District level training was organized regarding U-WIN App and Mission IndraDhanush.
ਜ਼ਿਲ੍ਹਾ ਪੱਧਰੀ ਯੁ-ਵਿਨ ਐਪ ਅਤੇ ਮਿਸ਼ਨ ਇੰਦਰ-ਧਨੁਸ਼ ਸੰਬਧੀ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ।
ਤਰਨਤਾਰਨ 6 ਜੁਲਾਈ ਪੰਜਾਬ ਸਰਕਾਰ ਦੇ ਹੁਕਮਾਂ ਅਨੂਸਾਰ ਸਿਵਲ ਸਰਜਨ ਤਰਨਤਾਰਨ ਡਾ ਗਰਪ੍ਰੀਤ ਸਿੰਘ ਰਾਏ ਜੀ ਦੀ ਪ੍ਰਧਾਨਗੀ ਹੇਠਾਂ ਜਿਲਾ ਪੱਧਰੀ ਯੁ-ਵਿਨ ਐਪ ਅਤੇ ਮਿਸ਼ਨ ਇੰਦਰ-ਧਨੁਸ਼ ਸੰਬਧੀ ਜਿਲਾ ਪੱਧਰੀ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਇਸ ਟ੍ਰੇਨਿੰਗ ਦੌਰਾਣ ਜਿਲੇ੍ ਭਰ ਦੇ ਸੀਨੀਅਰ ਮੈਡੀਕਲ ਅਫਸਰ, ਬਲਾਕ ਨੋਡਲ ਅਫਸਰ, ਬਲਾਕ ਐਜੁਕੇਟਰ, ਐਲ.ਐਚ.ਵੀ., ਬੀ.ਐਸ.ਏ. ਅਤੇ ਪੈਰਾ ਮੈਡੀਕਲ ਸਟਾਫ ਵਲੋਂ ਸ਼ਿਰਕਤ ਕੀਤੀ ਗਈ। ਇਸ ਅਵਸਰ ਤੇ ਜਿਲਾ੍ਹ ਟੀਕਾਕਰਣ ਅਫਸਰ ਡਾ ਵਰਿੰਦਰ ਪਾਲ ਕੌਰ ਨੇ ਦੱਸਿਆ ਕਿ ਇਸ ਐਪ ਦੀ ਮਦਦ ਨਾਲ ਹੁਣ ਤੋਂ ਬੱਚਿਆਂ ਦੇ ਟੀਕਾਕਰਣ (ਵੈਕਸੀਨੇਸ਼ਨ) ਦਾ ਸਾਰਾ ਡਾਟਾ ਅੱਪ ਲੋਡ ਕੀਤਾ ਜਾਵੇਗਾ, ਜਿਸ ਨਾਲ ਹਰੇਕ ਬੱਚੇ ਟੀਕਾਕਰਣ ਦਾ ਰਿਕਾਰਡ ਕਿਸੇ ਵੀ ਜਗਾ੍ਹ ਤੇ ਇੰਟਰਨੈਟ ਦੀ ਮਦਦ ਨਾਲ ਹਾਸਿਲ ਕੀਤਾ ਜਾ ਸਕੇਗਾ ਅਤੇ ਟੀਕਾਕਰਣ ਵਿਚ ਆਸਾਨੀ ਹੋ ਸਕੇਗੀ। ਇਸ ਦੀ ਮਦਦ ਨਾਲ ਹੁਣ ਵੈਕਸੀਨੇਸ਼ਨ ਸਰਟੀਫਿਕੇਟ ਵੀ ਪ੍ਰਿੰਟ ਕੀਤੇ ਜਾ ਸਕਣਗੇ।ਇਸ ਅਵਸਰ ਤੇ ਵਿਸ਼ਵ ਸਿਹਤ ਸੰਸਥਾ ਵਲੋਂ ਡਾ ਇਸ਼ਿਤਾ ਵਲੋਂ ਇਸ ਸੰਬਧੀ ਬੜੇ ਵਿਸ਼ਥਾਰ ਨਾਲ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਤੇ ਜਿਲਾ੍ਹ ਮਾਸ ਮੀਡੀਆ ਅਫਸਰ ਸੁਖਦੇਵ ਸਿੰਘ, ਜਿਲਾ੍ਹ ਐਮ.ਈ.ਆਈ.ਓ. ਅਮਰਦੀਪ ਸਿੰਘ, ਆਰੂਸ਼ ਭੱਲਾ ਅਤੇ ਸਮੂਹ ਸਟਾਫ ਹਾਜਰ ਸੀ।