Close

District Legal Services Authority, Tarn Taran Four. S. Khalsa Public School Seminar organized at Buh Harike

Publish Date : 29/01/2025

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ ਤਰਨ ਤਾਰਨ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਵੱਲੋਂ ਫੋਰ. ਐਸ. ਖਾਲਸਾ ਪਬਲਿਕ ਸਕੂਲ ਬੂਹ ਹਰੀਕੇ ਵਿਖੇ ਲਗਾਇਆ ਗਿਆ ਸੈਮੀਨਰ

ਤਰਨ ਤਾਰਨ, 29 :ਜਨਵਰੀ

ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ਼੍ਰੀ ਕੰਵਲਜੀਤ ਸਿੰਘ ਬਾਜਵਾ ਅਤੇ ਮਿਸ ਸ਼ਿਲਪਾ, ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ  ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਿਸ ਅਮਨਦੀਪ ਕੌਰ, ਡਿਪਟੀ ਚੀਫ਼, ਲੀਗਲ ਏਡ ਡੀਫੈਂਸ ਕੌਸਲ, ਤਰਨ ਤਾਰਨ ਅਤੇ ਮਿਸ ਮਨਪ੍ਰੀਤ ਕੌਰ, ਅਸੀਸਟੈਂਟ, ਲੀਗਲ ਏਡ ਡੀਫੈਂਸ ਕੌਸਲ, ਤਰਨ ਤਾਰਨ ਵੱਲੋਂ ਫਰੀ ਲੀਗਲ ਏਡ, ਮੀਡੀਏਸ਼ਨ  ਸੈਂਟਰ, ਵਿਕਟਮ ਕੰਮਪਨਸੇਸ਼ਨ, ਪਰਮਾਨੈਂਟ ਲੋਕ ਅਦਾਲਤ, ਨਾਲਸਾ ਦੀਆਂ ਸਕੀਮਾਂ ਅਤੇ ਨੈਸ਼ਨਲ ਲੋਕ ਅਦਾਲਤ ਸੰਬੰਧੀ ਫੋਰ.ਐਸ. ਖਾਲਸਾ ਪਬਲਿਕ ਸਕੂਲ ਬੂਹ ਹਰੀਕੇ ਵਿਖੇ ਸੈਮੀਨਰ ਲਗਾਇਆ ਗਿਆ।

 ਇਸ ਸੈਮੀਨਰ ਵਿੱਚ ਮੈਨੇਜਿੰਗ ਡਾਇਰਕੈਟਰ, ਸ਼੍ਰੀ ਸਤੀਸ਼ ਕੁਮਾਰ, ਫੋਰ, ਐਸ, ਖਾਲਸਾ ਪਬਲਿਕ ਸਕੂਲ ਬੂਹ ਹਰੀਕੇ, ਸਕੂਲ ਪ੍ਰਿੰਸੀਪਲ ਸੰਦੀਪ ਕੌਰ ਅਤੇ  ਸ਼੍ਰੀ ਪਰਬਦੀਪ ਸਿੰਘ (ਪੈਰਾ ਲੀਗਲ ਵਲੰਟੀਅਰ) ਬੱਚੇ ਅਤੇ ਸਕੂਲ ਦਾ ਸਟਾਫ ਹਾਜ਼ਰ ਰਿਹਾ। ਇਸ ਸੈਮੀਨਰ ਵਿੱਚ ਫੋਰ,ਐਸ, ਖਾਲਸਾ ਪਬਲਿਕ ਸਕੂਲ ਬੂਹ ਹਰੀਕੇ ਦੇ ਵਿਦਿਆਰਥੀਆਂ ਵੱਲੋਂ ਵੱਖ ਤਰ੍ਹਾ ਦੀਆਂ ਕਲਾਕਾਰੀਆਂ ਵੀ ਪੇਸ਼ ਕੀਤੀਆਂ ਗਈਆ। ਇਸ ਮੌਕੇ ਸਕੂਲ ਪ੍ਰਿੰਸੀਪਲ ਸਾਹਿਬ ਨੇ ਦੱਸਿਆਂ ਕਿ ਬੱਚਿਆਂ ਨੂੰ ਐਨ.ਸੀ.ਸੀ  ਸੰਬੰਧੀ ਵੀ ਬਹੁਤ ਵਧੀਆਂ ਤਰੀਕੇ ਨਾਲ ਸਿਖਲਾਈ ਦਿੱਤੀ ਜਾ ਰਹੀ ਹੈ।

