Close

District level sports competitions were conducted under the supervision of District Youth Officer Jasleen Kaur

Publish Date : 15/02/2023
ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ 
 
ਜ਼ਿਲ੍ਹਾ ਯੂਥ ਅਫ਼ਸਰ ਜਸਲੀਨ ਕੌਰ ਦੀ ਦੇਖ-ਰੇਖ ਹੇਠ ਕਰਵਾਏ ਗਏ   ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ 
ਤਰਨ ਤਾਰਨ, 14 ਫਰਵਰੀ :
 
ਨਹਿਰੂ ਯੁਵਾ ਕੇਂਦਰ ਤਰਨਤਾਰਨ ਮਨਿਸਟਰੀ ਆਫ਼ ਯੂਥ ਅਫੇਅਰਜ਼ ਐਂਡ ਸਪੋਰਟਸ, ਭਾਰਤ ਸਰਕਾਰ ਵੱਲੋਂ ਆਸਲ ਉੱਤਰ ਵਲਟੋਹਾ ਵਿਖੇ ਬਾਬਾ ਦਾਰਾ ਮੱਲ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਜ਼ਿਲ੍ਹਾ ਯੂਥ ਅਫ਼ਸਰ ਜਸਲੀਨ ਕੌਰ ਦੀ ਦੇਖ-ਰੇਖ ਹੇਠ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ।
ਮੁਕਾਬਲਿਆਂ ਦਾ ਉਦਘਾਟਨ ਬਾਬਾ ਜਸਵੰਤ ਸਿੰਘ ਸੋਢੀ, ਡੀਐਸਪੀ ਪਰਤਿੰਦਰ ਸਿੰਘ, ਐਸਐਚਓ ਵਲਟੋਹਾ ਹਰਜੀਤ ਸਿੰਘ, ਆਮ ਆਦਮੀ ਪਾਰਟੀ ਦੇ ਲੋਕ ਸਭਾ ਇੰਚਾਰਜ ਬਲਜੀਤ ਸਿੰਘ ਖੇੜਾ ਹਲਕਾ ਖਡੂਰ ਸਾਹਿਬ, ਹੀਰਾ ਸਿੰਘ, ਗੁਰਸਾਬ ਸਿੰਘ ਭੁੱਲਰ, ਸੁੱਖ ਚੈਨ ਸਿੰਘ ਭੁੱਲਰ ਨੇ ਕੀਤਾ।
ਜ਼ਿਲ੍ਹਾ ਯੂਥ ਅਫ਼ਸਰ ਸ੍ਰੀਮਤੀ ਜਸਲੀਨ ਕੌਰ ਦਾ ਮੌਕੇ ‘ਤੇ ਪੁੱਜਣ ‘ਤੇ ਬਾਬਾ ਦਾਰਾ ਮੱਲ ਕਲੱਬ ਦੇ ਪ੍ਰਧਾਨ ਸੰਦੀਪ ਸਿੰਘ ਅਤੇ ਬਲੀ ਸਿੰਘ ਵੱਲੋਂ ਸਵਾਗਤ ਕੀਤਾ ਗਿਆ |
ਇਸ ਮੌਕੇ ਜ਼ਿਲ੍ਹਾ ਯੂਥ ਅਫ਼ਸਰ ਨੇ ਦੱਸਿਆ ਕਿ ਇਹ ਟੂਰਨਾਮੈਂਟ ਦੋ ਦਿਨ ਚੱਲਿਆ। ਜ਼ਿਲ੍ਹਾ ਯੂਥ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਟੂਰਨਾਮੈਂਟ ਵਿੱਚ ਜ਼ਿਲ੍ਹਾ ਤਰਨਤਾਰਨ ਦੇ ਸਾਰੇ ਬਲਾਕਾਂ ਦੀਆਂ ਵੱਖ-ਵੱਖ ਟੀਮਾਂ ਨੇ ਭਾਗ ਲਿਆ। ਨਹਿਰੂ ਯੁਵਾ ਕੇਂਦਰ ਵੱਲੋਂ ਜ਼ਿਲ੍ਹੇ ਦੇ ਪੰਜ ਵੱਖ-ਵੱਖ ਬਲਾਕਾਂ ਵਿੱਚ ਪਹਿਲੇ ਪੰਜ ਬਲਾਕ ਪੱਧਰੀ ਟੂਰਨਾਮੈਂਟ ਕਰਵਾਏ ਗਏ। ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਬਲਾਕ ਪੱਧਰ ਦੇ ਜੇਤੂਆਂ ਨੇ ਭਾਗ ਲਿਆ। ਜ਼ਿਲ੍ਹਾ ਪੱਧਰ ‘ਤੇ ਕੁੱਲ 4 ਗਰੁੱਪ ਈਵੈਂਟ ਕਰਵਾਏ ਗਏ- ਫੁੱਟਬਾਲ, ਵਾਲੀਬਾਲ, ਹਾਕੀ, ਕਬੱਡੀ ਅਤੇ 4 ਐਥਲੈਟਿਕਸ ਈਵੈਂਟਸ। ਜ਼ਿਲ੍ਹਾ ਯੂਥ ਅਫ਼ਸਰ ਨੇ ਨੌਜਵਾਨਾਂ ਦੇ ਜੀਵਨ ਨੂੰ ਸਕਾਰਾਤਮਕ ਦਿਸ਼ਾ ਦੇਣ ਅਤੇ ਉਨ੍ਹਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਬਚਾਉਣ ਲਈ ਖੇਡਾਂ ਦੀ ਮਹੱਤਤਾ ਅਤੇ ਨੌਜਵਾਨਾਂ ਨੂੰ ਖੇਡਾਂ ਵਿੱਚ ਭਾਗ ਲੈਣ ਬਾਰੇ ਦੱਸਿਆ। ਜ਼ਿਲ੍ਹਾ ਯੂਥ ਅਫ਼ਸਰ ਨੇ ਟੂਰਨਾਮੈਂਟ ਦੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਟੂਰਨਾਮੈਂਟ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਬਾਬਾ ਦਰਮਾਲ ਕਲੱਬ ਦੇ ਮੈਂਬਰਾਂ, ਸਮੂਹ ਕੋਚਾਂ ਅਤੇ ਉੱਥੋਂ ਦੇ ਨੌਜਵਾਨਾਂ ਨੂੰ ਵੀ ਵਧਾਈ ਦਿੱਤੀ |
ਹਾਕੀ ਦੇ ਫਾਈਨਲ ਵਿੱਚ ਸ਼ਹੀਦ ਭਗਤ ਸਿੰਘ ਸਮਾਜ ਭਲਾਈ ਕਲੱਬ ਢੋਟੀਆਂ ਦੀ ਟੀਮ ਜੇਤੂ ਰਹੀ।
ਫੁੱਟਬਾਲ ਦਾ ਫਾਇਨਲ ਆਸਲ ਉੱਤਰਾ ਦੀ ਟੀਮ ਨੇ ਜਿੱਤਿਆ, ਪ੍ਰੋ ਕਬੱਡੀ ਦਾ ਫਾਈਨਲ ਗਰਲਜ਼ ਕਾਲੇ ਦੀ ਟੀਮ ਨੇ ਜਿੱਤਿਆ, ਲੜਕਿਆਂ ਦੀ ਟੀਮ ਚੀਮਾ ਖੁਰਦ ਨੇ ਪ੍ਰੋ ਕਬੱਡੀ ਦਾ ਫਾਈਨਲ ਜਿੱਤਿਆ। ਲੜਕੀਆਂ ਵਾਲੀਬਾਲ ਦਾ ਫਾਈਨਲ ਮੁਕਾਬਲਾ ਬਾਬਾ ਇੰਦਰ ਸਿੰਘ ਯਾਦਗਾਰੀ ਕਲੱਬ ਕੰਗ ਨੇ ਜਿੱਤਿਆ।
ਅੰਤ ਵਿੱਚ ਸਾਰੇ ਮਹਿਮਾਨਾਂ ਨੇ ਖਿਡਾਰੀਆਂ ਦਾ ਸਨਮਾਨ ਕੀਤਾ ਅਤੇ ਰਿਫਰੈਸ਼ਮੈਂਟ ਦੀ ਸੇਵਾ ਕੀਤੀ।