District Education Officer Elementary Tarn Taran conducts surprise inspection of various schools in the district

ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤਰਨਤਾਰਨ ਨੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ ਚੱਲ ਰਹੇ ਕੰਮਾਂ ਦਾ ਅਚਨਚੇਤ ਨਿਰੀਖਣ
ਨਾਬਾਰਡ 25, ਨਾਬਾਰਡ 26, ਸਮੱਗਰਾ ਅਧੀਨ ਜਾਰੀ ਗ੍ਰਾਂਟਾਂ ਨੂੰ ਨਿਯਮਾਂ ਅਨੁਸਾਰ ਵਰਤਣ ਦੀ ਕੀਤੀ ਹਦਾਇਤ
ਤਰਨਤਾਰਨ, 21 ਮਈ :
ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਦੇ ਹਰ ਬੱਚੇ ਤੱਕ ਉੱਚ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਹਿੱਤ ਵੱਖ-ਵੱਖ ਪ੍ਰੋਜੈਕਟ ਚਲਾਏ ਜਾ ਰਹੇ ਹਨ। ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਵੱਲੋਂ ਇਹਨਾਂ ਪ੍ਰੋਜੈਕਟਾਂ ਅਧੀਨ ਸੂਬੇ ਦੇ ਸਮੂਹ ਸਿੱਖਿਆ ਅਧਿਕਾਰੀਆਂ ਨਾਲ ਵਰਚੂਅਲ ਕਾਨਫਰੰਸ ਜਰੀਏ ਜ਼ਿਲ੍ਹਾ ਵਾਰ ਸਮੀਖਿਆ ਕੀਤੀ।
ਵਰਚੂਅਲ ਕਾਨਫਰੰਸ ਦੌਰਾਨ ਜ਼ਿਕਰ ਹੋਏ ਸਕੂਲਾਂ ਦਾ ਜਾਇਜ਼ਾ ਲੈਣ ਦੇ ਉਦੇਸ਼ ਨਾਲ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ, ਸ਼੍ਰੀ ਰਾਜੇਸ਼ ਕੁਮਾਰ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ ਅਚਨਚੇਤ ਨਿਰੀਖਣ ਕੀਤੀ ਗਿਆ, ਜਿਸ ਤਹਿਤ ਸ਼੍ਰੀ ਰਾਜੇਸ਼ ਕੁਮਾਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਸੈਂਟਰ ਸਕੂਲ ਸਰਹਾਲੀ ਕਲਾਂ ਲੜਕੇ, ਸਰਕਾਰੀ ਪ੍ਰਾਇਮਰੀ ਸਕੂਲ ਸਰਹਾਲੀ ਕਲਾਂ ਲੜਕੀਆਂ, ਸਰਕਾਰੀ ਪ੍ਰਾਇਮਰੀ ਸਕੂਲ ਕੋਟ ਦਾਤਾ, ਸਰਕਾਰੀ ਪ੍ਰਾਇਮਰੀ ਸਕੂਲ ਸੁਹਾਵਾ, ਸਰਕਾਰੀ ਮਿਡਲ ਸਕੂਲ ਸਰਹਾਲੀ ਕਲਾਂ ਆਦਿ ਸਕੂਲਾਂ ਵਿਖੇ ਪ੍ਰੇਰਨਾਦਾਇਕ ਵਿਜ਼ਟ ਕੀਤੀ ਗਈ।
ਇਸ ਵਿਜਟ ਦੇ ਦੌਰਾਨ ਉਨ੍ਹਾਂ ਵੱਲੋ ਨਾਬਾਰਡ 25, ਨਾਬਾਰਡ 26 ਅਤੇ ਸਮੱਗਰਾ ਅਧੀਨ ਆਏ ਐਡੀਸ਼ਨਲ ਕਲਾਸਰੂਮ ਅਤੇ ਵਿਭਾਗ ਵੱਲੋਂ ਭੇਜੀਆਂ ਹੋਰ ਗ੍ਰਾਂਟਾਂ ਦੀ ਵਰਤੋਂ ਬਾਰੇ ਸਕੂਲ ਮੁਖੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਪੈਡਿੰਗ ਕੰਮਾਂ ਨੂੰ ਵਿਭਾਗੀ ਹਦਾਇਤਾਂ ਅਨੁਸਾਰ ਜਲਦ ਪੂਰਾ ਕਰਨ ਲਈ ਕਿਹਾ।ਇਸ ਤੋਂ ਇਲਾਵਾ ਉਹਨਾਂ ਵੱਲੋਂ ਦਾਖ਼ਲਾ ਮੁਹਿੰਮ 2021 “ਈਚ ਵੰਨ ਬਰਿੰਗ ਵੰਨ” ਸਮਾਰਟ ਸਕੂਲ ਮੁਹਿੰਮ, ਸੋਹਣੇ ਸਕੂਲ ਸੋਹਣਾ ਫਰਨੀਚਰ, ਆਨਲਾਈਨ ਸਿੱਖਿਆ ਸਬੰਧੀ ਸਕੂਲ ਮੁਖੀਆਂ ਅਤੇ ਸਟਾਫ਼ ਨਾਲ ਗੱਲਬਾਤ ਕੀਤੀ ਗਈ ਅਤੇ ਸਕੂਲ ਦੀ ਦਿੱਖ ਨੂੰ ਸ਼ਾਨਦਾਰ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ।