• Social Media Links
  • Site Map
  • Accessibility Links
  • English
Close

District level Red Ribbon Quiz Competition organized under Kishore Shiksha Program

Publish Date : 27/08/2025

ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਜ਼ਿਲ੍ਹਾ ਪੱਧਰੀ ਰੈੱਡ ਰਿਬਨ ਕੁਇੱਜ਼ ਮੁਕਾਬਲੇ ਕਰਵਾਏ

ਤਰਨ ਤਾਰਨ 26 ਅਗਸਤ

ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੁਆਰਾ ਨਿਰਧਾਰਿਤ ਪ੍ਰੋਗਰਾਮਾਂ ਤਹਿਤ ਜ਼ਿਲਾ ਪੱਧਰੀ ਰੈੱਡ ਰਿਬਨ ਕੁਇੱਜ਼ ਮੁਕਾਬਲੇ (ਕਿਸ਼ੋਰ ਸਿੱਖਿਆ ਪ੍ਰੋਗਰਾਮ ਅਧੀਨ) ਜ਼ਿਲ੍ਹਾ ਸਿੱਖਿਆ ਅਫਸਰ  ਤਰਨ ਤਾਰਨ ਸ੍ਰ. ਸਤਿਨਾਮ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ. ਪਰਮਜੀਤ ਸਿੰਘ ਦੇ ਦਿਸ਼ਾ- ਨਿਰਦੇਸ਼ਾ ਅਤੇ ਜ਼ਿਲਾ ਕੋਆਰਡੀਨੇਟਰ ਏ. ਈ. ਪੀ. ਹੈੱਡਮਾਸਟਰ ਸ੍ਰ. ਗੁਰਚਰਨ ਸਿੰਘ ਦੀ ਯੋਗ ਅਗਵਾਈ ਹੇਠ ਅੱਜ ਸਰਕਾਰੀ ਹਾਈ ਸਕੂਲ ਬਾਗੜੀਆਂ ਵਿਖੇ ਕਰਵਾਏ ਗਏ।

ਇਸ ਮੁਕਾਬਲੇ ਵਿਚ ਜ਼ਿਲ੍ਹਾ  ਪੱਧਰ ‘ਤੇ 21 ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਦੀ ਚੋਣ ਸਕੂਲ ਪੱਧਰੀ ਮੁਕਾਬਲੇ ਰਾਹੀਂ ਕੀਤੀ ਗਈ ਸੀ। ਇਸ ਮੁਕਾਬਲੇ ਦਾ ਮੁੱਖ ਮੰਤਵ ਕਿਸ਼ੋਰ ਉਮਰ ਦੇ ਵਿਦਿਆਰਥੀਆਂ ਨੂੰ ਐੱਚ. ਆਈ. ਵੀ/ਏਡਜ਼ ਅਤੇ ਐੱਸ.ਟੀ. ਆਈ./ਆਰ. ਟੀ. ਆਈ. ਸਬੰਧੀ ਜਾਗਰੂਕਤਾ ਪੈਦਾ ਕਰਨਾ ਹੈ। ਸਕਰਬਿੰਗ ਟੈਸਟ ਤੋ ਬਾਅਦ ਮੁੱਖ ਕੁਇੱਜ ਮੁਕਾਬਲੇ 10 ਟੀਮਾਂ ਵਿੱਚਕਾਰ ਕਰਵਾਏ ਗਏ ।

ਇਸ ਮੁਕਾਬਲੇ ਵਿਚ ਪਹਿਲੀ ਪੁਜ਼ੀਸ਼ਨ ਸਰਕਾਰੀ ਕੰਨਿਆਂ ਸੀਨਅਰ ਸੈਕੰਡਰੀ ਸਕੂਲ ਕੈਰੋਂ, ਦੂਜੀ ਪੁਜ਼ੀਸ਼ਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਖਡੂਰ ਸਾਹਿਬ ਦੇ ਵਿਦਿਆਰਥੀਆਂ ਦੀ ਟੀਮ ਅਤੇ ਤੀਜੀ ਪੁਜ਼ੀਸ਼ਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਚਾ ਪੱਕਾ ਦੇ ਵਿਦਿਆਰਥੀਆਂ ਦੀ ਟੀਮ ਨੇ ਪ੍ਰਾਪਤ ਕੀਤੀ।

 ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਉਪ ਜ਼ਿਲਾ ਸਿੱਖਿਆ ਅਫਸਰ ਸ੍ਰ ਪਰਮਜੀਤ ਸਿੰਘ ਨੇ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਅਤੇ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਜੇਤੂ ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ।

 ਸਵਾਲ ਜਵਾਬੀ ਅਤੇ ਜੱਜਮੈਂਟ ਪੈਨਲ ਵਿਚ ਹੈਡਮਾਸਟਰ ਸ੍ਰ.ਅਮਨਦੀਪ ਸਿੰਘ ਡਾਲੇਕੇ, ਹੈਡਮਾਸਟਰ ਸ੍ਰ.ਜਸਵਿੰਦਰ ਸਿੰਘ ਸ਼ਹਾਬਪੁਰ ਡਿਆਲ, ਲੈਕਚਰਾਰ ਸ੍ਰ. ਕੁਲਵਿੰਦਰ ਸਿੰਘ ਪੰਡੋਰੀ ਗੋਲਾ, ਲੈਕਚਰਾਰ ਸ੍ਰ. ਦਰਸ਼ਨ ਸਿੰਘ ਪੱਟੀ, ਸ਼੍ਰੀ ਲਕਸ਼ਮਣ ਕੁਮਾਰ ਤੁੜ ਅਤੇ ਸੁਖਜਿੰਦਰਪਾਲ ਸਿੰਘ ਸਖੀਰਾ ਨੇ ਬਾਖੂਬੀ ਡਿਊਟੀ ਨਿਭਾਈ। ਇਸ ਮੌਕੇ ਤਰਸੇਮ ਸਿੰਘ ਡੀ ਈ ਓ ਦਫਤਰ, ਨਿਸ਼ਾਨ ਸਿੰਘ ਖਡੂਰ ਸਾਹਿਬ ਅਤੇ ਸਮੂਹ ਸਟਾਫ ਬਾਗੜੀਆਂ ਹਾਜ਼ਰ ਸਨ।