District Employment and Commerce Bureau Tarn Taran starts free coaching for written paper for Army Recruitment Rally-2025 – Deputy Commissioner

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਤਰਨ ਤਾਰਨ ਵੱਲੋਂ ਆਰਮੀ ਭਰਤੀ ਰੈਲੀ-2025 ਲਈ ਲਿਖਤੀ ਪੇਪਰ ਦੀ ਮੁਫਤ ਕੋਚਿੰਗ ਸ਼ੁਰੂ – ਡਿਪਟੀ ਕਮਿਸ਼ਨਰ
ਤਰਨ ਤਾਰਨ, 27 ਮਈ
ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ, ਆਈ.ਏ.ਐਸ, ਦੇ ਦਿਸ਼ਾ-ਨਿਰਦੇਸ਼ ਅਨੁਸਾਰ ਜਿਲ੍ਹੇ ਦੇ ਨੌਜ਼ਵਾਨਾਂ ਨੂੰ ਕਿਹਾ ਗਿਆ ਹੈ, ਕਿ ਜਿਨ੍ਹਾ ਪ੍ਰਾਰਥੀਆਂ ਨੇ ਆਰਮੀ ਭਰਤੀ ਰੈਲੀ – 2025 ਲਈ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ, ਉਹਨਾ ਦਾ ਲਿਖਤੀ ਪੇਪਰ ਮਹੀਨਾ ਜੂਨ-2025 ਵਿੱਚ ਹੋਣ ਦੀ ਉਮੀਦ ਹੈ। ਜਿਲ੍ਹਾ ਤਰਨ ਤਾਰਨ ਦੇ ਜੋ ਪ੍ਰਾਰਥੀ ਇਸ ਭਰਤੀ ਦੇ ਲਿਖਤੀ ਟੈਸਟ ਦੀ ਮੁਫਤ ਕੋਚਿੰਗ ਦੇ ਚਾਹਵਾਨ ਹਨ, ਉਹ ਆਪਣਾ ਨਾਮ ਇਸ ਲਿੰਕ https://tinyurl.com/army2025 ਤੇ ਦਰਜ ਕਰਵਾ ਸਕਦੇ ਹਨ , ਜਿਲ੍ਹਾ ਪ੍ਰਸ਼ਾਸਨ, ਜਿਲ੍ਹਾ ਰੋਜਗਾਰ ਬਿਉਰੋ ਅਤੇ ਜਿਲ੍ਹਾ ਸਿੱਖਿਆ ਦਫਤਰ ਦੇ ਸਹਿਯੋਗ ਨਾਲ ਆਰਮੀ ਦੀ ਭਰਤੀ ਲਈ ਲਿਖਤੀ ਪੇਪਰ ਦੀ ਤਿਆਰੀ ਮੁਫਤ ਕਰਵਾਈ ਜਾ ਰਹੀ ਹੈ।
ਇਸ ਸਬੰਧੀ ਸ਼੍ਰੀ ਵਿਕਰਮ ਜੀਤ ਜਿਲ੍ਹਾ ਰੋਜਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਤਰਨ ਤਾਰਨ ਵੱਲੋਂ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਕਿ ਤਰਨ ਤਾਰਨ ਦੇ ਨੌਜਵਾਨਾਂ ਵਲੋਂ ਹਮੇਸ਼ਾ ਆਰਮੀ ਭਰਤੀ ਵਿੱਚ ਵੱਧ ਚੜ ਕੇ ਭਾਗ ਲਿਆ ਗਿਆ ਹੈ, ਆਰਮੀ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਜਿਨ੍ਹਾ ਨੇ ਆਰਮੀ ਦੀ ਭਰਤੀ ਲਈ ਅਪਲਾਈ ਕੀਤਾ ਹੈ, ਉਹ ਨੋਜਵਾਨ ਫਿਜੀਕਲ ਅਤੇ ਲਿਖਤੀ ਪੇਪਰ ਦੀ ਤਿਆਰੀ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ ਦੇ ਹੈਲਪ ਲਾਈਨ ਨੰਬਰ 77173-97013 ਜਾਂ ਸੀ-ਪਾਈਟ ਕੈਂਪ ਪੱਟੀ ਦੇ ਹੈਲਪ ਲਾਈਨ ਨੰਬਰਾ 97818-91928 ਅਤੇ 98760-30372 ਤੇ ਸੰਪਰਕ ਕਰ ਸਕਦੇ ਹਨ।