ਇਸ ਸੈਮੀਨਾਰ ਵਿੱਚ ਮਿਸ ਅਮਨਦੀਪ ਕੌਰ, ਡਿਪਟੀ ਚੀਫ਼, ਲੀਗਲ ਏਡ ਡੀਫੈਂਸ ਕੌਸਲ, ਤਰਨ ਤਾਰਨ ਨੇ ਦੱਸਿਆ ਕਿ ਪੰਜਾਬ ਦੇ ਅਪਰਾਧ ਪੀੜਤਾਂ ਅਤੇ ਉਹਨਾਂ ਤੇ ਨਿਰਭਰਾਂ ਲਈ ਮੁਆਵਜ਼ਾ ਸਕੀਮ, 2011 ਇਸ ਸਕੀਮ ਦੇ ਤਹਿਤ ਅਪਰਾਧ ਪੀੜਤ ਮੁਆਵਜ਼ਾ ਕਮੇਟੀ ਦਾ ਜਿਲ੍ਹਾ ਅਤੇ ਰਾਜ ਪੱਧਰ ਤੇ ਗਠਨ ਕੀਤਾ ਗਿਆ ਹੈ। ਮਿਸ ਅਮਨਦੀਪ ਕੌਰ, ਡਿਪਟੀ ਚੀਫ਼, ਲੀਗਲ ਏਡ ਡੀਫੈਂਸ ਕੌਸਲ, ਤਰਨ ਤਾਰਨ ਨੇ ਦੱਸਿਆ ਕਿ ਮੁਆਵਜ਼ੇ ਦੇ ਹੱਕਦਾਰ ਕੌਣ ਹੁੰਦੇ ਹਨ ਜਿਵੇਂ ਕਿ ਜੇਕਰ ਅਪਰਾਧ ਪੀੜਤ ਜਾਂ ਉਸ ਤੇ ਨਿਰਭਰ ਵਿਅਕਤੀ ਹੇਠ ਮਾਪਦੰਡ ਪੂਰੇ ਕਰਦੇ ਹਨ, ਉਹ ਮੁਆਵਜ਼ੇ ਦੇ ਹੱਕਦਾਰ ਹਨ। ਜੋ ਵਿਅਕਤੀ ਗਰੀਬ ਪਰਿਵਾਰਾ ਨਾਲ ਸੰਬੰਧਤ ਹਨ ਅਤੇ ਆਪਣਾ ਕੇਸ ਲੜਨ ਲਈ ਵਕੀਲ ਨਹੀ ਕਰ ਸਕਦੇ ਉਹਨਾਂ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਵੱਲੋਂ ਫਰੀ ਵਕੀਲ ਮੁਹੱਈਆਂ ਕਰਵਾਏ ਜਾਂਦੇ ਹਨ ਅਤੇ ਵਕੀਲ ਦੀ ਜੋ ਵੀ ਫੀਸ ਹੁੰਦੀ ਹੈ ਉਹ ਸਾਰੀ ਫੀਸ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਵੱਲੋਂ ਦਿੱਤੀ ਜਾਂਦੀ ਹੈ।

