District Level Committee meeting held under the chairmanship of Deputy Commissioner Shri Rahul

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਦੀ ਪ੍ਰਧਾਨਗੀ ਹੇਠ ਹੋਈ ਡਿਸਟ੍ਰਿਕ ਲੈਵਲ ਕਮੇਟੀ ਦੀ ਮੀਟਿੰਗ
ਤਰਨ ਤਾਰਨ, 10 ਮਾਰਚ:
ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ ਆਈ. ਏ. ਐੱਸ. ਦੀ ਪ੍ਰਧਾਨਗੀ ਹੇਠ ਅੱਜ ਡਿਸਟ੍ਰਿਕ ਲੈਵਲ ਕਮੇਟੀ ਦੀ ਮੀਟਿੰਗ ਕੀਤੀ ਗਈ, ਇਸ ਮੀਟਿੰਗ ਵਿੱਚ ਜ਼ਿਲ੍ਹਾ ਤਰਨ ਤਾਰਨ ਵਿੱਚ ਨਵੀਆਂ ਲੱਗ ਰਹੀਆ ਇਕਾਈਆਂ ਅਤੇ ਵਿਸਥਾਰ ਕਰ ਰਹੀਆ ਇਕਾਈਆਂ ਨੂੰ ਦੇਣ ਵਾਲੀਆਂ ਰੈਗੂਲੇਟਰੀ ਕਲੀਆਰੈਂਸ ਨੂੰ ਵਾਚਿਆ ਗਿਆ।
ਇਸ ਮੀਟਿੰਗ ਵਿੱਚ ਇਕਾਈਆਂ ਦੇ ਨੁਮਾਇੰਦੇ ਹਾਜ਼ਰ ਹੋਏ, ਜਿੰਨਾਂ ਨੇ ਮੌਕੇ ‘ਤੇ ਆਪਣੀਆਂ ਰੈਗੂਲੇਟਰੀ ਸਬੰਧੀ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ, ਜਿਸ ‘ਤੇ
ਡਿਪਟੀ ਕਮਿਸ਼ਨਰ ਵੱਲੋਂ ਲੰਬਿਤ ਪਏ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਇੰਨਵੈਸਟ ਪੰਜਾਬ ਦੇ ਪੋਰਟਲ ਅਨੁਸਾਰ ਨਿਯਤ ਸਮੇਂ-ਸੀਮਾ ਅੰਦਰ ਇਕਾਈਆਂ ਨੂੰ ਰੈਗੂਲੇਟਰੀ ਕਲੀਅਰੈਂਸਾਂ ਜਾਰੀ ਕੀਤੀ ਜਾਣ ਤਾ ਜੋ ਜਿਲ੍ਹੇ ਅੰਦਰ ਇੰਨਵੈਸਮੈਂਟ ਕਰ ਰਹੀਆ ਇਕਾਈਆ ਨੂੰ ਉਤਸ਼ਾਹਿਤ ਕੀਤਾ ਜਾ ਸਕੇ, ਇਸ ਤੋਂ ਇਲਾਵਾ ਮਾਨਯੋਗ ਚੇਅਰਮੈਨ ਸਾਹਿਬ ਵੱਲੋਂ ਜ਼ਿਲੇ ਵਿੱਚ ਨਵੀਆਂ ਲੱਗੀਆਂ ਇਕਾਈਆਂ ਦੇ ਇੰਨਸੈਟਿਵ ਕੇਸਾਂ ਨੂੰ ਮਨਜੂਰੀ ਦਿੱਤੀ ਗਈ, ਜਿਸ ਨਾਲ ਇੰਨਵੈਸਮੈਂਟ ਦੇ ਨਾਲ- ਨਾਲ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ‘ਤੇ ਰੋਜ਼ਗਾਰ ਦੇ ਮੌਕੇ ਮਿਲਣਗੇ।
ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਮੁਖੀਆ ਤੋਂ ਇਲਾਵਾ ਸ੍ਰੀ ਮਾਨਵਪ੍ਰੀਤ ਸਿੰਘ ਜੀ. ਐਮ. ਡੀ. ਆਈ. ਸੀ. ਤਰਨ ਤਾਰਨ ਅਤੇ ਉਦਯੋਗਪਤੀ ਵੀ ਹਾਜ਼ਰ ਸਨ।