Close

District Education Officer H.T and C. H. T. 100 percent promotions made.

Publish Date : 06/06/2022
1

ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫਸਰ , ਤਰਨ ਤਾਰਨ

ਜਿਲ੍ਹਾ ਸਿੱਖਿਆ ਅਫਸਰ ਨੇ ਐੱਚ. ਟੀ ਅਤੇ ਸੀ. ਐੱਚ. ਟੀ. ਦੀਆਂ ਕੀਤੀਆਂ 100 ਪ੍ਰਤੀਸ਼ਤ ਤਰੱਕੀਆਂ।

ਤਰਨ ਤਾਰਨ, 02 ਜੂਨ :

ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਮੰਤਰੀ ਸ਼੍ਰੀ ਮੀਤ ਹੇਅਰ ਦੀਆਂ ਸਮੁੱਚੀਆਂ ਤਰੱਕੀਆਂ ਦੇ ਨਿਰਦੇਸ਼ਾ ਅਤੇ ਬੀ. ਐੱਡ ਅਧਿਆਪਕ ਫਰੰਟ ਸਮੇਤ ਜਿਲ੍ਹਾ ਤਰਨ ਤਾਰਨ ਦੀਆਂ ਸਮੂਹ ਜਥੇਬੰਦੀਆਂ ਦੀਆਂ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਜਿਲ੍ਹਾ ਸਿੱਖਿਆ ਅਫਸਰ ਸ਼੍ਰੀ ਜਗਵਿੰਦਰ ਸਿੰਘ ਲਹਿਰੀ ਨੇ ਜਿਲ੍ਹੇ ਦੀਆਂ 75 ਪ੍ਰਤੀਸ਼ਤ ਕੋਟੇ ਦੀਆਂ ਬਾਕੀ ਰਹਿੰਦੀਆਂ ਚਾਰ ਮੁੱਖ ਅਧਿਆਪਕਾ ਦੀਆਂ ਪੋਸਟਾ ਤੇ ਵਿਕਰਮਜੀਤ ਸਿੰਘ, ਪੰਕਜ ਸੂਦ, ਗੁਰਵੇਲ ਸਿੰਘ, ਪ੍ਰਭਜੋਤ ਕੌਰ ਅਤੇ ਇੱਕ ਸੈਂਟਰ ਮੁੱਖ ਅਧਿਆਪਕ ਦੀ ਪੋਸਟ ਤੇ ਪ੍ਰਮਜੀਤ ਕੌਰ ਨੂੰ ਤਰੱਕੀ ਦਿੰਦਿਆਂ ਹੋਏ 100 ਪ੍ਰਤੀਸ਼ਤ ਤਰੱਕੀਆਂ ਮੁਕੱਮਲ ਕਰਕੇ ਇੱਕ ਮੀਲਪੱਥਰ ਕਾਇਮ ਕਰ ਦਿੱਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਸਿੱਖਿਆ ਅਫਸਰ ਸ਼੍ਰੀ ਜਗਵਿੰਦਰ ਸਿੰਘ ਲਹਿਰੀ ਨੇ ਦੱਸਿਆ ਕੇ ਅੱਜ ਤਰਨ ਤਾਰਨ ਜਿਲ੍ਹੇ ਦੀਆਂ ਬਾਕੀ ਰਹਿੰਦੀਆਂ ਤਰੱਕੀਆਂ ਮੁੱਕਮਲ ਕਰਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ।
ਇਸ ਮੌਕੇ ਤੇ ਬੀ.ਐੱਡ ਅਧਿਆਪਕ ਫਰੰਟ ਜਿਲ੍ਹਾ ਪ੍ਰਧਾਨ ਪ੍ਰਭਜੋਤ ਸਿੰਘ ਗੋਹਲਵੜ, ਈ.ਟੀ.ਯੁ. ਦੇ ਜਿਲ੍ਹਾ ਸਕੱਤਰ ਸ੍ਰੀ ਸੁਖਵਿੰਦਰ ਸਿੰਘ ਧਾਮੀ, ਸਾਝੇ ਅਧਿਆਪਕ ਮੋਰਚੇ ਤੋਂ ਨਛੱਤਰ ਸਿੰਘ, ਜਿਲ੍ਹਾ ਪ੍ਰਧਾਨ ਬਲਜੀਤ ਸਿੰਘ ਟਾਮ, ਅਮਰਜੀਤ ਸਿੰਘ ਬਾਕੀਪੁਰ ਆਦਿ ਨੇ ਦੱਸਿਆ ਕਿ ਜਿਲ੍ਹੇ ਸਿੱਖਿਆ ਅਫਸਰ ਨੂੰ ਸਮੂਹ ਜਿਲ੍ਹੇ ਦੀਆਂ ਜਥੇਬੰਦੀਆਂ ਨੇ ਬੇਨਤੀ ਕੀਤੀ ਸੀ ਕੇ ਸਮਾਂ ਰਹਿੰਦਿਆਂ ਮੁੱਖ ਅਧਿਆਪਕ ਅਤੇ ਸੈਂਟਰ ਮੁੱਖ ਅਧਿਆਪਕ ਦੀ ਸਾਰੀਆਂ ਤਰੱਕੀਆਂ ਕਰ ਦਿੱਤੀਆਂ ਜਾਂ ਜਿਸ ਨੂੰ ਉਹਨਾਂ ਨੇ ਪ੍ਰਵਾਨ ਕਰਦਿਆਂ ਅੱਜ ਬਾਕੀ ਰਹਿੰਦੀਆਂ ਤਰੱਕੀਆਂ ਵੀ ਕਰ ਦਿੱਤੀਆਂ ਹਨ ਜਿਸ ਲਈ ਅਸੀਂ ਉਨ੍ਹਾਂ ਦੇ ਬਹੁਤ ਧੰਨਵਾਦੀ ਹਾਂ।

