Close

District Employment and Business Bureau Tarn Taran providing employment to people so that they can stand on their own feet – Sandeep Kaur

Publish Date : 20/07/2021

ਲੋਕਾਂ ਨੂੰ ਰੋਜ਼ਗਾਰ ਮੁੱਹਈਆ ਕਰਵਾ ਕੇ ਉਹਨਾਂ ਨੂੰ ਆਪਣੇ ਪੈਰਾਂ ਉੱਪਰ ਖੜ੍ਹੇ ਹੋਣ ਵਿੱਚ
ਵੀ ਮੱਦਦ ਕਰ ਰਿਹਾ ਹੈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਤਰਨ ਤਾਰਨ-ਸੰਦੀਪ ਕੌਰ
ਤਰਨ ਤਾਰਨ, 19 ਜੁਲਾਈ :
ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਤਰਨ ਤਾਰਨ ਨੌਜਵਾਨਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਇਹ ਬਿਊਰੋ ਜਿੱਥੇ ਰੋਜ਼ਗਾਰ ਬਿਊਰੋ ਬੇਰੋਜ਼ਗਾਰੀ ਨੂੰ ਠੱਲ ਪਾਉਣ ਵਿੱਚ ਮਦਦ ਕਰ ਰਿਹਾ ਹੈ, ਉੱਥੇ ਹੀ ਲੋਕਾਂ ਨੂੰ ਰੋਜ਼ਗਾਰ ਮੁੱਹਈਆ ਕਰਵਾ ਕੇ ਉਹਨਾਂ ਨੂੰ ਆਪਣੇ ਪੈਰਾਂ ਉੱਪਰ ਖੜ੍ਹੇ ਹੋਣ ਵਿੱਚ ਵੀ ਮੱਦਦ ਕਰ ਰਿਹਾ ਹੈ ।
ਪੰਜਾਬ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਲਈ ਇਹ ਇੱਕ ਬਹੁਤ ਵਧੀਆ ਮੌਕਾ ਹੈ ਅਤੇ ਪੰਜਾਬ ਸਰਕਾਰ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਰਾਮੂਵਾਲ ਜ਼ਿਲ੍ਹਾ ਤਰਨ ਤਾਰਨ ਦੀ ਵਸਨੀਕ ਸੰਦੀਪ ਕੌਰ ਨੇ ਕੀਤਾ
ਉਸਨੇ ਦੱਸਿਆ ਕਿ ਉਹ ਇੱਕ ਮੱਧਵਰਗੀ ਪਰਿਵਾਰ ਤੋਂ ਹੈ, ਉਸਦੇ ਪਿਤਾ ਜੀ ਦਾ ਦਿਹਾਂਤ ਹੋ ਚੁੱਕਿਆ ਹੈ ਅਤੇ ਓਹਨਾ ਦੇ ਘਰ ਦਾ ਖਰਚਾ ਬੜੀ ਹੀ ਮੁਸ਼ਕਿਲ ਨਾਲ ਚਲਦਾ ਹੈ । ਘਰ ਵਿੱਚ ਉਸਦੇ ਮਾਤਾ ਜੀ ਅਤੇ ਇੱਕ ਭਰਾ ਹੈ ਜਿਸ ਨੇ ਬਾਹਰਵੀਂ ਪਾਸ ਕੀਤੀ ਹੈ । ਆਪਣੇ ਸਿਰ ਤੇ ਪਿਤਾ ਦਾ ਸਾਇਆ ਨਾ ਹੋਣ ਦੇ ਬਾਵਜੂਦ ਸੰਦੀਪ ਕੌਰ ਨੇ ਆਪਣੀ ਪੜ੍ਹਾਈ ਮੁਕੰਮਲ ਕੀਤੀ ਅਤੇ ਐੱਮ. ਕੌਮ ਸੰਨ 2020 ਵਿੱਚ ਪਾਸ ਕੀਤੀ, ਪਰ ਕੋਵਿਡ ਦੀ ਮਹਾਂਮਾਰੀ ਅਤੇ ਲਾਕ ਡਾਊਨ ਕਾਰਨ ਨੌਕਰੀ ਮਿਲਣਾ ਬੜਾ ਮੁਸ਼ਕਿਲ ਹੋ ਗਿਆ ਸੀ।
ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸਨੇ ਨੌਕਰੀ ਦੀ ਭਾਲ ਕਰਨੀ ਸ਼ੁਰੂ ਕੀਤੀ, ਪਰ ਕੋਈ ਸਫ਼ਲਤਾ ਨਹੀਂ ਮਿਲੀ। ਇੱਕ ਦਿਨ ਸੰਦੀਪ ਨੂੰ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਤਰਨ ਤਾਰਨ ਬਾਰੇ ਪਤਾ ਚੱਲਿਆ ਅਤੇ ਉਸਨੇ ਬਿਊਰੋ ਵਿੱਚ ਆਪਣਾ ਨਾਮ ਦਰਜ ਕਰਵਾਇਆ । ਰੋਜ਼ਗਾਰ ਬਿਊਰੋ ਦੇ ਸਟਾਫ ਵੱਲੋਂ ਸੰਦੀਪ ਨੂੰ ਵਧੀਆ ਤਰੀਕੇ ਨਾਲ ਕੈਰੀਅਰ ਪ੍ਰਤੀ ਗਾਈਡ ਕੀਤਾ ਗਿਆ ਅਤੇ ਪ੍ਰੇਰਿਤ ਕੀਤਾ ਗਿਆ। ਰੋਜ਼ਗਾਰ ਬਿਊਰੋ ਵੱਲੋਂ ਸੰਦੀਪ ਨੂੰ ਸਮੇਂ-ਸਮੇਂ ਤੇ ਨਿਕਲ ਰਹੀਆਂ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਬਾਰੇ ਜਾਣਕਾਰੀ ਦਿੱਤੀ ਗਈ
ਇੱਕ ਦਿਨ ਆਈ. ਸੀ. ਆਈ. ਸੀ. ਆਈ ਬੈਂਕ ਵੱਲੋਂ “ਸੇਲਜ਼ ਅਫ਼ਸਰ” ਦੀ ਪੋਸਟ ਲਈ ਰੋਜ਼ਗਾਰ ਬਿਊਰੋ ਤੋਂ ਪ੍ਰਾਰਥੀਆਂ ਦੀ ਮੰਗ ਕੀਤੀ ਗਈ ਅਤੇ ਬਿਊਰੋ ਵੱਲੋਂ ਲੋੜੀਂਦੀ ਯੋਗਤਾ ਪੂਰੀ ਕਰ ਰਹੇ ਉਮੀਦਵਾਰਾਂ ਦਾ ਡਾਟਾ ਸਾਂਝਾ ਕੀਤਾ ਗਿਆ। ਇਸ ਤੋਂ ਬਾਅਦ ਬੈਂਕ ਵੱਲੋਂ ਜ਼ੂਮ ਐੱਪ ਰਾਹੀਂ ਪ੍ਰਾਰਥੀਆਂ ਦੀ ਆਨਲਾਈਨ ਇੰਟਰਵਿਊ ਕੀਤੀ ਗਈ ਅਤੇ ਉਸ ਤੋਂ ਬਾਅਦ ਵਿਅਕਤੀਗਤ ਇੰਟਰਵਿਊ ਅਤੇ ਟੈਸਟ ਲਿਆ ਗਿਆ, ਜਿਸ ਵਿੱਚ ਸੰਦੀਪ ਕੌਰ ਨੇ ਬੜੇ ਚੰਗੇ ਨੰਬਰਾਂ ਨਾਲ ਟੈਸਟ ਪਾਸ ਕੀਤਾ ਅਤੇ ਇੰਟਰਵਿਊ ਕਲੀਅਰ ਕੀਤੀ
ਹੁਣ ਸੰਦੀਪ ਕੌਰ ਆਈ. ਸੀ. ਆਈ. ਸੀ. ਆਈ ਬੈਂਕ ਨਾਲ ਸੇਲਜ਼ ਅਫ਼ਸਰ ਦੀ ਪੋਸਟ ‘ਤੇ ਕੰਮ ਕਰ ਰਹੀ ਹੈ ਅਤੇ ਸਾਲਾਨਾ 1.70 ਲੱਖ ਰੁਪਏ ਕਮਾ ਰਹੀ ਹੈ ਅਤੇ ਆਪਣੇ ਘਰ ਦਾ ਸਾਰਾ ਖਰਚਾ ਖੁਦ ਚੁੱਕ ਰਹੀ ਹੈ ।
ਸੰਦੀਪ ਕੌਰ ਦਾ ਕਹਿਣਾ ਹੈ ਕਿ ਉਹ ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਦੇ ਮਿਸ਼ਨ ਤੋਂ ਬਹੁਤ ਪ੍ਰਭਾਵਿਤ ਹੈ ਅਤੇ ਇਸ ਮਿਸ਼ਨ ਦੇ ਤਹਿਤ ਉਸਨੂੰ ਰੋਜ਼ਗਾਰ ਮਿਲਿਆ ਹੈ ਅਤੇ ਇਸ ਨੌਕਰੀ ਕਰ ਕੇ ਉਸਦੇ ਘਰ ਦਾ ਗੁਜ਼ਾਰਾ ਬੜੇ ਵਧੀਆ ਤਰੀਕੇ ਨਾਲ ਹੋ ਰਿਹਾ ਉਹ ਰੋਜ਼ਗਾਰ ਬਿਊਰੋ ਤੇ ਪੰਜਾਬ ਸਰਕਾਰ ਅਤੇ ਰੋਜ਼ਗਾਰ ਬਿਊਰੋ ਤਰਨ ਤਾਰਨ ਦਾ ਧੰਨਵਾਦ ਕਰਦੀ ਨਹੀਂ ਥੱਕਦੀ। ਉਸਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਅਤੇ ਰੋਜ਼ਗਾਰ ਬਿਊਰੋ ਤਰਨ ਤਾਰਨ ਨੌਜਵਾਨਾਂ ਨੂੰ ਸਹੀ ਸੇਧ ਦੇ ਰਹੇ ਹਨ ਅਤੇ ਰੋਜ਼ਗਾਰ ਦੇ ਮੌਕੇ ਮੁੱਹਈਆ ਕਰਵਾ ਰਹੇ ਹਨ। ਜ਼ਿਲ੍ਹਾ ਰੋਜ਼ਗਾਰ ‘ਤੇ ਕਾਰੋਬਾਰ ਬਿਊਰੋ ਤਰਨ ਤਾਰਨ ਵੱਲੋਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਇਸ ਮਿਸ਼ਨ ਅਤੇ ਦਫ਼ਤਰ ਨਾਲ ਜੁੜਨ ਦੀ ਬੇਨਤੀ ਕੀਤੀ ਜਾਂਦੀ ਹੈ ਤਾਂ ਜੋ ਨੌਜਵਾਨ ਰੋਜ਼ਗਾਰ ਪ੍ਰਾਪਤੀ ਵੱਲ ਆਪਣਾ ਕਦਮ ਵਧਾ ਸਕਣ ।