District Education Officer Elementary visits various schools

ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈੰਟਰੀ ਵੱਲੋਂ ਵੱਖ ਵੱਖ ਸਕੂਲਾਂ ਦਾ ਦੌਰਾ
ਵਿਦਿਆਰਥੀਆਂ ਨੂੰ ਕਿਤਾਬਾਂ ਪੜ੍ਹਨ ਲਈ ਕੀਤਾ ਪ੍ਰੇਰਿਤ
ਤਰਨ ਤਾਰਨ 31 ਮਈ :
ਕਿਤਾਬਾਂ ਸਾਡੀਆਂ ਸੱਚੀਆਂ ਮਿੱਤਰ ਹਨ ਅਤੇ ਸਾਡੇ ਜੀਵਨ ਦਾ ਸਹੀ ਮਾਰਗ ਦਰਸ਼ਨ ਕਰਦੀਆਂ ਹਨ । ਇੱਕ ਕਿਤਾਬ ਹੀ ਇਨਸਾਨ ਦੇ ਜੀਵਨ ਦਾ ਸਹੀ ਕਾਇਆ ਕਲਪ ਕਰ ਸਕਦੀ ਹੈ ।” ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ ਸ੍ਰ ਜਗਵਿੰਦਰ ਸਿੰਘ ਨੇ ਵੱਖ ਵੱਖ ਸਕੂਲਾਂ ਵਿਚ ਕਿਤਾਬਾਂ ਦੇ ਸਟਾਲ ਵਿਜ਼ਿਟ ਕਰਨ ਤੇ ਕੀਤੇ ।
ਉਹਨਾਂ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਤਰਨ ਤਾਰਨ ਨੰਬਰ 1 ਸਕੂਲ ਵਿਖੇ ਲੱਗੇ ਕਿਤਾਬਾਂ ਦੇ ਸਟਾਲ ਦੇਖਣ ਲਈ ਵਿਜ਼ਿਟ ਕੀਤੀ । ਉਹਨਾਂ ਵਿਦਿਆਰਥੀਆਂ ਨੂੰ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਦਿਆਂ ਅਧਿਆਪਕ ਸਹਿਬਾਨ ਨੂੰ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਕਿਤਾਬਾਂ ਜਾਰੀ ਕਰਨ, ਉਹਨਾਂ ਨੇ ਮਾਪਿਆਂ ਅਤੇ ਖੁਦ ਅਧਿਆਪਕ ਸਹਿਬਾਨ ਨੂੰ ਛੁੱਟੀਆਂ ਦੌਰਾਨ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕੀਤਾ ।
ਉਹਨਾਂ ਕਿਹਾ ਕਿ ਕਿਤਾਬ ਦਾ ਇੱਕ ਪੰਨਾ ਸਾਡੇ ਨਾਲ ਕਿਸੇ ਲੇਖਕ ਦੇ ਕਈ ਸਾਲਾਂ ਦੇ ਤਜ਼ਰਬੇ ਨੂੰ ਵੰਡਦਾ ਹੈ । ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਇਸ ਸਮੇਂ ਮੋਬਾਇਲ ਨਾਲੋ ਮੋਹ ਤੋੜ ਕੇ ਕਿਤਾਬਾਂ ਨਾਲ ਮੋਹ ਪਾਉਣ ਦੀ ਜਰੂਰਤ ਹੈ ।
ਇਸ ਮੌਕੇ ਉਹਨਾਂ ਨਾਲ ਸੀਐੱਚਟੀ ਰਣਜੀਤ ਕੌਰ ਅਤੇ ਕੰਵਰਦੀਪ ਸਿੰਘ ਢਿਲੋਂ ਵੀ ਹਾਜਰ ਸਨ ।