District Legal Services Authority, Tarn Taran celebrated International Women’s Day at Mai Bhago Multispeciality Hospital, District Tarn Taran
Publish Date : 06/03/2023
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਵੱਲੋਂ ਮਾਈ ਭਾਗੋ ਮਲਟੀਸਪੈਸੀਲੀਟੀ ਹਸਪਤਾਲ, ਜ਼ਿਲ੍ਹਾ ਤਰਨ ਤਾਰਨ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ
ਤਰਨ ਤਾਰਨ, 04 ਮਾਰਚ :
ਸ਼੍ਰੀਮਤੀ ਪ੍ਰਿਆ ਸੂਦ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਤਰਨ ਤਾਰਨ, ਸ਼੍ਰੀਮਤੀ ਪ੍ਰਤਿਮਾ ਅਰੋੜਾ,
ਚੀਫ ਜੁਡੀਸ਼ੀਅਲ ਮੈਜੀਸਟਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ, ਵਕੀਲ ਸ਼੍ਰੀ ਮਨਦੀਪ ਸਿੰਘ, ਵਕੀਲ ਹਰਪ੍ਰੀਤ ਕੌਰ ਤਰਨ ਤਾਰਨ, ਵੱਲੋਂ ਮਾਈ ਭਾਗੋ ਮਲਟੀਸਪੈਸ਼ਲਟੀ ਹਸਪਤਾਲ, ਜ਼ਿਲ੍ਹਾ ਤਰਨ ਤਾਰਨ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਜਿਸ ਵਿੱਚ ਕਾਲਜ ਦੇ ਮੈਨੀਜਿੰਗ ਡਾਇਰੈਕਟਰ, ਸ੍ਰ. ਇੰਦਰਪਾਲ ਸਿੰਘ, ਜਸਮੀਤ ਸਿੰਘ, ਹਰਜਿੰਦਰ ਕੌਰ, ਡਾਕਟਰ ਅਮਰਜੀਤ ਕੌਰ ਭੁੱਲਰ, ਜਨਾਨਾ ਰੋਗਾਂ ਦੇ ਮਾਹਿਰ ਅਤੇ ਡਾਕਟਰ ਕੁਨਾਲ ਗੁਪਤਾਂ ਐਮ ਡੀ. ਮੈਡੀਕਲ,ਕਾਲਜ ਸਟਾਫ ਅਤੇ ਵਿਦਿਆਰਥੀ ਹਾਜ਼ਰ ਰਹੇ।
ਜਿਸ ਵਿੱਚ ਮਾਨਯੋਗ ਸ਼੍ਰੀਮਤੀ ਪ੍ਰਿਆ ਸੂਦ ਜ਼ਿਲ੍ਹਾ ਅਤੇ ਸੈਸ਼ਨਜ਼, ਤਰਨ ਤਾਰਨ ਨੇ ਦੱਸਿਆ ਕਿ ਅੰਤਰ ਰਾਸ਼ਟਰੀ ਮਹਿਲਾ ਦਿਵਸ ਮਨਾਉਣ ਦੀ ਪਰੰਪਰਾ 1908 ਵਿਚ ਅਮਰੀਕਾ ਅੰਦਰ ਮਨਾਉਣ ਤੋਂ ਸ਼ੁਰੂ ਹੋਇਆ ਜੋ ਕਿ ਉਥੇ 28 ਫਰਵਰੀ ਨੂੰ ਮਨਾਇਆ ਜਾਂਦਾ ਸੀ। ਉਸਤੋਂ ਬਾਅਦ 1910 ਵਿਚ ਕੂਪਨਗੇਹ ਵਿਖੇ ਇਕ ਅੰਤਰਰਾਸ਼ਟੀ ਕਾਨਫਰੰਸ ਹੋਈ ਜਿਸ ਵਿਚ ਮਹਿਲਾਵਾਂ ਨੂੰ ਆਜ਼ਾਦੀ, ਕਲਿਆਣ ਅਤੇ ਜਾਗ੍ਰਿਤੀ ਲਈ ਵਿਸ਼ਵ ਪੱਧਰ ‘ਤੇ ਇਕ ਦਿਨ ਨਿਸ਼ਚਿਤ ਕਰਨ ਦਾ ਫੈਸਲਾ ਕੀਤਾ ਗਿਆ। ਉਸ ਤੋਂ ਬਾਅਦ ਇਹ ਦਿਨ 8 ਮਾਰਚ ਨੂੰ ਵਿਸ਼ਵ ਪੱਧਰ ‘ਤੇ ਮਨਾਇਆ ਜਾਣ ਲੱਗ ਪਿਆ। ਔਰਤਾਂ ਨੂੰ ਸਮਾਜ ਵਿਚ ਬਰਾਬਰੀ ਦੇ ਅਧਿਕਾਰ ਦੇਣ ਲਈ ਸਮੇਂ-ਸਮੇਂ ‘ਤੇ ਸਰਕਾਰਾਂ ਕਈ ਤਰ੍ਹਾਂ ਦੇ ਐਲਾਨ ਕਰਦੀਆਂ ਹਨ ਅਤੇ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਕਈ ਸੰਸਥਾਵਾਂ ਦਾ ਗਠਨ ਕੀਤਾ ਗਿਆ ਹੈ। ਔਰਤਾਂ ਲਈ ਰਿਜ਼ਰਵੇਸ਼ਨ ਵਰਗੇ ਕਾਨੂੰਨ ਬਣਾ ਕੇ ਉਨ੍ਹਾਂ ਨੂੰ ਸਮਾਜ ਵਿਚ ਬਰਾਬਰ ਖੜ੍ਹੇ ਕਰਨ ਲਈ ਭਾਵੇਂ ਲੱਖ ਉਪਰਾਲੇ ਕੀਤੇ ਜਾ ਰਹੇ ਹਨ ਪਰ ਅੱਜ ਵੀ ਔਰਤ ਦੀ ਦਸ਼ਾ ਪਹਿਲਾਂ ਨਾਲੋਂ ਕੋਈ ਬਹੁਤੀ ਬਿਹਤਰ ਨਹੀਂ ਕਹੀ ਜਾ ਸਕਦੀ। ਇਹ ਠੀਕ ਹੈ ਕਿ ਪੜ੍ਹਾਈ ਦੇ ਖੇਤਰ ਵਿਚ ਅੱਗੇ ਵਧ ਕੇ ਔਰਤ ਮਰਦਾਂ ਦੇ ਬਰਾਬਰ ਕਈ ਖੇਤਰਾਂ ਵਿਚ ਪਹੁੰਚ ਗਈ ਹੈ। ਪਰ ਇਸਦੇ ਨਾਲ ਹੀ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਔਰਤ ਭਾਵੇਂ ਕਿਸੇ ਵੀ ਰੁਤਬੇ ‘ਤੇ ਕਿਉਂ ਨਾ ਪਹੁੰਚ ਗਈ ਹੋਵੇ ਪਰ ਘਰ ਦੇ ਚੌਂਕੇ ਵਿਚ ਉਸਦੀ ਉਹੀ ਪੁਜੀਸ਼ਨ ਹੈ ਜੋ ਪੁਜੀਸ਼ਨ ਸਦੀਆਂ ਪਹਿਲਾਂ ਹੁੰਦੀ ਸੀ। ਹੇਠਾਂ ਤੋਂ ਲੈ ਕੇ ਉੱਪਰ ਤੱਕ ਰਾਜਨੀਤਿਕ ਪੱਧਰ ‘ਤੇ ਵੋਟ ਰਾਜ ਵਿਚ ਵੋਟਾਂ ਰਾਹੀਂ ਚੁਣ ਕੇ ਪਹੁੰਚੀਆਂ ਔਰਤਾਂ ਦੀ ਥਾਂ ਵੀ ਉਨ੍ਹਾਂ ਦੇ ਪਤੀ, ਭਰਾ ਜਾਂ ਪੁੱਤ ਹੀ ਨੁਮਾਇੰਦਗੀ ਕਰਦੇ ਦੇਖੇ ਜਾ ਸਕਦੇ ਹਨ। ਅੱਜ ਅਸੀਂ ਰਾਸ਼ਟਰੀ ਮਹਿਲਾ ਦਿਵਸ ਮਨਾਉਣ ਜਾ ਰਹੇ ਹਾਂ।
ਸ਼੍ਰੀਮਤੀ ਪ੍ਰਤਿਮਾ ਅਰੋੜਾ, ਚੀਫ ਜੁਡੀਸ਼ੀਅਲ ਮੈਜੀਸਟਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ, ਨੇ ਆਖਿਆ ਇਸ ਦਿਵਸ ਦੇ ਮਾਅਨਿਆਂ ਬਾਰੇ ਦੇਸ਼ ਵਿਚ 80% ਔਰਤਾਂ ਨੂੰ ਪਤਾ ਹੀ ਨਹੀਂ ਹੈ ਕਿ ਇਕ ਦਿਨ ਉਨ੍ਹਾਂ ਦਾ ਵੀ ਹੁੰਦਾ ਹੈ। ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਨੂੰ ਪਾਲਣ ਵਾਲੀਆਂ ਔਰਤਾਂ ਨੂੰ ਰਾਸ਼ਟਰੀ ਮਹਿਲਾ ਦਿਵਸ ਦੇ ਹੋਣ ਜਾਂ ਨਾ ਹੋਣ ਨਾਲ ਕੋਈ ਵੀ ਫਰਕ ਨਹੀਂ ਪੈਂਦਾ। ਸਮਾਜ ਵਿਚ ਔਰਤ ਨੂੰ ਬਰਾਬਰ ਦਾ ਦਰਜਾ ਦੇਣ ਲਈ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ “ਸੋ ਕਿਉਂ ਮੰਦਾ ਆਖੀਐ, ਜਿਤ ਜੰਮੇ ਰਾਜਾਨ” ਸਲੋਕ ਦਾ ਉਚਾਰਨ ਕਰਕੇ ਬਰਾਬਰ ਦੇ ਹੱਕ ਪ੍ਰਦਾਨ ਕਰਨ ਦਾ ਨਾਅਰਾ ਮਾਰਿਆ ਸੀ। ਉਸਤੋਂ ਬਾਅਦ ਔਰਤ ਦੀ ਦਸ਼ਾ ਅੱਜ ਤੱਕ ਬਹੁਤ ਬਿਹਤਰੀ ਵਾਲੀ ਸਥਿਤੀ ਵਿਚ ਤਾਂ ਪਹੁੰਚ ਗਈ ਹੈ ਪਰ ਅਜੇ ਵੀ ਇਸਤਰੀ ਜਾਤੀ ਲਈ ਕੰਮ ਕਰਨ ਦੀ ਬਹੁਤ ਜਰੂਰਤ ਹੈ। ਅੱਜ ਮਨਾਏ ਜਾ ਰਹੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਅਸੀਂ ਸਰਕਾਰੀ ਪੱਧਰ ‘ਤੇ ਹਰ ਸਾਲ ਮਨਾਉਂਦੇ ਆ ਰਹੇ ਹਾਂ ਪਰ ਅਜਿਹੇ ਸਮਾਗਮ ਸਿਰਫ ਕਾਜ਼ਾਂ ਤੱਕ ਹੀ ਸੀਮਤ ਰਹਿੰਦੇ ਹਨ ਜਿੰਨਾਂ ਵਿਚ ਔਰਤਾਂ ਦੀ ਬਿਹਕਰੀ ਲਈ ਵੱਡੇ-ਵੱਡੇ ਨੇਤਾ ਲੋਕ ਅਤੇ ਅਫਸਰਸ਼ਾਹੀ ਲੰਬੇ-ਲੰਬੇ ਭਾਸ਼ਣ ਦੇ ਕੇ ਆਪਣੀ ਡਿਊਟੀ ਦੇ ਕੇ ਖੁਦ ਨੂੰ ਸੁਰਖਰੂ ਮਹਿਸੂਸ ਕਰਦੇ ਹੋਏ ਤੁਰ ਜਾਂਦੇ ਹਨ ਅਤੇ ਅਜਿਹੇ ਦਿਵਸਾਂ ਵਿਚ ਔਰਤਾਂ ਦੀ ਬਿਹਤਰੀ ਲਈ ਸਾਰਥਕ ਤੌਰ ‘ਤੇ ਕੁਝ ਵੀ ਨਹੀਂ ਹੁੰਦਾ। ਇਹ ਸਿਲਸਿਲਾ ਬਹੁਤ ਲੰਬੇ ਸਮੇਂ ਤੋਂ ਇਸੇ ਤਰ੍ਹਾਂ ਚਲਦਾ ਆਇਆ ਹੈ ਅਤੇ ਅੱਗੋਂ ਵੀ ਇਸੇ ਤਰ੍ਹਾਂ ਨਾਲ ਹੀ ਚਲਦਾ ਰਹੇਗਾ। ਅਜਿਹੇ ਦਿਵਸ ਮਨਾਂ ਕੇ ਉਨ੍ਹਾਂ ਉੱਪਰ ਕਰੋੜਾਂ ਰੁਪਏ ਖਰਚ ਕਰਨ ਦੀ ਬਜਾਏ ਉਸ ਰਾਸ਼ੀ ਨੂੰ ਸੱਚ-ਮੁੱਚ ਹੀ ਔਰਤਾਂ ਦੀ ਬਿਹਤਰੀ ਲਈ ਖਰਚ ਕੀਤਾ ਜਾਵੇ ਅਤੇ ਸਾਰਥਕ ਤੌਰ ‘ਤੇ ਔਰਤਾਂ ਦੀ ਬਿਹਤਰੀ ਲਈ ਕਾਰਜ ਕਰਨ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਕਾਰਜ ਕੀਤੇ ਜਾਣ ਤਾਂ ਜੋ ਗੰਦਗੀ ਦੇ ਢੇਰਾਂ ਵਿਚੋਂ ਗੰਦੇ ਕਾਗਜ਼ ਚੁਗ ਕੇ ਜਾਂ ਹੋਰ ਘਟੀਆ ਪੱਧਰ ਦੀ ਮਜ਼ਦੂਰੀ ਕਰਨ ਵਾਲੀਆਂ ਕਰੋੜਾਂ ਔਰਤਾਂ ਨੂੰ ਇਸ ਨਰਕ ਭਰੀ ਜ਼ਿੰਦਗੀ ਤੋਂ ਨਿਜਾਤ ਦਵਾਈ ਜਾ ਸਕੇ।
ਸ਼੍ਰੀ ਮਨਦੀਪ ਸਿੰਘ ਵਕੀਲ ਸਾਹਿਬ ਨੇ ਦੱਸਿਆ ਕਿ ਸਾਡੇ ਦੇਸ਼ ਵਿੱਚ ਔਰਤਾਂ ਨੂੰ ਸ਼ੁਰੂ ਤੋਂ ਹੀ ਬਹੁਤ ਸਨਮਾਨ ਕੀਤਾ ਜਾਂਦਾ ਰਿਹਾ ਹੈ ਜਿਸ ਦੀ ਉਦਾਹਰਣ ਸਾਡੇ ਸਮਾਜ ਵਿੱਚ ਆਮ ਦੇਖੀ ਜਾ ਸਕਦੀ ਹੈ ਜਿਵੇ ਕਿ ਮੰਦਰਾਂ ਵਿੱਚ ਹਰ ਭਗਵਾਨ ਦੇ ਨਾਲ ਦੇਵੀ ਦੀ ਮੂਰਤੀ ਹੁੰਦੀ ਹੈ। ਬਲਕਿ ਕਈ ਮੰਦਰ ਤਾਂ ਸਿਰਫ ਦੇਵੀਆਂ ਦੇ ਹੀ ਹੁੰਦੇ ਹਨ। ਇਸ ਤੋਂ ਇਲਾਵਾ ਕੋਈ ਵੀ ਹਵਨ ਜਾ ਪੂਜਾ ਪਾਠ ਦਾ ਕੰਮ ਪਤਨੀ ਤੋਂ ਬਿਨਾ ਪੂਰਾ ਨਹੀਂ ਹੋ ਸਕਦਾ। ਸਾਡੇ ਪੰਜਾਬ ਦੇ ਇਤਿਹਾਸ ਵਿੱਚ ਵੀ ਹਰ ਅੰਦੋਲਨ ਦੇ ਵਿੱਚ ਮਹਿਲਾਵਾਂ ਦਾ ਵੱਧ ਚੜ ਕਿ ਰੋਲ ਰਿਹਾ ਹੈ ਜਿਸ ਦੀ ਉਦਾਹਰਣ ਗੁਰੂ ਗੋਬਿੰਦ ਸਿੰਘ ਜੀ ਦਾ ਯੁੱਧ ਵਿੱਚ ਸਾਥ ਛੱਡ ਕਿ ਗਏ ਸਿੰਘਾਂ ਨੂੰ ਮਾਈ ਭਾਗੋ ਵੱਲੋਂ ਉਤਸਾਹਿਤ ਕਰਕੇ ਵਾਪਸ ਯੁੱਧ ਵਿੱਚ ਭੇਜਣਾ ਅਤੇ ਖਿਦਰਾਨੇ ਦੀ ਢਾਬ ਅੱਜ ਕੱਲ ਮੁਕਤਸਰ ਵਿੱਚ ਚਾਲੀ ਮੁਕਤਿਆਂ ਦਾ ਸ਼ਹੀਦ ਹੋਣਾ ਸ਼ਾਮਿਲ ਹੈ।
ਮਿਸ. ਹਰਪ੍ਰੀਤ ਕੌਰ ਵਕੀਲ ਸਾਹਿਬ ਜੀ ਨੇ ਦੱਸਿਆ ਕਿ ਅੱਜ ਦੀ ਤਰੀਕ ਵਿੱਚ ਔਰਤ ਹੀ ਔਰਤ ਦੀ ਦੁਸ਼ਮਣ ਬਣੀ ਹੋਈ ਹੈ। ਅੱਜ ਦੀ ਤਰੀਕ ਵਿੱਚ ਮੁੰਡਾ ਪਾਉਣ ਦੇ ਲਾਲਚ ਵਿੱਚ ਭਰੂਣ ਹੱਤਿਆ ਨੂੰ ਔਰਤ ਹੀ (ਦਾਦੀ, ਨਾਨੀ, ਮਾਂ) ਵਧਾਵਾ ਦੇ ਰਹੀ ਹੈ। ਮਾਂ ਹੀ ਘਰ ਵਿੱਚ ਮੁੰਡੇ ਅਤੇ ਕੁੜੀ ਵਿੱਚ ਵਿਤਕਰਾ ਕਰਨਾ ਬਚਪਨ ਤੋਂ ਹੀ ਸ਼ੁਰੂ ਕਰ ਦਿੰਦੀ ਹੈ। ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਸਾਨੂੰ ਬਚਪਨ ਤੋਂ ਹੀ ਦੌਨਾਂ ਦੀ ਪਰਵਰਿਸ਼ ਇਕੋਂ ਜਿਹੀ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾਂ ਵਕੀਲ ਸਾਹਿਬ ਨੇ ਲੜਕੀਆਂ ਦੇ ਅਧਿਕਾਰਾ ਬਾਰੇ ਜਾਗਰੂਕ ਕਰਵਿਆ। ਉਹਨਾਂ ਦੱਸਿਆ ਕਿ ਲੋਅਰ ਕੋਰਟ ਤੋਂ ਲੈ ਕਿ ਸੁਪਰੀਮ ਕੋਰਟ ਤੱਕ ਔਰਤਾਂ ਨੂੰ ਮੁਫਤ ਵਕੀਲ ਮਿਲਦੇ ਹਨ। ਪ੍ਰੀ-ਇੰਸਟੀਟਿਊਸ਼ਨ ਮੀਡੀਏਸ਼ਨ, ਮੀਡੀਏਸ਼ਨ ਅਤੇ ਨੈਸ਼ਨਲ ਲੋਕ ਅਦਾਲਤ ਵਿੱਚ ਵੀ ਔਰਤਾਂ ਦੇ ਕੇਸ ਲਗਾਏ ਜਾਂਦੇ ਹਨ।
ਆਖਰ ਵਿੱਚ ਮਾਨਯੋਗ ਸ਼੍ਰੀਮਤੀ ਪ੍ਰਿਆ ਸੂਦ ਜ਼ਿਲ੍ਹਾ ਅਤੇ ਸੈਸ਼ਨਜ਼, ਤਰਨ ਤਾਰਨ ਨੇ ਮਹਿਲਾ ਹੈਲਪਲਾਈਨ ਨੰ. 1091 ਅਤੇ 181, ਬੱਚਿਆਂ ਦਾ ਹਲਪਲਾਈਨ ਨੰ. 1098, 112 ਅਤੇ ਕਾਨੂੰਨੀ ਸਹਾਇਤਾ ਲਈ 1968 ਟੋਲਫਰੀ ਨੰਬਰਾਂ ਬਾਰੇ ਜਾਣਕਾਰੀ ਦਿੱਤੀ। ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਕਾਲਜ ਦੇ ਮੈਨੀਜਿੰਗ ਡਾਇਰੈਕਟਰ, ਸ੍ਰ. ਇੰਦਰਪਾਲ ਸਿੰਘ, ਜਸਮੀਤ ਸਿੰਘ, ਹਰਜਿੰਦਰ ਕੌਰ, ਡਾਕਟਰ ਅਮਰਜੀਤ ਕੌਰ ਭੁੱਲਰ, ਜਨਾਨਾ ਰੋਗਾਂ ਦੇ ਮਾਹਿਰ ਅਤੇ ਡਾਕਟਰ ਕੁਨਾਲ ਗੁਪਤਾਂ ਐਮ ਡੀ. ਮੈਡੀਕਲ,ਕਾਲਜ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।