District Employment and Business Bureau, Tarn-Taran, Sattress Management to the youth And organizing workshops with the aim of providing proper guidance regarding career choice
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਤਰਨ ਤਾਰਨ ਵੱਲੋਂ ਨੌਜਵਾਨਾਂ ਨੂੰ ਸੈਟ੍ਰਰੈਸ ਮੈਨਜਮੇਂਟ
ਅਤੇ ਕੈਰੀਅਰ ਚੋਣ ਸਬੰਧੀ ਸਹੀ ਸੇਧ ਦੇਣ ਦੇ ਮੰਤਵ ਨਾਲ ਵਰਕਸ਼ਾਪ ਦਾ ਆਯੋਜਨ
ਤਰਨ ਤਾਰਨ, 23 ਨਵੰਬਰ :
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਤਰਨ ਤਾਰਨ ਵੱਲੋਂ ਨੌਜਵਾਨਾਂ ਨੂੰ ਸੈਟ੍ਰਰੈਸ ਮੈਨਜਮੇਂਟ ਅਤੇ ਕੈਰੀਅਰ ਚੋਣ ਸਬੰਧੀ ਸਹੀ ਸੇਧ ਦੇਣ ਦੇ ਮੰਤਵ ਨਾਲ ਸ਼੍ਰੀ ਹਰਕ੍ਰਿਸ਼ਨ ਪਬਲਿਕ ਸਕੂਲ, ਤਰਨ ਤਾਰਨ ਵਿਖੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸ਼੍ਰੀ ਪ੍ਰਭਜੋਤ ਸਿੰਘ, ਜ਼ਿਲਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਤਰਨ ਤਾਰਨ ਵਲੋਂ ਦੱਸਿਆ ਗਿਆ ਕਿ ਇਸ ਵਰਕਸ਼ਾਪ ਵਿੱਚ ਖਾਸ ਤੌਰ ‘ਤੇ ਦਿੱਲੀ ਤੋਂ ਡਾ. ਸ਼ੁਭਾਸ਼ ਸੇਠੀ (ਬੱਚਿਆਂ ਦੇ ਮਾਹਿਰ) ਹਾਜ਼ਰ ਹੋਏ ਸਨ। ਜਿੰਨ੍ਹਾਂ ਵੱਲੋਂ ਵਿਦਿਆਰਥੀਆਂ ਨਾਲ ਆਪਣੇ ਜੀਵਨ ਅਤੇ ਕੰਮ ਦੇ 40 ਸਾਲ ਦੇ ਤਜ਼ਰਬੇ ਨੂੰੂ ਸਾਝਾਂ ਕਰਦੇ ਹੋਏ ਧਿਆਨ ਰਾਂਹੀ ਸੈਟ੍ਰਰੈਸ ਮੈਨਜਮੇਂਟ ਮੈਨੇਜ਼ ਕਰਨ ਦੇ ਤਰੀਕੇ ਦੱਸੇ ਗਏ ਅਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਖਾਸ ਤੌਰ ਤੇ ਪੇਪਰਾਂ ਵੇਲੇ ਜੋ ਵਿਦਿਆਰਥੀ ਪੇਪਰਾਂ ਦੌਰਾਨ ਹੋਣ ਵਾਲੀ ਐਗਜ਼ਾਈਟਿੰਗ ਅਤੇ ਕੈਰੀਅਰ ਸਬੰਧੀ ਆਣ ਵਾਲੀਆਂ ਮੁਸ਼ਕਲਾਂ ਤਨਾਅ ਨੂੰ ਚੰਗੀ ਤਰਾਂ ਨਜਿੱਠ ਸਕਣ ਅਤੇ ਪੇਪਰਾਂ ਦੌਰਾਨ ਚੰਗਾ ਪ੍ਰਦਰਸ਼ਨ ਕਰਨ ਸਬੰਧੀ ਜਾਗਰੂਕ ਕੀਤਾ ਗਿਆ।
ਇਸ ਵਰਕਸ਼ਾਪ ਵਿਚ ਕੈਰੀਅਰ ਸਬੰਧੀ ਪ੍ਰੋਗਰਾਮ ਜਿਵੇਂ ਕਿ ਕੈਰੀਅਰ ਕਾਂਊਸਲਿੰਗ, ਪ੍ਰਾਈਵੇਟ ਨੌਕਰੀਆਂ ਲਈ ਪਲੈਸਮੇਂਟ ਕੈਂਪ ਅਤੇ ਵਿਗਿਆਪਤ ਸਰਕਾਰੀ ਨੌਕਰੀਆਂ ਦੀ ਜਾਣਕਾਰੀ ਅਤੇ ਕੰਪੀਟੇਟਿਵ ਪੇਪਰਾਂ ਦੀ ਤਿਆਰੀ ਆਦਿ ਦੀ ਜਾਣਕਾਰੀ, ਸਵੈ-ਰੋਜ਼ਗਾਰ ਆਦਿ ਦੀ ਜਾਣਕਾਰੀ ਵੀ ਮੁਹੱਈਆ ਕਰਵਾਈ ਗਈ।
ਇਸ ਤੋਂ ਇਲਾਵਾ ਇਸ ਪ੍ਰੋਗਰਾਮ ਵਿਚ ਸ਼੍ਰੀਮਤੀ ਰਣਜੀਤ ਭਾਟੀਆ ਪ੍ਰਿੰਸੀਪਲ ਸ਼੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਤਰਨ ਤਾਰਨ, ਸ਼੍ਰੀ ਸੁਖਬੀਰ ਸਿੰਘ ਕੰਗ, ਗਾਈਡੈਂਸ ਕਾਂਉਸਲਰ ਸਿੱਖਿਆ ਵਿਭਾਗ ਤਰਨ ਤਾਰਨ, ਅਤੇ ਮੈਡਮ ਭਾਰਤੀ ਸ਼ਰਮਾਂ ਕੈਰੀਅਰ ਕਾਊਂਸਲਰ, ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਤਰਨ ਤਾਰਨ ਸ਼ਾਮਲ ਹੋਏ, ਜਿੰਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਕੈਰੀਅਰ ਚੋਣ ਸਬੰਧੀ ਯੋਗ ਅਗਵਾਈ ਦਿੱਤੀ ਗਈ।