ਇਸ ਮੌਕੇ ਉੱਪ ਜਿਲ੍ਹਾ ਸਿੱਖਿਆ ਅਫਸਰ ਸ਼੍ਰੀ ਪਰਮਜੀਤ ਸਿੰਘ ਗਿੱਲ, ਸੈਕਸ਼ਨ ਕਮੇਟੀ ਮੈਂਬਰ ਬੀ. ਈ. ਈ. ਓ. ਚੋਹਲਾ ਸਾਹਿਬ ਸ਼੍ਰੀ ਜਸਵਿੰਦਰ ਸਿੰਘ, ਡੀ.ਈ.ਓ ਨੂਰਦੀ ਸ਼੍ਰੀ ਹਰਜਿੰਦਰਪ੍ਰੀਤ ਸਿੰਘ, ਜੁਨੀਅਰ ਸਹਾਇਕ ਸ਼੍ਰੀਮਤੀ ਰੀਨਾ ਦਫਤਰੀ ਅਮਲਾ ਐੱਚ ਟੀ ਰਵਿੰਦਰ ਸਿੰਘ, ਬਲਾਕ ਪ੍ਰਧਾਨ ਗੁਰਸੇਵਕ ਸਿੰਘ ਪੱਟੀ,ਐੱਚ ਟੀ ਪ੍ਰਮਜੀਤ ਕੌਰ ਵਿਕਰਮਜੀਤ ਸਿੰਘ , ਪੰਕਜ ਸੂਦ, ਗੁਰਵੇਲ ਸਿੰਘ, ਪ੍ਰਭਜੋਤ ਕੌਰ, ਐੱਚ ਟੀ ਜਗਜੀਤ ਸਿੰਘ, ਜਤਿੰਦਰ ਸਿੰਘ, ਪਲਵਿੰਦਰ ਸਿੰਘ ਅਦਿ ਅਧਿਆਪਕ ਹਾਜਰ ਸਨ।