District level event organized at Sewa Devi College Tarn Taran regarding International Sign Language Day
Publish Date : 29/10/2024
ਸੇਵਾ ਦੇਵੀ ਕਾਲਜ ਤਰਨ ਤਾਰਨ ਵਿਖੇ ਅੰਤਰ-ਰਾਸ਼ਟਰੀ ਸੰਕੇਤਕ ਭਾਸ਼ਾ ਦਿਵਸ ਸੰਬੰਧੀ ਕਰਵਾਇਆ ਗਿਆ ਜਿਲ੍ਹਾ ਪੱਧਰੀ ਸਮਾਗਮ
ਤਰਨ ਤਾਰਨ 29 ਅਕਤੂਬਰ:
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲ੍ਹਾ ਤਰਨ ਤਾਰਨ ਵਿੱਚ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਸ੍ਰੀ ਗਗਨਦੀਪ ਸਿੰਘ ਵੱਲੋਂ ਜਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਸੇਵਾ ਦੇਵੀ ਕਾਲਜ, ਤਰਨ ਤਾਰਨ ਵਿਖੇ ਅੰਤਰ-ਰਾਸ਼ਟਰੀ ਸੰਕੇਤਕ ਭਾਸ਼ਾ ਦਿਵਸ ਸੰਬੰਧੀ ਜਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ। ਉਕਤ ਮੌਕੇ ਹਲਕਾ ਤਰਨ ਤਾਰਨ ਦੇ ਐਮ.ਐਲ.ਏ. ਡਾ. ਕਸ਼ਮੀਰ ਸਿੰਘ ਸੋਹਲ ਜੀ ਵੱਲੋਂ ਮੁੱਖ ਮਹਿਮਾਨ ਵਜੋਂ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਗਈ।
ਇਸ ਮੌਕੇ ਜਿਲ੍ਹੇ ਵਿੱਚ ਚੱਲ ਰਹੇ ਭਗਤ ਪੂਰਨ ਸਿੰਘ ਸਕੂਲ ਆਫ ਡੈਫ਼, ਸਰਹਾਲੀ ਕਲਾਂ ਦੇ ਦਿਵਿਆਂਗਜਨ ਵਿਦਿਆਰਥੀਆਂ ਵੱਲੋਂ ਸਮੇਤ ਸਟਾਫ ਪ੍ਰੋਗਰਾਮ ਵਿੱਚ ਹਾਜ਼ਿਰ ਹੋਇਆ ਗਿਆ। ਉਕਤ ਤੋਂ ਇਲਾਵਾ ਜਿਲ੍ਹੇ ਵਿੱਚ ਇਸ ਦਿਵਿਆਂਗਤਾ ਨਾਲ ਸੰਬੰਧਤ ਅਜਿਹੇ ਹੋਰ ਵੱਖ ਵੱਖ ਸਕੂਲਾਂ ਦੇ ਦਿਵਿਆਂਗਜਨ ਵਿਦਿਆਰਥੀਆਂ/ ਵਿਅਕਤੀਆਂ/ ਅਧਿਆਪਕਆਂ/ ਕਰਮਚਾਰੀਆਂ ਵੱਲੋਂ ਵੀ ਉਕਤ ਮੌਕੇ ਹਾਜ਼ਿਰ ਹੋਇਆ ਗਿਆ। ਭਗਤ ਪੂਰਨ ਸਿੰਘ ਸਕੂਲ ਆਫ ਡੈਫ਼, ਸਰਹਾਲੀ ਕਲਾਂ ਦੇ ਦਿਵਿਆਂਗਜਨ ਵਿਦਿਆਰਥੀਆਂ ਵੱਲੋਂ ਇਸ ਮੌਕੇ ਤੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਆਪਣੀ ਕਲਾ ਦਾ ਮੁਜ਼ਾਹਰਾ ਕਰਦੇ ਹੋਏ ਜੀ ਆਇਆਂ ਨੂੰ ਆਖਿਆ ਗਿਆ ਅਤੇ ਆਪਣਾ ਭੰਗੜੇ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ।
ਐਮ.ਐਲ.ਏ. ਡਾ. ਕਸ਼ਮੀਰ ਸਿੰਘ ਸੋਹਲ ਵੱਲੋਂ ਜਿਲ੍ਹੇ ਵਿੱਚ ਵਿਦਿਅਕ ਖੇਤਰ ਵਿੱਚ ਸ਼ਲਾਘਾਯੋਗ ਪ੍ਰਾਪਤੀਆਂ ਹਾਸਿਲ ਕਰ ਚੁੱਕੇ ਅਤੇ ਵੱਖ ਵੱਖ ਸਰਕਾਰੀ ਸਕੂਲਾਂ ਤੋਂ ਸੂਬਾ ਪੱਧਰੀ ਐਥਲੈਟਿਕ ਖੇਡਾਂ ਵਿੱਚ ਉਕਤ ਦਿਵਿਆਂਗਜਨ ਵਿਦਿਆਰਥੀਆਂ ਅਤੇ ਅਜਿਹੇ ਬੱਚਿਆਂ ਲਈ ਕੰਮ ਕਰਦੇ ਯੋਗ ਵਿਸ਼ੇਸ਼ ਅਧਿਆਪਕਾਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਉਕਤ ਪ੍ਰੋਗਰਾਮ ਵਿੱਚ ਜਿਲ੍ਹਾ ਸਪੈਸ਼ਲ ਅਜੂਕੇਟਰ, ਸ੍ਰੀ ਅਨੁਜ ਚੌਧਰੀ ਵੱਲੋਂ ਪ੍ਰੋਗਰਾਮ ਦੇ ਪ੍ਰਬੰਧਾਂ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ ਗਿਆ।
ਉਕਤ ਤੋਂ ਇਲਾਵਾ ਮੌਕੇ ਤੇ ਸੇਵਾ ਦੇਵੀ ਪ੍ਰਿੰਸੀਪਲ, ਸ੍ਰੀਮਤੀ ਨੀਲਮ ਕੁਮਾਰੀ, ਇੰਚਾਰਜ, ਭਗਤ ਪੂਰਨ ਸਿੰਘ ਸਕੂਲ ਆਫ ਡੈਫ਼, ਸਰਹਾਲੀ ਕਲਾਂ, ਸ੍ਰੀਮਤੀ ਨਵਜੋਤ ਕੌਰ, ਰਿਟਾ. ਐੱਸ. ਡੀ. ਓ. ਸ੍ਰੀ ਸੁਰਜੀਤ ਸਿੰਘ, ਸ੍ਰੀ ਕੁਲਵੰਤ ਸਿੰਘ ਪੰਨੂ, ਸਮੂਹ ਸਟਾਫ ਦਫਤਰ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਤਰਨ ਤਰਨ ਆਦਿ ਮੌਕੇ ਤੇ ਹਾਜ਼ਿਰ ਹੋਏ।