Close

District Election Officer reviews the ongoing work of Municipal Council Patti and Nagar Panchayat Bhikhiwind.

Publish Date : 17/12/2020
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜਿਲ੍ਹਾ ਚੋਣ ਅਫਸਰ ਵੱਲੋਂ ਨਗਰ ਕੌਂਸਲ ਪੱਟੀ ਅਤੇ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਹੋਣ ਵਾਲੀਆਂ ਚੋਣਾਂ ਦੇ ਚੱਲ ਰਹੇ ਕੰਮ ਦੀ ਸਮੀਖਿਆ
ਰਾਜ ਚੋਣ ਕਮਿਸ਼ਨ ਵੱਲੋ ਜਾਰੀ ਨਿਰਦੇਸ਼ਾਂ ਦੀ ਇੰਨ੍ਹ-ਬਿੰਨ੍ਹ ਪਾਲਣਾ ਕਰਨੀ ਯਕੀਨੀ ਬਣਾਉਣ ਲਈ ਸਬੰਧਿਤ ਅਧਿਕਾਰੀਆਂ ਨੂੰ ਕੀਤੀ ਹਦਾਇਤ
ਤਰਨ ਤਾਰਨ, 17 ਦਸੰਬਰ :
ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਆਮ ਚੋਣਾਂ 2021 ਕਰਾਉਣ ਲਈ ਨੋਟੀਫਿਕੇਸ਼ਨ ਜਾਰੀ ਕਰਨ ਉਪਰੰਤ ਚੋਣਾਂ ਦਾ ਕੰਮ ਸ਼ੁਰੂ ਹੋ ਗਿਆ ਹੈ। ਨੋਟੀਫਿਕੇਸ਼ਨ ਅਨੁਸਾਰ ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਦਾ ਕੰਮ ਮਿਤੀ 13 ਫਰਵਰੀ, 2021 ਤੱਕ ਮੁਕੰਮਲ ਕੀਤਾ ਜਾਣਾ ਹੈ। 
ਇਸ ਸਬੰਧ ਵਿੱਚ ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਤਰਨਤਾਰਨ ਦੀ ਪ੍ਰਧਾਨਗੀ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਨਗਰ ਕੌਂਸਲ ਪੱਟੀ ਅਤੇ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਹੋਣ ਵਾਲੀਆਂ ਚੋਣਾਂ ਦੇ ਚੱਲ ਰਹੇ ਕੰਮ ਦੀ ਸਮੀਖਿਆ ਕੀਤੀ ਗਈ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀਮਤੀ ਪਰਮਜੀਤ ਕੌਰ, ਐੱਸ. ਡੀ. ਐੱਮ. ਪੱਟੀ ਸ੍ਰ ਿਰਾਜੇਸ਼ ਸ਼ਰਮਾ, ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਰਜਨੀਸ਼ ਅਰੋੜਾ, ਸਿਵਲ ਸਰਜਨ ਡਾ. ਅਨੂਪ ਕੁਮਾਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰ. ਹਰਿਨੰਦਨ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ  ਵੀ ਹਾਜ਼ਰ ਸਨ। 
