Close

District Employment and Business Bureau, Tarn Taran Launches Online Counseling Facility

Publish Date : 27/04/2020
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
 ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ, ਵਲੋਂ ਆਨ-ਲਾਈਨ ਕਾਊਂਸਲਿੰਗ ਦੀ ਸਹੂਲਤ ਸ਼ੁਰੂ   
ਤਰਨ ਤਾਰਨ, 27 ਅਪ੍ਰੈਲ :
ਪੰਜਾਬ ਸਰਕਾਰ ਦੀ ਘਰ-ਘਰ ਰੋਜਗਾਰ ਯੋਜਨਾ ਅਧੀਨ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ, ਵਲੋਂ ਆਨ-ਲਾਈਨ ਕਾਊਂਸਲਿੰਗ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ, ਤਾਂ ਜੋ ਕਰੋਨਾ ਵਾਇਰਸ ਮਹਾਂਮਾਰੀ ਦੇ ਖਤਮ ਹੋਣ ਤੋਂ ਬਾਦ, ਹੋਣ ਵਾਲੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਨੂੰ ਪਾਸ ਕਰਨ ਲਈ ਉਮੀਦਵਾਰਾਂ ਨੰੁ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ ਜਾ ਸਕਣ।
ਡਿਪਟੀ ਕਮਿਸ਼ਨਰ, ਤਰਨ ਤਾਰਨ, ਸ਼੍ਰੀ ਪਰਦੀਪ ਕੁਮਾਰ ਸੱਭਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ਼੍ਰੀਮਤੀ ਪਰਮਜੀਤ ਕੌਰ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਦੀ ਯੋਗ ਅਗਵਾਈ ਅਧੀਨ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਟੈਲੀਫੋਨ ਰਾਹੀਂ ਕਾਊਂਸਲਿੰਗ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਰੋਜਗਾਰ ਅਫਸਰ, ਸੰਜੀਵ ਕੁਮਾਰ ਨੇ ਦੱਸਿਆ ਕਿ ਚਾਹਵਾਨ ਉਮੀਦਵਾਰ ਪਲੇਸਮੈਂਟ ਅਧਿਕਾਰੀ ਦੇ ਮੋਬਾਈਲ ਨੰਬਰ 99155-26560 ਤੇ ਜਾਂ ਉਹਨਾਂ ਦੇ ਮੋਬਾਈਲ ਨੰਬਰ 94635-35943 ਤੇ ਸੰਪਰਕ ਕਰ ਸਕਦੇ ਹਨ।
ਉਹਨਾਂ ਇਹ ਵੀ ਦੱਸਿਆ ਕਿ ਉਮੀਦਵਾਰਾਂ ਦੀ ਪੀ. ਜੀ. ਆਰ. ਕੇ. ਏ. ਐੱਮ. ਪੋਰਟਲ ‘ਤੇ ਆਨ-ਲਾਈਨ ਰਜਿਸਟਰੇਸ਼ਨ ਕੀਤੀ ਜਾ ਰਹੀ ਹੈ, ਜਿਸ ਤਹਿਤ http://www.pgrkam.com‘ਤੇ ਜਾ ਕੇ ਆਨ-ਲਾਈਨ ਰਜਿਸਟਰ ਕਰ ਸਕਦੇ ਹਨ।ਵਧੇਰੇ ਜਾਣਕਾਰੀ ਲਈ ਉਪਰੋਕਤ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਮੀਦਵਾਰ ਸਰਕਾਰ ਵਲੋਂ ਮਾਨਤਾ ਪ੍ਰਾਪਤ ਵੈਬ-ਸਾਈਟਾਂ ਸਵੈਯਮ, ਈ-ਪੀ 7, ਪਾਠਸ਼ਾਲਾ, ਨੈਸ਼ਨਲ ਡਿਜ਼ੀਟਲ ਲਾਇਬਰੇਰੀ ਏਡ ਅਤੇ ਸਵੈਯਮਪ੍ਰਭਾ ਆਦਿ ਰਾਹੀਂ ਵੀ ਆਨ-ਲਾਈਨ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
———–