District Employment and Commerce Bureau Tarn Taran to start free coaching for written paper for Army Recruitment Rally-2025 from June 02

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਤਰਨ ਤਾਰਨ ਵੱਲੋਂ ਆਰਮੀ ਭਰਤੀ ਰੈਲੀ-2025 ਲਈ ਲਿਖਤੀ ਪੇਪਰ ਦੀ ਮੁਫਤ ਕੋਚਿੰਗ 02 ਜੂਨ ਤੋਂ ਸ਼ੁਰੂ
ਤਰਨ ਤਾਰਨ, 29 ਮਈ
ਪੰਜਾਬ ਸਰਕਾਰ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ, ਆਈ.ਏ.ਐਸ, ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹੇ ਦੇ ਨੌਜ਼ਵਾਨਾਂ ਲਈ ਆਰਮੀ ਦੀ ਭਰਤੀ ਸਬੰਧੀ ਲਿਖਤੀ ਪੇਪਰ ਦੀ ਤਿਆਰੀ ਲਈ ਮੁਫਤ ਕੋਚਿੰਗ ਸ਼ੁਰੂ ਕੀਤੀ ਜਾ ਰਹੀ ਹੈ। ਜਿਨ੍ਹਾ ਪ੍ਰਾਰਥੀਆਂ ਨੇ ਆਰਮੀ ਭਰਤੀ ਰੈਲੀ – 2025 ਲਈ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ, ਉਹਨਾ ਦਾ ਲਿਖਤੀ ਪੇਪਰ ਮਹੀਨਾ ਜੂਨ-2025 ਵਿੱਚ ਹੋਣ ਦੀ ਉਮੀਦ ਹੈ।
ਜਿਲ੍ਹਾ ਤਰਨ ਤਾਰਨ ਦੇ ਨੌਜ਼ਵਾਨ ਜਿਨ੍ਹਾ ਨੇ ਆਰਮੀ ਦੀ ਭਰਤੀ ਲਈ ਅਪਲਾਈ ਕੀਤਾ ਹੈ ਅਤੇ ਲਿਖਤੀ ਟੈਸਟ ਦੀ ਮੁਫਤ ਕੋਚਿੰਗ ਦੇ ਚਾਹਵਾਨ ਹਨ, ਉਹ ਆਪਣਾ ਨਾਮ ਇਸ ਲਿੰਕ https://tinyur.com/army2025 ਤੇ ਦਰਜ ਕਰਵਾ ਸਕਦੇ ਹਨ । ਜਿਲ੍ਹਾ ਪ੍ਰਸ਼ਾਸਨ, ਜਿਲ੍ਹਾ ਰੋਜਗਾਰ ਬਿਉਰੋ ਅਤੇ ਜਿਲ੍ਹਾ ਸਿੱਖਿਆ ਦਫਤਰ ਦੇ ਸਹਿਯੋਗ ਨਾਲ ਆਰਮੀ ਦੀ ਭਰਤੀ ਲਈ ਲਿਖਤੀ ਪੇਪਰ ਦੀ ਤਿਆਰੀ ਸਰਕਾਰੀ ਹਾਈ ਸਕੂਲ (ਲੜਕੇ) ਝਬਾਲ, ਸਕੂਲ ਆਫ ਐਮੀਨੈਂਸ ਤਰਨ ਤਾਰਨ ਵਿਖੇ ਕਰਵਾਈ ਜਾ ਰਹੀ ਹੈ। ਜਿਨ੍ਹਾਂ ਅਧਿਆਪਕਾ ਨੇ ਟ੍ਰੇਨਿੰਗ ਦੇਣੀ ਹੈ, ਉਹਨਾਂ ਦਾ ਉਰੀਐਟੇਸ਼ਨ ਪ੍ਰੋਗਰਾਮ ਵੀ ਹੋ ਗਿਆ ਹੈ।
ਇਸ ਸਬੰਧੀ ਸ਼੍ਰੀ ਵਿਕਰਮਜੀਤ ਜਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਤਰਨ ਤਾਰਨ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਆਰਮੀ ਵਿੱਚ ਭਰਤੀ ਲਈ ਲਿਖਤੀ ਪੇਪਰਾਂ ਦੀ ਤਿਆਰੀ ਲਈ ਮੁਫਤ ਕੋਚਿੰਗ ਸਰਕਾਰੀ ਹਾਈ ਸਕੂਲ (ਲੜਕੇ) ਝਬਾਲ, ਸਕੂਲ ਆਫ ਐਮੀਨੈਂਸ ਤਰਨ ਤਾਰਨ ਵਿਖੇ ਮਿਤੀ 02 ਜੂਨ 2025 ਤੋਂ ਸ਼ੁਰੂ ਹੋ ਰਹੀ ਹੈ। ਇਹ ਟ੍ਰੇਨਿੰਗ ਪ੍ਰੋਗਰਾਮ ਪਹਿਲਾ ਹੀ ਸੀ-ਪਾਈਟ ਕੈਂਪ ਪੱਟੀ ਵਿਖੇ ਚੱਲ ਰਿਹਾ ਹੈ। ਚਾਹਵਾਨ ਨੋਜਵਾਨ ਜਿਨ੍ਹਾ ਨੇ ਆਰਮੀ ਦੀ ਭਰਤੀ ਲਈ ਅਪਲਾਈ ਕੀਤਾ ਹੈ, ਉਹ ਨੌਜਵਾਨ ਲਿਖਤੀ ਪੇਪਰ ਦੀ ਤਿਆਰੀ ਲਈ ਉਪਰੋਕਤ ਸਕੂਲਾ ਵਿੱਚ ਸੰਪਰਕ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ ਦੇ ਹੈਲਪ ਲਾਈਨ ਨੰਬਰ 77173-97013 ਤੇ ਸੰਪਰਕ ਕਰ ਸਕਦੇ ਹਨ।