Close

District Child Protection Officer visited Goindwal Central Jail

Publish Date : 30/01/2025

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ ਤਰਨ ਤਾਰਨ

ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਵਲੋਂ ਕੇਂਦਰੀ ਜੇਲ ਗੋਇੰਦਵਾਲ ਵਿਖੇ ਕੀਤਾ ਗਿਆ ਦੋਰਾ

ਤਰਨ ਤਾਰਨ 29ਜਨਵਰੀ

ਅੱਜ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਅਤੇ ਜੇ.ਜੇ.ਐਕਟ 2015 ਅਧੀਨ ਬਣੀ ਸ਼੍ਰੀ ਰਾਜੇਸ਼ ਕੁਮਾਰ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਤਰਨ ਤਾਰਨ ਅਧੀਨ ਜੇਲ ਇੰਸਪੈਕਸ਼ਨ ਕਮੇਟੀ ਵਲੋਂ ਕੇਂਦਰੀ ਜੇਲ ਗੋਇੰਦਵਾਲ ਵਿਖੇ ਇੰਸਪੈਕਸ਼ਨ ਕੀਤੀ ਗਈ I

ਇੰਸਪੈਕਸ਼ਨ ਦੋਰਾਨ ਜੇਲ ਵਿੱਚ ਕੈਦੀਆਂ ਨਾਲ ਗਲਬਾਤ ਕੀਤੀ ਅਤੇ ਇਹ ਵੀ ਪੜਤਾਲ ਕੀਤੀ ਗਈ ਕਿ ਜੇਲ ਵਿੱਚ ਕੋਈ 18 ਸਾਲ ਦੀ ਉਮਰ ਤੋਂ ਘਟ ਉਮਰ ਦਾ ਕੋਈ ਬੱਚਾ ਤਾਂ ਨਹੀ ਹੈ I ਸ਼੍ਰੀ ਰਾਜੇਸ਼ ਕੁਮਾਰ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਵਲੋਂ ਬੰਦ ਕੈਦੀਆਂ ਨੂੰ ਮਿਸ਼ਨ ਵਾਤਸਲ ਅਧੀਨ ਚੱਲ ਰਹੀ ਸਪੋਸਰਸ਼ਿਪ ਸਕੀਮ ਅਧੀਨ ਦਿੱਤੀ ਜਾਣ ਵਾਲੀ 4000 ਰੁਪਏ ਦੀ ਵਿਤੀ ਸਹਾਇਤਾ ਬਾਰੇ ਜਾਣਕਾਰੀ ਦਿਤੀ ਗਈ ਤਾਂ ਜੋ ਕੈਦੀ ਇਸ ਜੇਲ ਵਿੱਚ ਬੰਦ ਹਨ ਜਿਨ੍ਹਾ ਦੇ ਘਰ ਵਿੱਚ ਉਨ੍ਹਾਂ ਤੋਂ ਇਲਾਵਾ ਕਮਾਉਣ ਵਾਲਾ ਕੋਈ ਹੋਰ ਨਹੀ ਸੀ ਤਾਂ ਉਨ੍ਹਾਂ ਦੇ ਬੱਚਿਆਂ ਦੀ ਸਿਖਿਆ ਅਤੇ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

 ਕੇਂਦਰੀ ਜੇਲ ਦੇ ਜੇਲ ਸੁਪਰਡੰਟ ਸ.ਕੁਲਵਿੰਦਰ ਸਿੰਘ ਨੂੰ ਵੀ ਦੱਸਿਆ ਗਿਆ ਕਿ ਜੋ ਕੈਦੀ ਦੂਜੇ ਰਾਜ ਤੋਂ ਸਬੰਧਤ ਹਨ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਉਨ੍ਹਾ ਦੇ ਰਾਜ ਵਿੱਚ ਇਸ ਸਕੀਮ ਦਾ ਲਾਭ ਦੇਣ ਲਈ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਦਫਤਰ ਵਲੋਂ ਤਾਲਮੇਲ ਕੀਤਾ ਜਾਵੇਗਾ ਅਤੇ ਪੜਤਾਲ ਉਪਰੰਤ ਯੋਗ ਪਰਿਵਾਰਾਂ ਨੂੰ ਉਨ੍ਹਾਂ ਦੇ ਜਿਲ੍ਹੇ ਦੀ ਜਿਲ੍ਹਾ ਬਾਲ ਸੁਰੱਖਿਆ ਯੂਨਿਟਾਂ ਰਾਹੀ ਲਾਭ ਦਿਤਾ ਜਾਵੇਗਾ I ਜੇਲ ਇੰਸਪੈਕਸ਼ਨ ਦੋਰਾਨ ਕੋਈ ਜੁਵੈਨਾਇਲ ਨਹੀ ਮਿਲੀਆਂ I ਜੇਲ ਇੰਸਪੈਕਸ਼ਨ ਦੋਰਾਨ ਜੇਲ ਸੁਪਰਡੰਟ ਸ.ਕੁਲਵਿੰਦਰ ਸਿੰਘ, ਸ਼੍ਰੀ ਸੂਖਮਜੀਤ ਸਿੰਘ ਬਾਲ ਸੁਰੱਖਿਆ ਅਫ਼ਸਰ, ਨੇਹਾ ਨਯੀਰ ਲੀਗਲ ਅਫਸਰ, ਪ੍ਰਦੀਪ ਕੁਮਾਰ ਕੌਂਸਲਰ, ਅਤੇ ਸ਼੍ਰੀ ਕਮਲਜੀਤ ਸਿੰਘ ਮੈਡੀਕਲ ਅਫ਼ਸਰ ਮੋਜੂਦ ਸਨ I