 ਇਸ ਤੋਂ ਇਲਾਵਾਂ ਮੈਡਮ ਨੇ ਦੱਸਿਆ ਕਿ ਮਿਤੀ 08 ਮਾਰਚ 2025 ਨੂੰ ਨੈਸ਼ਨਲ ਲੋਕ ਅਦਾਲਤ ਲੱਗ ਰਹੀ ਹੈ ਨੈਸ਼ਨਲ ਲੋਕ ਅਦਾਲਤ ਦੇ ਬਹੁਤ ਸਾਰੇ ਲਾਭ ਹਨ ਜਿਵੇਂ ਕਿ ਇਸਦੇ ਫ਼ੈਸਲੇ ਨਾਲ ਧੰਨ ਅਤੇ ਸਮੇਂ ਦੀ ਬੱਚਤ ਹੁੰਦੀ ਹੈ, ਇਸਦੇ ਫ਼ੈਸਲੇ ਦੇ ਖਿਲਾਫ ਕੋਈ ਅਪੀਲ ਨਹੀਂ ਹੁੰਦੀ, ਇਸਦੇ ਫ਼ੈਸਲੇ ਨੂੰ ਦੀਵਾਨੀ ਅਦਾਲਤ ਦੀ ਡਿਗਰੀ ਦੀ ਮਾਨਤਾ ਪ੍ਰਾਪਤ ਹੈ, ਲੋਕ ਅਦਾਲਤ ਵਿੱਚ ਫ਼ੈਸਲਾ ਹੋਣ ਨਾਲ ਧਿਰਾਂ ਵਿੱਚ ਦੁਸ਼ਮਣੀ ਘਟਦੀ ਹੈ ਅਤੇ ਧਿਰਾਂ ਵਿੱਚ ਭਾਈਚਾਰਾ ਵੱਧਦਾ ਹੈ, ਲੋਕ ਅਦਾਲਤ ਵਿੱਚ ਫ਼ੈਸਲੇ ਹੋਣ ਉਪਰੰਤ ਕੇਸ  ਵਿੱਚ ਲੱਗੀ ਸਾਰੀ ਕੋਰਟ ਫੀਸ ਵਾਪਿਸ ਮਿਲ ਜਾਂਦੀ ਹੈ। ਇਸ ਤੋਂ ਇਲਾਵਾਂ ਕੋਰਟ ਕੰਮਪਲੈਕਸ ਤਰਨ ਤਾਰਨ, ਸਬ ਡੀਵੀਜ਼ਨ ਪੱਟੀ ਅਤੇ ਸਬ ਡੀਵੀਜ਼ਨ ਖਡੂਰ ਸਾਹਿਬ ਵਿਖੇ ਮੀਡੀਏਸ਼ਨ ਸੈਂਟਰ ਬਣਾਏ ਗਏ ਹਨ ਜਿਸ ਵਿੱਚ ਧਿਰਾਂ ਝਗੜੇ ਦਾ ਸਮਝੌਤਾ ਆਪਸੀ ਰਜ਼ਾਮੰਦੀ ਨਾਲ ਕਰਵਾਇਆ ਜਾਂਦਾ ਹੈ ਇਸ ਤੋਂ ਇਲਾਵਾਂ ਜ਼ਿਲ੍ਹਾ ਕਚਹਿਰੀਆਂ ਤਰਨ ਤਾਰਨ ਵਿਖੇ ਪਰਮਾਨੈਂਟ ਲੋਕ ਅਦਾਲਤ ਸਥਾਪਿਤ ਕੀਤੀ ਗਈ ਜਿਸ ਵਿੱਚ ਧਿਰਾ ਦਾ ਆਪਸੀ ਰਜ਼ਾਮੰਦੀ ਨਾਲ ਫੈਸਲਾ ਕਰਵਾਇਆ ਜਾਂਦਾ ਹੈ ਅਤੇ ਸਮੇ ਦੀ ਬਹੁਤ ਬਚਤ ਹੁੰਦੀ ਹੈ।

ਜਿਆਦਾ ਜਾਣਕਾਰੀ ਲਈ ਟੋਲ ਫ੍ਰੀ ਨੰਬਰ 15100 ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਦੇ ਨੰਬਰ 01852-223291 ਤੋਂ ਜਾਣਕਾਰੀ ਲਈ ਜਾ ਸਕਦੀ ਹੈ।