Close

District magistrate allowed agricultural cooperative societies to be open daily from 10am to 2pm

Publish Date : 18/04/2020
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਖੇਤੀਬਾੜੀ ਸਹਿਕਾਰੀ ਸਭਾਵਾਂ ਆਪਣੇ ਮੈਂਬਰਾਂ ਨੂੰ ਪਿੰਡਾਂ ਵਿੱਚ ਖਾਦ, ਦਵਾਈਆ ਆਦਿ ਕਰਵਾ ਸਕਣਗੀਆਂ ਮੁਹੱਈਆ
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਖੇਤੀਬਾੜੀ ਸਹਿਕਾਰੀ ਸਭਾਵਾਂ ਨੂੰ ਰੋਜ਼ਾਨਾ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ
ਤਰਨ ਤਾਰਨ, 18 ਅਪ੍ਰੈਲ :
ਭਾਰਤ ਅਤੇ ਪੰਜਾਬ ਸਰਕਾਰ ਕੋਵਿਡ-19 (ਕਰੋਨਾ ਵਾਇਰਸ) ਦੀ ਰੋਕਥਾਮ ਲਈ ਸਮੇ ਸਮੇਂ ਤੇ ਵੱਖ ਵੱਖ ਹਦਾਇਤਾਂ ਜਾਰੀ ਕੀਤੀਆਂ ਗਈਆ ਹਨ। ਕੇਦਰ ਸਰਕਾਰ ਵਲੋਂ ਇਸ ਨੂੰ ਨੋਟੀਫਾਈ ਡਿਜਾਸਟਰ ਅਤੇ ਅਪਾਤਕਾਲੀਨ ਘੋਸ਼ਿਤ ਕੀਤਾ ਜਾ ਚੁੱਕਾ ਹੈ। ਇਸ ਸਬੰਧੀ ਜਿਲਾ ਤਰਨ ਤਾਰਨ ਵਿੱਚ ਲਾੱਕਡਾਉਨ ਕਰਨ ਲਈ ਕਰਫਿਉ ਲਗਾਇਆ ਗਿਆ ਹੈ।ਜ਼ਿਲ੍ਹਾ ਤਰਨ ਤਾਰਨ ਵਿਚ ਪੈਂਦੀਆਂ  ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਨੂੰ ਸਾਉਣੀ 2020 ਦੀ ਫਸਲ ਦੀ ਬਿਜਾਈ ਵਾਸਤੇ ਖਾਦ, ਦਵਾਈਆਂ ਆਦਿ ਦੀ ਸਪਲਾਈ ਕੀਤੀ ਜਾਣੀ ਹੈ।
ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਮੈਜਿਸਟਰੇਟ, ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਾ ਹੋਏ ਜਾਰੀ ਇੱਕ ਹੁਕਮ ਰਾਹੀਂ ਕਰਫਿਊ ਦੌਰਾਨ ਜਿਲਾ ਤਰਨ ਤਾਰਨ ਵਿਚ ਪੈਂਦੀਆ ਸਮੂਹ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਨੂੰ ਰੋਜ਼ਾਨਾ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ ਤਾਂ ਜੋ ਖੇਤੀਬਾੜੀ ਸਹਿਕਾਰੀ ਸਭਾਵਾਂ ਆਪਣੇ ਮੈਂਬਰਾਂ ਨੂੰ ਪਿੰਡਾਂ ਵਿਚ ਖਾਦ, ਦਵਾਈਆ ਆਦਿ ਮੁਹੱਈਆ ਕਰਵਾ ਸਕਣ। ਹੁਕਮ ਅਨੁਸਾਰ ਮੈਂਬਰਾਂ ਨੂੰ ਖਾਦ, ਦਵਾਈਆਂ ਦੀ ਸਪਲਾਈ ਕਰਨ ਲਈ ਸਰਕਾਰ ਵੱਲੋਂ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਸਮੇਤ “ਸੋਸ਼ਲ ਡਿਸਟੈਂਸਿੰਗ” ਅਤੇ ਕਰੋਨਾ ਵਾਇਰਸ ਨੂੰ ਫੈਲਣ ਤੋ ਰੋਕਣ ਲਈ ਕਮੇਟੀ ਵੀ ਗਠਿਤ ਕੀਤੀ ਹੈ, ਜਿਸ ਵਿੱਚ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ (ਸਬੰਧਤ ਸਰਕਲ), ਨਰੀਖਕ ਸਹਿਕਾਰੀ ਸਭਾਵਾਂ (ਇੰਨਚਾਰਜ ਸਹਿਕਾਰੀ ਸਭਾ), ਪ੍ਰਧਾਨ/ਮੀਤ ਪ੍ਰਧਾਨ (ਸਬੰੰਧਤ ਸਹਿਕਾਰੀ ਸਭਾ) ਜਾਂ ਪ੍ਰਸ਼ਾਸਕ ਸਭਾ (ਪ੍ਰਬੰਧਕ ਕਮੇਟੀ ਨਾਂ ਹੋਣ ਤੇ) ਅਤੇ ਸਕੱਤਰ/ਸੇਲਜ਼ਮੈਨ (ਸਬੰਧਤ ਸਭਾ) ਸ਼ਾਮਿਲ ਹੈ।
ਇਹ ਕਮੇਟੀ ਭਾਰਤ ਸਰਕਾਰ/ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਕੋਵਿਡ-19 ਸਬੰਧੀ ਕੀਤੀਆਂ ਹਦਾਇਤਾਂ/ਹੁਕਮਾਂ ਦੀ ਪਾਲਣਾ ਕਰਨੀ ਯਕੀਨੀ ਬਣਾਏਗੀ।ਸਭਾਵਾਂ ਦੇ ਮੈਂਬਰ/ਕਰਮਚਾਰੀ ਮੂੰਹ ਉਪਰ ਮਾਸਿਕ ਲਗਾਉਣ, ਸੈਨੇਟਾਈਜਰ ਦੀ ਵਰਤੋਂ ਕਰਨੀ ਅਤੇ ਇਕ ਵਿਆਕਤੀ ਤੋ ਦੂਸਰੇ ਵਿਆਕਤੀ ਵਿਚਕਾਰ ਘੱਟੋ ਘੱਟ  ਮੀਟਰ ਦੀ ਦੂਰੀ ਬਣਾਉਣੀ ਯਕੀਨੀ ਬਨਾਉਣਗੇ ਅਤੇ ਇਕੱਠ ਨਹੀਂ ਕਰਨਗੇ।ਸਹਿਕਾਰੀ ਸਭਾਵਾਂ ਦੇ ਸੈਕਟਰੀ / ਸੇਲਜਮੈਨ ਸਭਾਵਾਂ ਦੇ ਦਰਵਾਜੇ ਦੇ ਹੈਡਲਾਂ ਨੂੰ ਸੈਨੇਟਾਈਜ਼ ਕਰਨਾ ਯਕੀਨੀ ਬਨਾਉਣਗੇ।ਆਨ ਡਿਊਟੀ ਸਹਿਕਾਰੀ ਸਭਾਵਾਂ ਦੇ ਕਰਮਚਾਰੀਆਂ ਦੇ ਆਈ ਕਾਰਡ ਹੀ ਕਰਫਿਉ ਪਾਸ ਦਾ ਕੰਮ ਕਰਨਗੇ।ਇਹ ਹੁਕਮ 17 ਜੂਨ, 2020 ਤੱਕ ਲਾਗੂ ਹੋਵੇਗਾ।
———–