ਉਹਨਾਂ ਦੱਸਿਆ ਕਿ ਨਗਰ ਕੌਂਸਲ ਪੱਟੀ ਦੇ ਕੁੱਲ 19 ਵਾਰਡ ਅਤੇ 36 ਬੂਥ ਹਨ। ਨਗਰ ਕੌਂਸਲ ਪੱਟੀ ਦੇ ਕੁੱਲ ਵੋਟਰਾਂ  ਦੀ ਗਿਣਤੀ 30476 ਹੈ (ਜਿਸ ਵਿਚ ਮਰਦ 15691  ਅਤੇ ਔਰਤਾਂ 14785 ਹਨ) ਇਸੇ ਤਰ੍ਹਾਂ ਨਗਰ ਪੰਚਾਇਤ ਭਿੱਖੀਵਿੰਡ ਦੇ ਕੁੱਲ 13 ਵਾਰਡ ਹਨ ਅਤੇ 13 ਬੂਥ ਹਨ। ਨਗਰ ਪੰਚਾਇਤ ਭਿੱਖੀਵਿੰਡ ਦੇ ਕੁੱਲ ਵੋਟਰਾਂ ਦੀ ਗਿਣਤੀ 8945 ਹੈ ( ਜਿਸ ਵਿਚ ਮਰਦ 4737 ਅਤੇ ਔਰਤਾਂ 4208 ਹਨ), ਜਿਸ ਅਨੁਸਾਰ ਇਸ ਵਕਤ ਵੋਟਾਂ ਦੀ ਸੁਧਾਈ ਦਾ ਕੰਮ ਚੱਲ ਰਿਹਾ  ਹੈ। ਜੋ ਕਿ ਮਿਤੀ 09 ਦਸੰਬਰ, 2020 ਤੋਂ ਸ਼ੁਰੂ ਹੋਇਆ ਹੈ। ਜਿਸ ਅਨੁਸਾਰ ਮਿਤੀ 10-12-2020 ਨੂੰ ਡਰਾਫਟ ਪਬਲਿਕੇਸ਼ਨ ਆਫ ਇਲੈਕਟ੍ਰੋਲਰਸ ਸੀ। ਮਿਤੀ 16-12-2020 ਤੱਕ ਦਾਅਵੇ ਅਤੇ ਇਤਰਾਜ਼ ਲਏ ਗਏ ਹਨ। ਮਿਤੀ 23 ਦਸੰਬਰ, 2020 ਕਲੇਮ ਅਤੇ ਡਿਸਪੋਜ਼ਲਾਂ ਦੀ ਮਿਤੀ ਹੈ ਅਤੇ ਫਾਈਨਲ ਪਬਲੀਕੇਸ਼ਨ ਮਿਤੀ 5 ਜਨਵਰੀ, 2021 ਨੂੰ ਕੀਤੀ ਜਾਣੀ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਨਗਰ ਕੌਂਸਲ ਪੱਟੀ ਲਈ ਸਬ ਡਵੀਜਨਲ ਮੈਜਿਸਸਟ੍ਰੇਟ-ਕਮ-ਇਲੈਕਟ੍ਰੋਲਰ ਪੱਟੀ ਹਨ ਅਤੇ ਨਗਰ ਪੰਚਾਇਤ ਭਿੱਖੀਵਿੰਡ ਲਈ ਜਿਲ੍ਹਾ ਪੰਚਾਇਤ ਅਤੇ ਵਿਕਾਸ ਅਫਸਰ-ਕਮ-ਇਲੈਕਟ੍ਰੋਲਰ ਅਫਸਰ ਖੇਮਕਰਨ ਹਨ। 
ਚੋਣਾਂ ਦੇ ਲਈ ਰਾਜ ਚੋਣ ਕਮਿਸ਼ਨ ਤੋਂ ਜਾਰੀ ਹਦਾਇਤਾਂ ਬਾਰੇ ਜਾਣਕਾਰੀ ਅਤੇ ਚੱਲ ਰਹੀ ਚੋਣ ਪ੍ਰਕਿਰਿਆ ਬਾਰੇ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ(ਵਿਕਾਸ)-ਕਮ ਵਧੀਕ ਜਿਲ੍ਹਾ ਚੋਣ ਅਫਸਰ ਵੱਲੋ ਹਾਊਸ ਨੂੰ ਦਿੱਤੀ ਗਈ। ਮਾਨਯੋਗ ਰਾਜ ਚੋਣ ਕਮਿਸ਼ਨ ਵੱਲੋ ਕੋਵਿਡ-19 ਸਬੰਧੀ ਰਾਜ ਸਰਕਾਰ, ਭਾਰਤ ਸਰਕਾਰ ਵੱਲੋ ਜਾਰੀ ਹਦਾਇਤਾਂ ਦੀ ਚੋਣਾਂ ਦੌਰਾਨ ਇੰਨ-ਬਿੰਨ੍ਹ ਪਾਲਣਾ ਕਰਵਾਉਣ ਲਈ ਸਟੈਂਡਡ ਆਪਰੇਸ਼ਨ ਪ੍ਰੋਸੀਜਰ ਜਾਰੀ ਕੀਤਾ ਗਿਆ ਹੈ, ਜਿਸ ਦੀ ਕਾਪੀ ਮਾਨਤਾ ਪ੍ਰਾਪਤ ਪੋਲੀਟੀਕਲ ਪਾਰਟੀਆਂ ਨੂੰ ਵੀ ਕੀਤੀ ਗਈ ਹੈ। 
ਡਿਪਟੀ ਕਮਿਸ਼ਨਰ ਵੱਲੋ ਚੋਣਾਂ ਦੌਰਾਨ ਮਾਨਯੋਗ ਚੋਣ ਰਾਜ ਕਮਿਸ਼ਨ ਵੱਲੋ ਜਾਰੀ ਇਹਨਾਂ ਹਦਾਇਤਾਂ ਨੂੰ ਮੀਟਿੰਗ ਵਿੱਚ ਚੋਣਾਂ ਨਾਲ ਸਬੰਧਤ ਹਾਜ਼ਰ  ਅਧਿਕਾਰੀਆਂ ਨਾਲ ਸਾਂਝਾ ਕੀਤਾ। ਸਿਵਲ ਸਰਜਨ ਤਰਨਤਾਰਨ ਨੂੰ ਇਹ ਹਦਾਇਤ ਕੀਤੀ ਗਈ ਕਿ ਜਾਰੀ ਐਸ. ਓ. ਪੀ ਮੁਤਾਬਿਕ ਕੋਵਿਡ-19 ਦੀਆਂ ਹਦਾਇਤਾਂ ਨੂੰ ਚੋਣਾਂ ਵਿਚ ਪੂਰੇ ਰੂਪ ਲਾਗੂ ਕਰਨ ਲਈ ਲੋੜੀਦੇ ਪ੍ਰਬੰਧ ਕਰ ਲਏ ਜਾਣ। ਇਸ ਤੋਂ ਇਲਾਵਾ ਚੋਣਾਂ ਵਿਚ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਦੇ ਸੁਰੱਖਿਅਤ ਰੱਖ-ਰਖਾਵ, ਸਰੁੱਖਿਆ ਪ੍ਰਬੰਧਾਂ ਲਈ ਰਿਟਰਨਿੰਗ ਅਫਸਰਾਂ  ਅਤੇ ਮੀਟਿੰਗ ਵਿਚ ਹਾਜ਼ਰ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਆਪਣੀ  ਨਿਗਰਾਨ ਹੇਠ ਇਹ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣ। ਜਿਵੇ ਕਿ ਪੂਰੀ ਚੋਣ ਪ੍ਰਕਿਰਿਆ ਵਿਚ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਾਉਣੀ ਲਾਜ਼ਮੀ ਹੈ। ਇਸ ਲਈ ਪੋਲਿੰਗ ਬੂਥਾਂ ਦੀ ਨਿੱਜੀ ਤੌਰ ਤੇ ਜਾਂਚ ਕਰ ਲਈ ਜਾਵੇ । ਇਹ ਦੇਖ ਲਿਆ ਜਾਵੇ ਕਿ ਕੋਵਿਡ-19 ਦੀਆਂ ਹਦਾਇਤਾਂ ਦੀ ਪੂਰੀ ਪਾਲਣਾ ਹੋਵੇ। ਜੇਕਰ ਹੋਰ ਪੋਲਿੰਗ ਬੂਥ ਬਣਾਏ ਜਾਣੇ ਹਨ ਤਾਂ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਮਾਨਯੋਗ ਰਾਜ ਚੋਣ ਕਮਿਸ਼ਨ ਤੋਂ ਪ੍ਰਵਾਨਗੀ ਲਈ ਜਾ ਸਕੇ। 
ਡਿਪਟੀ ਕਮਿਸ਼ਨਰ ਵੱਲੋ ਸਮੂਹ ਅਧਿਕਰੀਆ ਨੂੰ ਇਹ ਹਦਾਇਤ ਕੀਤੀ ਗਈ ਕਿ ਮਾਨਯੋਗ ਰਾਜ ਚੋਣ ਕਮਿਸ਼ਨ ਵੱਲੋ ਜੋ ਵੀ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ, ਉਹਨਾਂ ਦੀ ਇੰਨ੍ਹ-ਬਿੰਨ੍ਹ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਪਬਲਿਕ ਨੂੰ ਕਿਸੇ ਕਿਸਮ ਦੀ ਵੀ ਚੋਣਾਂ ਨਾਲ ਸਬੰਧਤ ਕੰਮ ਵਿਚ ਦਿੱਕਤ ਪੇਸ਼ ਨਾ ਆਵੇ ਤਾਂ ਜੋ ਕਿ ਚੋਣਾਂ ਦਾ ਕੰਮ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹ ਸਕੇ। ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ ਵੱਲੋ ਹਦਾਇਤਾਂ ਜਾਰੀ ਕਰਦੇ ਹੋਏ ਇਹ ਕਿਹਾ ਗਿਆ ਕਿ ਚੋਣਾਂ ਦੇ ਕੰਮਾਂ ਦੀ ਸਮੀਖਿਆ ਲਗਾਤਾਰ ਕੀਤੀ ਜਾਂਦੀ ਰਹੇਗੀ। ਚੋਣਾਂ ਨਾਲ ਸਬੰਧਤ ਜਿੰਮੇਵਾਰ ਅਧਿਕਾਰੀ ਆਪਣੇ ਦਫਤਰ ਵਿਚ ਡਿਊਟੀ ਸਮੇਂ ਹਾਜ਼ਰ ਰਹਿਣਗੇ ਤਾਂ ਜੋ ਚੋਣਾਂ ਦਾ ਕੰਮ ਸੁਚਾਰੂ ਢੰਗ ਨਾਲ ਨੇਪਰੇ ਚੜ੍ਹ ਸਕੇ।