District level competitions will be conducted from 23rd to 28th September under the Khedan Watan Punjab diyan – District Sports Officer

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਖੇਡਾਂ ਵਤਨ ਪੰਜਾਬ ਦੀਆਂ ਤਹਿਤ 23 ਤੋਂ 28 ਸਤੰਬਰ ਤੱਕ ਕਰਵਾਏ ਜਾਣਗੇ ਜ਼ਿਲ੍ਹਾ ਪੱਧਰੀ ਮੁਕਾਬਲੇ -ਜ਼ਿਲ੍ਹਾ ਖੇਡ ਅਫ਼ਸਰ
ਤਰਨ ਤਾਰਨ, 19 ਸਤੰਬਰ :
ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ-3 ਤਹਿਤ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦੀਆਂ ਮਿਤੀਆਂ ਜਿਲ੍ਹਾ ਸਿੱਖਿਆ ਵਿਭਾਗ ਦੀਆਂ ਰਾਜ ਪੱਧਰੀ ਖੇਡਾਂ ਨਾਲ ਮੇਲ ਖਾਣ ਕਾਰਨ ਮਿਤੀਆਂ ਵਿੱਚ ਤਬਦੀਲੀ ਕੀਤੀ ਗਈ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ, ਤਰਨ ਤਾਰਨ ਸ੍ਰੀਮਤੀ ਸਤਵੰਤ ਕੌਰ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲੇ ਮਿਤੀ 23-09-24 ਤੋਂ 25-09-24 ਤੱਕ ਗੇਮ ਫੁੱਟਬਾਲ (ਪੁਲਿਸ ਲਾਇਨ ਤਰਨ ਤਾਰਨ), ਮਿਤੀ 23-09-24 ਤੋਂ 25-09-24 ਤੱਕ ਬੈਡਮਿੰਟਨ (ਇੰਡੋਰ ਹਾਲ ਤਰਨਤਾਰਨ), ਮਿਤੀ 23-09-24 ਤੋਂ 24-09-24 ਤੱਕ ਕਬੱਡੀ ਸਰਕਲ ਸਟਾਇਲ (ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਤਰਨ ਤਾਰਨ), ਮਿਤੀ 23-09-24 ਤੋਂ 25-09-24 ਤੱਕ ਗੇਮ ਵਾਲੀਬਾਲ (ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਤਰਨ ਤਾਰਨ ਅਤੇ (ਪੁਲਿਸ ਲਾਇਨ ਤਰਨਤਾਰਨ) ਕਰਵਾਏ ਜਾ ਰਹੇ ਹਨ।
ਉਹਨਾਂ ਕਿਹਾ ਕਿ ਮਿਤੀ 26-09-24 ਤੋਂ 28-09-24 ਤੱਕ ਗੇਮ ਐਥਲੈਟਿਕਸ ਤੇ ਖੋਹ ਖੋਹ, ਕਬੱਡੀ ਨੈਸ਼ਨਲ ਸਟਾਇਲ (ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਤਰਨ ਤਾਰਨ), ਮਿਤੀ 27-09-24 ਤੋਂ 28-09-24 ਤੱਕ ਗੇਮ ਗਤਕਾ (ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਤਰਨ ਤਾਰਨ) ਵਿਖੇ ਕਰਵਾਈਆ ਜਾ ਰਹੀਆਂ ਹਨ। ਮਿਤੀ 26-09-24 ਤੋਂ 28-09-24 ਤੱਕ ਕੁਸ਼ਤੀ ਮੁਕਾਬਲੇ ਮਲਟੀਪਰਪਜ਼ ਇੰਡੋਰ ਹਾਲ ਤਰਨ ਤਾਰਨ ਕਰਵਾਏ ਜਾਣਗੇ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਮਿਤੀ 22-09-24 ਨੂੰ ਗੇਮ ਰੋਲਰ ਸਕੇਟਿੰਗ, ਚੈੱਸ (ਸ੍ਰੀ ਗੁਰੂ ਨਾਨਕ ਦੇਵ ਐਕਡਮੀ ਤਰਨਤਾਰਨ), ਮਿਤੀ 23-09-24 ਨੂੰ ਗੇਮ ਰਗਬੀ (ਸੈਕਰਟ ਸੋਲ ਕਾਨਵੈਂਟ ਸਕੂਲ ਭਿੱਖੀਵਿੰਡ), ਮਿਤੀ 30-09-23 ਨੂੰ ਗੇਮ ਸ਼ੂਟਿੰਗ ਲਈ (ਬਾਬਾ ਦੀਪ ਸਿੰਘ ਸ਼ਹੀਦ ਸ਼ੂਟਿੰਗ ਰੇਂਜ ਪਹੂਵਿੰਡ) ਵਿਖੇ ਟਰਾਇਲ ਲਏ ਜਾਣਗੇ।
ਇਸ ਤੋਂ ਇਲਾਵਾ ਮਿਤੀ 30-09-24 ਨੂੰ ਗੇਮ ਜੂਡੋ, ਫੈਨਸਿੰਗ, ਵੁਸ਼ੂ, ਕਿੱਕ ਬਾਕਸਿੰਗ (ਮਲਟੀਪਰਪਜ ਇੰਡੋਰ ਹਾਲ ਤਰਨਤਾਰਨ), ਮਿਤੀ 30-09-24 ਨੂੰ ਹੈਂਡਬਾਲ (ਸਰਦਾਰ ਸਰਦਾਰਾ ਸਿੰਘ ਪਬਲਿਕ ਸਕੂਲ ਜੰਡੋਕੇ, ਮਿਤੀ 30-09-24 ਵੇਟਲਿਫਟਿੰਗ, ਪਾਵਰਲਿਫਟਿੰਗ (ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਤਰਨ ਤਾਰਨ), ਮਿਤੀ 30-09-24 ਬਾਕਸਿੰਗ (ਲੜਕੀਆਂ) (ਪੁਲਿਸ ਲਾਇਨ ਤਰਨ ਤਾਰਨ), ਮਿਤੀ 01-10-24 ਬਾਕਸਿੰਗ (ਲੜਕੇ) (ਪੁਲਿਸ ਲਾਇਨ ਤਰਨ ਤਾਰਨ), ਮਿਤੀ 30-09-24 ਨੂੰ ਗੇਮ ਤਾਈਕਵਾਂਡੋ (ਸ੍ਰੀ ਗੁਰੂ ਹਰਕਿ੍ਰਸ਼ਨ ਪਬਲਿਕ ਸਕੂਲ ਤਰਨ ਤਾਰਨ), ਮਿਤੀ 30-09-24 ਗੇਮ ਹਾਕੀ (ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਚੋਹਲਾ ਸਾਹਿਬ), ਮਿਤੀ 30-09-2024 ਨੂੰ ਗੇਮ ਫੁੱਟਬਾਲ (ਲੜਕੀਆਂ) ਲਈ (ਪੁਲਿਸ ਲਾਇਨ ਤਰਨ ਤਾਰਨ) ਵਿਖੇ ਟਰਾਇਲ ਕਰਵਾਏ ਜਾਣਗੇ।