਕੀਤਾ ਗਿਆ। ਜਿਸ ਵਿੱਚ ਮਾਨਯੋਗ ਸੈਸ਼ਨਜ਼ ਜੱਜ ਸਾਹਿਬ ਦੇ ਸਬ ਜੇਲ੍ਹ ਪੱਟੀ ਦਾ ਦੌਰਾ ਕਰਦੇ ਸਮੇਂ ਇਹ ਦੇਖਿਆ ਕਿ ਜੇਲ੍ਹ ਵਿੱਚ ਮੈਡੀਕਲ ਕੈਂਪ ਦੀ ਬਹੁਤ ਜ਼ਰੂਰਤ ਹੈ। ਇਸ ਲਈ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ ਵੱਲੋਂ ਸਿਵਲ ਸਰਜਨ, ਤਰਨ ਤਾਰਨ ਨੂੰ ਨਿਰਦੇਸ਼ ਦਿੱਤੇ ਗਏ ਕਿ ਸਬ ਜੇਲ੍ਹ ਪੱਟੀ ਵਿੱਚ ਮੈਡੀਕਲ ਕੈਂਪ ਲਗਾਇਆ ਜਾਵੇ। ਇਸ ਲਈ ਸਬ ਜੇਲ੍ਹ ਪੱਟੀ ਵਿੱਚ ਸਿਵਲ ਸਰਜਨ, ਤਰਨ ਤਾਰਨ ਵੱਲੋਂ ਮੈਂਡੀਕਲ ਕੈਂਪ ਲਈ ਟੀਮ ਭੇਜ ਕਿ ਮੈਂਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੈਡੀਕਲ ਕੈਂਪ ਵਿੱਚ ਡਾ. ਮਨਦੀਪ ਸਿੰਘ (ਡੈਂਟਲ), ਮੈਡੀਕਲ ਅਫ਼ਸਰ ਆਰਥੋ, ਡਾ. ਅਮਨਦੀਪ ਸਿੰਘ, ਮੈਡੀਕਲ ਅਫ਼ਸਰ ਮੈਡੀਸਨ, ਡਾ. ਪੰਕਜ ਅਰੋੜਾ, ਮੈਡੀਕਲ ਅਫ਼ਸਰ (ਡੈਂਟਲ), ਡਾ. ਗੁਰਿੰਦਰਬੀਰ ਸਿੰਘ, ਮੈਡੀਕਲ ਅਫ਼ਸਰ ਮਨੋਰੋਗ, ਡਾ. ਅੰਮ੍ਰਿਤਪਾਲ ਸਿੰਘ, ਮੈਡੀਕਲ ਅਫ਼ਸਰ, ਜੀ ਨੇ ਜੇਲ੍ਹ ਵਿੱਚ ਹਵਾਲਾਤੀਆਂ ਅਤੇ ਕੈਦੀਆਂ ਦਾ ਡਾਕਟਰੀ ਮੁਆਨਾ ਕੀਤਾ ਅਤੇ ਉਹਨਾਂ ਨੂੰ ਦਵਾਈ ਦਿੱਤੀ। ਇਸ ਮੌਕੇ ਜੇਲ੍ਹ ਵੱਲੋਂ ਸ਼੍ਰੀ ਜਤਿੰਦਰ ਪਾਲ ਸਿੰਘ, ਵਧੀਕ ਸੁਪਰਡੈਂਟ, ਸਬ ਜੇਲ੍ਹ ਪੱਟੀ, ਅਤੇ ਉੱਥੋਂ ਦਾ ਸਟਾਫ ਹਾਜ਼ਰ ਸਨ। ਇਸ ਮੈਡੀਕਲ ਕੈਂਪ ਵਿੱਚ 156 ਕੈਦੀਆਂ ਅਤੇ ਹਵਾਲਾਤੀਆਂ ਦਾ ਚੈੱਕਅੱਪ ਕੀਤਾ ਗਿਆ। ਮੌਕੇ ਤੇ ਬਿਮਾਰੀਆਂ ਦੇ ਇਲਾਜ ਲਈ ਟੈਸਟ ਕੀਤੇ ਗਏ ਅਤੇ ਦਵਾਈਆਂ ਦਿੱਤੀਆਂ ਗਈਆਂ।
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਦੇ ਦਫ਼ਤਰ ਵਿਖੇ ਮਿਲਣ ਜਾਂ ਜਾਣਕਾਰੀ ਵਾਸਤੇ ਜ਼ਿਲ੍ਹਾ ਕਚਹਿਰੀ, ਤਰਨ ਤਾਰਨ ਵਿਖੇ ਦਫ਼ਤਰ ਦੇ ਸਮੇਂ ਵਿੱਚ ਆ ਕੇ ਮਿਲਿਆ ਜਾ ਸਕਦਾ ਹੈ ਅਤੇ ਵਧੇਰੇ ਜਾਣਕਾਰੀ ਵਾਸਤੇ ਟੋਲ ਫ੍ਰੀ ਨੰ. 1968 ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਦੇ ਨੰਬਰ 01852-223291 ਤੋਂ ਜਾਣਕਾਰੀ ਲਈ ਜਾ ਸਕਦੀ ਹੈ।