District Bureau of Employment and Enterprise, Tarn Taran office block on 09 December A placement camp will be organized at Development and Panchayat Officer, Gandiwind
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਵੱਲੋ 09 ਦਸੰਬਰ ਨੂੰ ਦਫ਼ਤਰ ਬਲਾਕ
ਵਿਕਾਸ ਤੇ ਪੰਚਾਇਤ ਅਫ਼ਸਰ, ਗੰਡੀਵਿੰਡ ਵਿਖੇ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ
ਤਰਨ ਤਾਰਨ, 07 ਦਸੰਬਰ :
ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਤਰਨ ਤਾਰਨ ਸ੍ਰੀ ਰਵਿੰਦਰਪਾਲ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਬਲਾਕ ਪੱਧਰ ਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਵੱਲੋਂ ਪਲੇਸਮੈਂਟ ਕੈਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਪਲੇਸਮੈਂਟ ਕੈਂਪ 02 ਦਸੰਬਰ, 2022 ਤੋਂ ਲੜੀਵਾਰ ਲਗਾਏ ਜਾ ਰਹੇ ਹਨ। ਇਸੇ ਲੜੀ ਦੇ ਤਹਿਤ 09 ਦਸੰਬਰ, 2022 ਨੂੰ ਦਫ਼ਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਗੰਡੀਵਿੰਡ ਵਿਖੇ ਪਲੇਸਮੈਂਟ ਲਗਾਇਆ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਸ਼੍ਰੀ ਪ੍ਰਭਜੋਤ ਸਿੰਘ, ਜ਼ਿਲਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਤਰਨ ਤਾਰਨ ਨੇ ਦੱਸਿਆ ਕਿ ਇਹਨਾਂ ਪਲੇਸਮੈਂਟ ਕੈਪਾਂ ਵਿੱਚ ਸੀ. ਆਈ. ਐੱਸ. ਸਕਿਊਰਿਟੀ ਗਰੁੱਪ, ਏਜ਼ਾਈਲ ਹਰਬਲ ਅਤੇ ਡਾ. ਆਈ. ਟੀ. ਐੱਮ. ਕੰਪਨੀ ਵੱਲੋ ਭਾਗ ਲਿਆ ਜਾਵੇਗਾ। ਇਹਨ੍ਹਾਂ ਕੈਪਾਂ ਦੌਰਾਨ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਤਰਨ ਤਾਰਨ ਵੱਲੋ ਵੱਖ-ਵੱਖ ਸਕਿੱਲ ਕੋਰਸਾ ਜਿਵੇਂ ਕਿ ਡਿਸਟ੍ਰੀਬਿਊਟਰ ਲਾਈਨਮੈਨ, ਜਰਨਲ ਡਿਊਟੀ ਅਸਿਸਟੈਂਟ, ਇਲੈਕਟ੍ਰੀਕਲ ਆਦਿ ਦੀ ਰਜਿਸਟਰੇਸ਼ਨ ਵੀ ਕਰਵਾਈ ਜਾ ਰਹੀ ਹੈ।
ਸ਼੍ਰੀ ਪ੍ਰਭਜੋਤ ਸਿੰਘ, ਜਿਲਾ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਤਰਨ ਤਾਰਨ ਵੱਲੋ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਪਲੇਸਮੈਂਟ ਕੈਪਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ।